ਜਲੰਧਰ/ਚੰਡੀਗੜ੍ਹ— ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੀ ਧੀ ਵਿਆਹ ਕਰਵਾ ਕੇ ਆਪਣੇ ਸਹੁਰੇ ਪਰਿਵਾਰ 'ਚ ਖੁਸ਼ ਰਹੇ ਪਰ ਜਦੋਂ ਸਹੁਰੇ ਪਰਿਵਾਰ ਵੱਲੋਂ ਉਸੇ ਧੀ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤਾਂ ਹਰ ਕਿਸੇ ਦਾ ਮਨ ਦੁਖੀ ਹੁੰਦਾ ਹੈ। ਅਜਿਹਾ ਹੀ ਇਕ ਕੁਝ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਲੜਕੀ ਦੇ ਨਾਲ ਵਾਪਰਿਆ। ਚੰਡੀਗੜ੍ਹ ਦੀ ਰਹਿਣ ਵਾਲੀ ਨਵਜੋਤ ਕੌਰ ਦਾ ਵਿਆਹ ਫਰਵਰੀ ਨੂੰ ਜਲੰਧਰ ਦੇ ਰਹਿਣ ਵਾਲੇ ਜਗਜੀਤ ਨਾਲ ਹੋਇਆ ਸੀ। ਜਗਜੀਤ ਸਿੰਘ ਨੇ ਖੁਦ ਨੂੰ ਐੱਨ.ਆਰ.ਆਈ ਦੱਸ ਕੇ ਲੜਕੀ ਦੇ ਵਿਆਹ ਕੀਤਾ ਸੀ। ਵਿਆਹ ਦੇ ਪਹਿਲੇ ਦਿਨ ਹੀ ਜਦੋਂ ਲਾੜੇ ਬਾਰੇ ਲਾੜੀ ਨੂੰ ਪਤਾ ਲੱਗਾ ਕਿ ਜਗਜੀਤ ਦਾ ਪਹਿਲਾਂ ਵੀ 3 ਵਾਰ ਵਿਆਹ ਹੋ ਚੁੱਕਾ ਹੈ ਤਾਂ ਸੱਚ ਨੂੰ ਜਾਣ ਕੇ ਲਾੜੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਵਿਆਹ ਦੇ ਪਹਿਲੇ ਦਿਨ ਹੀ ਉਹ ਨਵਜੋਤ ਦੀ ਜਾਇਦਾਦ ਨੂੰ ਹੜਪਣ ਸੰਬੰਧੀ ਉਸ ਨਾਲ ਕੁੱਟਮਾਰ ਕਰਨ ਲੱਗਾ, ਇਥੋਂ ਤੱਕ ਕਿ ਉਸ ਨੇ ਹੋਟਲ ਕਰਮਚਾਰੀਆਂ ਦੇ ਸਾਹਮਣੇ ਵੀ ਨਵਜੋਤ ਦੀ ਕੁੱਟਮਾਰ ਕੀਤੀ। ਧੋਖਾਧੜੀ ਦੇ ਮਾਮਲੇ 'ਚ ਉਸ ਦੇ ਖਿਲਾਫ ਦੋ ਥਾਵਾਂ 'ਤੇ ਕੇਸ ਚੱਲ ਰਿਹਾ ਸੀ। ਜਗਜੀਤ ਨੂੰ ਸੋਮਵਾਰ ਦੀ ਰਾਤ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਨਵਜੋਤ ਕੌਰ ਦੇ ਮਾਂ-ਬਾਪ ਨੇ ਜਨਵਰੀ ਦੇ ਮਹੀਨੇ 'ਚ ਵਿਆਹ ਸੰਬੰਧੀ ਵੈੱਬਸਾਈਟ 'ਤੇ ਉਸ ਦੀ ਤਸਵੀਰ ਅਪਲੋਡ ਕੀਤੀ ਸੀ। ਨਵਜੋਤ ਦੀ ਤਸਵੀਰ ਨੂੰ ਦੇਖ ਕੇ ਜਗਜੀਤ ਨੇ ਪਰਿਵਾਰ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਇਹ ਝੂਠ ਬੋਲ ਦਿੱਤਾ ਕਿ ਉਹ ਕੈਲੀਫੋਰਨੀਆ 'ਚ ਸੈਟਲ ਹੈ ਅਤੇ ਉਥੇ ਹੀ ਰਹਿੰਦਾ ਹੈ। ਇਸ ਤੋਂ ਬਾਅਦ ਦੋਹਾਂ ਦਾ 5 ਫਰਵਰੀ ਤੋਂ ਵਿਆਹ ਕਰ ਦਿੱਤਾ ਗਿਆ। ਦਰਦਭਰੀ ਦਾਸਤਾਨ ਬਿਆਨ ਕਰਦੇ ਹੋਏ ਲੜਕੀ ਸਮੇਤ ਉਸ ਦੇ ਪਰਿਵਾਰ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਜਗਜੀਤ, ਨਵਜੋਤ ਕੌਰ ਨੂੰ ਜਲੰਧਰ ਲੈ ਕੇ ਆਇਆ ਅਤੇ ਗ੍ਰੀਨ ਪਾਰਕ 'ਚ ਸਥਿਤ ਆਪਣੇ ਘਰ ਲਿਜਾਣ ਦੀ ਬਜਾਏ ਉਸ ਨੂੰ ਬੱਸ ਸਟੈਂਡ ਨੇੜੇ ਸਥਿਤ ਗਰੀਨ ਹੋਰੀਜਾਨ ਹੋਟਲ 'ਚ ਲੈ ਗਿਆ। ਇਥੇ ਨਵਜੋਤ 8 ਦਿਨਾਂ ਤੱਕ ਰਹੀ ਅਤੇ ਜਗਜੀਤ ਉਸ ਨਾਲ ਹਰ ਦਿਨ ਕੁੱਟਮਾਰ ਕਰਦਾ ਰਿਹਾ। ਇਕ ਦਿਨ ਜਗਜੀਤ ਨੇ ਉਸ ਨੂੰ ਨਸ਼ੀਲੀਆਂ ਦਵਾਈਆਂ ਦੇ ਦਿੱਤੀਆਂ ਜਿਸ ਕਾਰਨ ਉਹ ਜ਼ਿਆਦਾ ਸਮਾਂ ਸੁੱਤੀ ਰਹੀ।
ਵਿਆਹ ਦੇ ਪਹਿਲੇ ਦਿਨ ਹੀ ਜਗਜੀਤ ਅਤੇ ਉਸ ਦੇ ਪਰਿਵਾਰ ਨੇ ਨਵਜੋਤ ਕੋਲੋਂ ਉਸ ਦੀ ਜਾਇਦਾਦ ਸੰਬੰਧੀ ਸਾਰਾ ਬਿਊਰਾ ਮੰਗਿਆ। ਜਦੋਂ ਲੜਕੀ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ ਤਾਂ ਜਗਜੀਤ ਨੇ ਹੋਟਲ ਕਰਮਚਾਰੀਆਂ ਦੇ ਸਾਹਮਣੇ ਹੀ ਉਸ ਦੀ ਕੁੱਟਮਾਰ ਕਰ ਦਿੱਤੀ। ਬਾਅਦ 'ਚ ਜਗਜੀਤ ਨੇ 3 ਮਾਰਚ ਨੂੰ ਅਦਾਲਤ 'ਚ ਆਪਣਾ ਵਿਆਹ ਰਜਿਸਟਰਡ ਕਰਵਾਇਆ।
ਇਸ ਤੋਂ ਬਾਅਦ ਉਸ ਨੇ ਨਵਜੋਤ ਦੇ ਪਿਤਾ ਮਨਜੀਤ ਸਿੰਘ ਨੂੰ ਫੋਨ ਕਰਕੇ ਆਪਣੇ ਕੋਲ ਬੁਲਾਇਆ ਅਤੇ ਨਵਜੋਤ ਦੀ ਜਾਇਦਾਦ ਨੂੰ ਜਗਜੀਤ ਦੇ ਨਾਂ ਕਰਨ ਦੀ ਮੰਗ ਕੀਤੀ। ਉਸ ਨੇ ਪਿਤਾ ਨੇ ਸੋਚਿਆ ਕਿ ਕੁਝ ਤਾਂ ਗਲਤ ਲੱਗ ਰਿਹਾ ਹੈ ਅਤੇ ਦੋਹਾਂ ਨੂੰ ਆਪਣੇ ਨਾਲ ਜਾਣ ਲਈ ਕਿਹਾ ਤਾਂ ਜੋ ਰਸਮੀ ਕਾਰਵਾਈ ਪੂਰੀ ਹੋ ਸਕੇ। ਚੰਡੀਗੜ੍ਹ ਸੈਕਟਰ-35 'ਚ ਆਪਣੇ ਸਹੁਰੇ ਘਰ ਪਹੁੰਚਣ 'ਤੇ ਜਗਜੀਤ ਨੇ ਕਿਹਾ ਕਿ ਉਸ ਦੀ ਸਿਹਤ ਠੀਕ ਨਹੀਂ ਲੱਗ ਰਹੀ ਅਤੇ ਉਹ ਆਪਣੇ ਕਾਰ ਦੀ ਮੁਰੰਮਤ ਕਰਵਾਉਣਾ ਚਾਹੁੰਦਾ ਹੈ। ਜਗਜੀਤ ਆਪਣੇ ਸਹੁਰੇ ਪਰਿਵਾਰ ਨੂੰ ਇਹ ਬਹਾਨਾ ਲਗਾ ਕੇ ਉਥੋਂ ਖਿਸਕ ਗਿਆ ਅਤੇ ਫਿਰ ਕਦੇ ਵੀ ਵਾਪਸ ਨਹੀਂ ਆਇਆ। ਫਿਰ ਲੜਕੀ ਦੇ ਪਰਿਵਾਰ ਨੇ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਕਾਰਵਾਈ ਕਰਕੇ ਉਸ ਨੂੰ ਸੋਮਵਾਰ ਦਿੱਲੀ ਇੰਟਰਨੈਸ਼ਨਲ ਏਅਰ ਪੋਰਟ ਤੋਂ ਗ੍ਰਿ੍ਰਫਤਾਰ ਕਰ ਲਿਆ ਗਿਆ। ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਦੱਸਿਆ ਕਿ ਜਗਜੀਤ 'ਤੇ ਧੋਖਾਧੜੀ ਦੇ ਦੋ ਹੋਰ ਮਾਮਲੇ ਦਰਜ ਕੀਤੇ ਗਏ ਹਨ। ਇਕ ਮਾਮਲਾ ਸ਼ਹਿਰ ਗੋਰਾਇਆ ਅਤੇ ਦੂਜਾ ਸਦਰ ਪੁਲਸ ਸਟੇਸ਼ਨ 'ਚ ਦਰਜ ਹੈ।
ਕਾਂਗਰਸ ਦੇ ਰਾਜ 'ਚ ਹੁਣ ਤੱਕ ਇੰਨੇ ਕਿਸਾਨ ਅਤੇ ਮਜ਼ਦੂਰ ਕਰ ਚੁੱਕੇ ਹਨ ਖੁਦਕੁਸ਼ੀਆਂ
NEXT STORY