ਲੁਧਿਆਣਾ-ਜਿਵੇਂ ਕਿ 'ਜਗ ਬਾਣੀ' ਨੇ ਪਹਿਲਾਂ ਸੀ ਸਪੱਸ਼ਟ ਕਰ ਦਿੱਤਾ ਸੀ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ ਹੋਵੇਗਾ। ਉਸ ਦੇ ਮੁਤਾਬਕ ਸਰਕਾਰ ਵੱਲੋਂ ਹੁਕਮ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਹਾਲਾਂਕਿ ਇਸ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਕ੍ਰੈਟਰੀ ਰਹੇ ਅਧਿਕਾਰੀਆਂ ਤੋਂ ਕੀਤੀ ਗਈ ਹੈ ਪਰ ਦੂਜੇ ਦਿਨ ਜਾਰੀ ਆਰਡਰ ਨਾਲ ਚੰਨੀ ਸਰਕਾਰ ਵੱਲੋਂ ਬਣਾਏ ਗਏ ਐਕਸ਼ਨ ਪਲਾਨ ਦਾ ਰੁਖ਼ ਸਾਫ ਹੋ ਗਿਆ ਹੈ ਜਿਸ ਨਾਲ ਸੁਰੇਸ਼ ਕੁਮਾਰ ਦੇ ਕਰੀਬੀ ਮੰਨੇ ਜਾਂਦੇ ਕਈ ਅਧਿਕਾਰੀਆਂ ਦਾ ਨਾਂ ਸ਼ਾਮਲ ਹੈ।
ਇਹ ਵੀ ਪੜ੍ਹੋ :ਅਮਰੀਕਾ ਦੇ ਫਰਿਜ਼ਨੋ ਨਿਵਾਸੀ ਹਰਭਜਨ ਸਿੰਘ ਰੰਧਾਵਾ ਨੇ ਪੰਜਾਬੀਆਂ ਦਾ ਨਾਂ ਚਮਕਾਇਆ
ਇਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਕੈਪਟਨ ਤੋਂ ਨਾਰਾਜ਼ ਹੋਣ ਵਾਲੇ ਵਿਧਾਇਕਾਂ ਦਾ ਗੁੱਸਾ ਵੀ ਸੁਰੇਸ਼ ਕੁਮਾਰ 'ਤੇ ਹੀ ਨਿਕਲਦਾ ਰਿਹਾ ਹੈ। ਹਾਲਾਂਕਿ ਸੁਰੇਸ਼ ਕੁਮਾਰ ਨੇ ਕੈਪਟਨ ਦੇ ਨਾਲ ਹੀ ਅਸਤੀਫਾ ਦੇ ਦਿੱਤਾ ਸੀ ਪਰ ਹੁਣ ਉਨ੍ਹਾਂ ਦੇ ਕਰੀਬੀ ਅਧਿਕਾਰੀ ਚੰਨੀ ਦੇ ਨਿਸ਼ਾਨੇ 'ਤੇ ਆ ਗਏ ਹਨ ਜਿਨ੍ਹਾਂ ਅਧਿਕਾਰੀਆਂ ਵਿਰੁੱਧ ਵਿਧਾਇਕਾਂ ਵੱਲੋਂ ਸੁਣਵਾਈ ਨਾ ਕਰਨ ਦੀ ਸ਼ਿਕਾਈਤ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਅਧਿਕਾਰੀਆਂ ਦੀ ਛੁੱਟੀ ਹੋਣ ਦੀ ਸੰਭਾਵਨਾ ਵਧ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਸਰਟੀਫਿਕੇਟ ਦੀ ਮਾਨਤਾ ਦਾ ਵਿਸਤਾਰ ਕਰਨ ਲਈ ਭਾਰਤ ਨਾਲ ਗੱਲ ਕਰ ਰਿਹੈ ਬ੍ਰਿਟੇਨ
ਇਨ੍ਹਾਂ 'ਚ ਡੀ.ਜੀ.ਪੀ. ਦਿਨਕਰ ਗੁਪਤਾ ਦਾ ਨਾਂ ਵੀ ਸ਼ਾਮਲ ਹੈ ਜਿਨ੍ਹਾਂ ਦੀ ਥਾਂ ਸਿਧਾਰਥ, ਇਕਬਾਲ ਪ੍ਰਤੀ ਸਹੋਤਾ, ਵੀ.ਕੇ. ਭੰਵਰਾ ਦੇ ਨਾਂ ਦੀ ਚਰਚਾ ਹੋ ਰਹੀ ਹੈ ਜਦਕਿ ਵਿਜੀਲੈਂਸ 'ਚ ਬੇ.ਕੇ. ਉੱਪਲ ਦੀ ਥਾਂ ਹਰਪ੍ਰੀਤ ਸੰਧੂ ਨੂੰ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਉਥੇ ਦੂਜੇ ਪਾਸੇ ਪ੍ਰਸ਼ਾਸਨਿਕ ਸਿਸਟਮ 'ਚ ਚੀਫ ਸਕ੍ਰੈਟਰੀ ਵਿਨੀ ਮਹਾਜਨ ਦੀ ਥਾਂ ਰਵਨੀਤ ਕੌਰ ਨੂੰ ਲਾਉਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ ਜਦਕਿ ਪ੍ਰਿੰਸੀਪਲ ਸਕ੍ਰੈਟਰੀ ਲੈਵਲ ਦੇ ਅਧਿਕਾਰੀਆਂ ਦੀ ਪੋਸਟਿੰਗ ਅਤੇ ਟ੍ਰਾਂਸਫਰ ਮੰਤਰੀ ਮੰਡਲ ਦੇ ਮੁੜ ਗਠਨ ਦੇ ਹਿਸਾਬ ਨਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ :ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮੌਤ ਦੀ ਪ੍ਰਵਾਹ ਨਾ ਕਰਦਿਆਂ ਹੌਲਦਾਰ ਨੇ ਬਚਾਈਆਂ 4 ਜਾਨਾਂ
NEXT STORY