ਪਠਾਨਕੋਟ : ਪਠਾਨਕੋਟ ਦੇ ਪਿੰਡ ਘਿਆਲਾ 'ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਤੀਜੇ ਨੇ ਆਪਣੇ ਬਜ਼ੁਰਗ ਤਾਏ ਨੂੰ ਸੰਗਲਾਂ ਨਾਲ ਬੰਨ੍ਹ ਕੇ ਤਬੇਲੇ 'ਚ ਛੱਡ ਦਿੱਤਾ। ਭਤੀਜੇ ਵੱਲੋਂ ਤਾਏ 'ਤੇ ਢਾਹੇ ਗਏ ਜ਼ੁਲਮਾਂ ਦੀ ਕਹਾਣੀ ਸੁਣ ਹਰ ਕਿਸੇ ਦਾ ਦਿਲ ਰੋ ਪਵੇਗਾ।
ਇਹ ਵੀ ਪੜ੍ਹੋ : ਜਿਸਮ ਦੀ ਭੁੱਖ ਮਿਟਾਉਣ ਲਈ ਘਰੋਂ ਭਜਾਈ 14 ਸਾਲਾਂ ਦੀ ਕੁੜੀ, ਜਬਰ-ਜ਼ਿਨਾਹ ਮਗਰੋਂ ਦਿੱਤੀ ਧਮਕੀ
ਜਾਣਕਾਰੀ ਮੁਤਾਬਕ ਇੱਥੋਂ ਦੇ ਪਿੰਡ ਘਿਆਲਾ 'ਚ 65 ਸਾਲਾਂ ਦੇ ਇਕ ਬਜ਼ੁਰਗ ਜੋਗਿੰਦਰ ਪਾਲ ਨੂੰ ਉਸ ਦੇ ਭਤੀਜੇ ਰਿੰਕੂ ਨੇ ਤਬੇਲੇ 'ਚ ਲੋਹੇ ਦੇ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ। ਉਕਤ ਬਜ਼ੁਰਗ ਦੀ 4-5 ਦਿਨਾਂ ਤੱਕ ਕੁੱਟਮਾਰ ਵੀ ਕੀਤੀ ਗਈ, ਜਿਸ ਦੇ ਨਿਸ਼ਾਨ ਬਜ਼ੁਰਗ ਦੇ ਸਰੀਰ 'ਤੇ ਸਾਫ ਦੇਖੇ ਗਏ।
ਇਹ ਵੀ ਪੜ੍ਹੋ : ਅਕਾਲੀ ਨੇਤਾ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਖ੍ਹੋਲੇ ਗੁੱਝੇ ਭੇਤ, ਸਨਸਨੀਖੇਜ਼ ਖ਼ੁਲਾਸਾ ਕਰਦਿਆਂ ਦਿੱਤੀ ਧਮਕੀ
ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਿੰਡ ਦੇ ਸਰਪੰਚ ਪਰਵੀਣ ਕੁਮਾਰ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਉਕਤ ਬਜ਼ੁਰਗ ਨੂੰ ਭਤੀਜੇ ਦੀ ਕੈਦ ਤੋਂ ਛੁ਼ਡਵਾਇਆ।
ਇਹ ਵੀ ਪੜ੍ਹੋ : ਹੁਣ ਬਿਨਾਂ 'RC-ਲਾਈਸੈਂਸ' ਦੇ ਸੜਕਾਂ 'ਤੇ ਦੌੜਾ ਸਕੋਗੇ ਇਹ ਵਾਹਨ, ਨਹੀਂ ਹੋਵੇਗਾ ਜ਼ਿਆਦਾ ਖਰਚਾ
ਫਿਲਹਾਲ ਇਸ ਸਾਰੇ ਮਾਮਲੇ ਦੀ ਜਾਣਕਾਰੀ ਪਿੰਡ ਵਾਸੀਆਂ ਵੱਲੋਂ ਹਿਊਮਨ ਰਾਈਟਸ ਦੇ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹਿਊਮਨ ਰਾਈਟਸ ਵੱਲੋਂ ਬਜ਼ੁਰਗ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਹੀ ਗਈ ਹੈ।
NIA ਨੇ ਕੱਸਿਆ 'ਸਿੱਖਸ ਫਾਰ ਜਸਟਿਸ' ਦੇ ਗੁਰਪਤਵੰਤ ਪੰਨੂ 'ਤੇ ਸ਼ਿਕੰਜਾ, ਜ਼ਮੀਨ 'ਤੇ ਹੋਵੇਗਾ ਕਬਜ਼ਾ
NEXT STORY