ਲੁਧਿਆਣਾ, (ਅਨਿਲ)- ਡਵੀਜ਼ਨ ਨੰ. 5 ਦੀ ਪੁਲਸ ਨੇ ਨਸ਼ਾ ਸਮੱਗਲਿੰਗ ਖਿਲਾਫ ਚਲਾਈ ਮੁਹਿੰਮ ਤਹਿਤ ਸਫਲਤਾ ਹਾਸਲ ਕਰਦਿਆਂ ਇਕ ਵਿਅਕਤੀ ਨੂੰ 40 ਕਿਲੋ ਚੂਰਾ-ਪੋਸਤ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ.-3 ਸੁਰਿੰਦਰ ਅਤੇ ਥਾਣਾ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਾਮ ਨਗਰ 'ਚ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਰੇਲਵੇ ਲਾਈਨਾਂ ਵੱਲੋਂ ਆ ਰਹੇ ਇਕ ਪੈਦਲ ਵਿਅਕਤੀ, ਜਿਸ ਕੋਲ ਥੈਲਾ ਫੜਿਆ ਹੋਇਆ ਸੀ, ਨੂੰ ਸ਼ੱਕ ਦੇ ਆਧਾਰ 'ਤੇ ਚੈਕਿੰਗ ਲਈ ਰੋਕਿਆ ਤਾਂ ਪੁਲਸ ਨੂੰ ਦੇਖ ਵਾਪਸ ਮੁੜਨ ਲੱਗਾ ਪਰ ਪੁਲਸ ਨੇ ਪਿੱਛਾ ਕਰ ਕੇ ਉਸ ਨੂੰ ਫੜ ਲਿਆ, ਜਦ ਉਸ ਦੇ ਥੈਲੇ ਦੀ ਤਲਾਸ਼ੀ ਲਈ ਗਈ ਤਾਂ 40 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਉਕਤ ਦੋਸ਼ੀ ਦੀ ਪਛਾਣ ਰਾਮ ਬੁਜਾਤ ਉਰਫ ਰਾਮੂ ਪੁੱਤਰ ਗਿਰਧਾਰੀ ਵਾਸੀ ਫਲੂਆ ਬਾਜ਼ਾਰ ਉਤਰ ਪ੍ਰਦੇਸ਼ ਹਾਲ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਟਿੱਬਾ ਰੋਡ ਦੇ ਰੂਪ ਵਿਚ ਹੋਈ। ਜਿਸਨੂੰ ਮੌਕੇ 'ਤੇ ਕਾਬੂ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਏ. ਡੀ. ਸੀ. ਪੀ. ਨੇ ਦੱਸਿਆ ਕਿ ਦੋਸ਼ੀ 'ਤੇ ਪਹਿਲਾਂ ਵੀ ਕਈ ਨਸ਼ਾ ਸਮੱਗਲਿੰਗ ਦੇ ਮਾਮਲੇ ਦਰਜ ਹਨ, ਜਿਨ੍ਹਾਂ 'ਚ ਥਾਣਾ ਸਲੇਮ ਟਾਬਰੀ 'ਚ ਚੂਰਾ-ਪੋਸਤ, ਥਾਣਾ ਬਸਤੀ ਜੋਧੇਵਾਲ 'ਚ ਜਾਅਲੀ ਕਰੰਸੀ ਦਾ ਮਾਮਲਾ ਦਰਜ ਹੈ, ਜਿਸ 'ਚ ਦੋਸ਼ੀ ਜ਼ਮਾਨਤ 'ਤੇ ਰਿਹਾਅ ਹੋਇਆ ਸੀ। ਪੁਲਸ ਦੋਸ਼ੀ ਨੂੰ ਰਿਮਾਂਡ 'ਤੇ ਲੈ ਕੇ ਹੋਰ ਵੀ ਖੁਲਾਸੇ ਕਰੇਗੀ ਕਿ ਇਹ ਖੇਪ ਦੀ ਸਪਲਾਈ ਕਿਸ ਨੂੰ ਦਿੱਤੀ ਜਾ ਰਹੀ ਸੀ, ਜਿਸ ਦੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਪਾਵੇਗਾ 1000 ਰੁਪਏ ਤੋਂ ਵੱਧ ਦਾ ਖਰਚਾ
NEXT STORY