ਕੋਟਕਪੂਰਾ (ਨਰਿੰਦਰ) - ਸ਼ਹਿਰ ਵਿਖੇ ਇਕ ਨਿੱਜੀ ਹਸਪਤਾਲ 'ਚ ਇਲਾਜ ਅਧੀਨ ਡੇਂਗੂ ਤੋਂ ਪੀੜਤ ਕਰੀਬ 48 ਸਾਲਾ ਔਰਤ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ।
ਡੇਂਗੂ ਨਾਲ ਹੋਣ ਵਾਲੀ ਜ਼ਿਲਾ ਫ਼ਰੀਦਕੋਟ ਦੀ ਇਹ ਪਹਿਲੀ ਮੌਤ ਹੈ। ਭਾਵੇਂ ਕਿ ਸਿਹਤ ਵਿਭਾਗ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਕੋਟਕਪੂਰਾ 'ਚ ਡੇਂਗੂ ਕਾਰਨ ਮੌਤ ਦਾ ਸ਼ਿਕਾਰ ਹੋਈ ਔਰਤ ਸੰਜੇ ਰਾਣੀ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਦੀ ਰਹਿਣ ਵਾਲੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਬੀਤੇ 3 ਦਿਨਾਂ ਤੋਂ ਉਸ ਦਾ ਲੁਧਿਆਣਾ ਦੇ ਡੀ. ਐੱਮ. ਸੀ. ਵਿਖੇ ਇਲਾਜ ਚੱਲ ਰਿਹਾ ਸੀ। ਉਥੋਂ ਜਵਾਬ ਮਿਲਣ 'ਤੇ ਪਰਿਵਾਰਕ ਮੈਂਬਰ ਉਸ ਨੂੰ ਕੋਟਕਪੂਰਾ ਦੇ ਨਿੱਜੀ ਹਸਪਤਾਲ 'ਚ ਲੈ ਆਏ, ਜਿਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ।
... ਤੇ ਹੁਣ ਚੰਡੀਗੜ੍ਹ ਦਾ ਦਿਲ ਕਹੇ ਜਾਂਦੇ 'ਸੈਕਟਰ-17' ਚ ਕਾਰੋਬਾਰੀ ਵੀ ਲਾਉਣਗੇ ਫੜ੍ਹੀਆਂ
NEXT STORY