ਅੰਮ੍ਰਿਤਸਰ, (ਨੀਰਜ)- ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਮਾਮਲਾ ਵਿਭਾਗ ਵੱਲੋਂ ਸਾਰੇ ਰਜਿਸਟਰੀ ਦਫਤਰਾਂ ਨੂੰ ਹਾਈਟੈੱਕ ਕੀਤਾ ਜਾ ਰਿਹਾ ਹੈ। ਇਸ ਕਡ਼ੀ ਵਿਚ ਅੰਮ੍ਰਿਤਸਰ ਜ਼ਿਲੇ ਦੇ ਰਜਿਸਟਰੀ ਦਫਤਰ (ਵਨ ਤੇ ਟੂ) ਵਿਚ ਰਜਿਸਟਰੀਆਂ ਦਾ ਕੰਮ 27 ਜੂਨ ਤੋਂ ਆਨਲਾਈਨ ਸ਼ੁਰੂ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਵਿਭਾਗ ਦੀ ਟੈਕਨੀਕਲ ਟੀਮ ਵੱਲੋਂ ਦੋਵੇਂ ਹੀ ਰਜਿਸਟਰੀ ਦਫਤਰਾਂ ਵਿਚ ਕੰਪਿਊਟਰ, ਸਕੈਨਰ ਤੇ ਹੋਰ ਜ਼ਰੂਰੀ ਸਮੱਗਰੀ ਫਿੱਟ ਕੀਤੀ ਜਾ ਰਹੀ ਹੈ ਤਾਂ ਕਿ ਬੁੱਧਵਾਰ ਨੂੰ ਆਨਲਾਈਨ ਕੰਮ ਬਿਨਾਂ ਕਿਸੇ ਰੁਕਾਵਟ ਸ਼ੁਰੂ ਕੀਤਾ ਜਾ ਸਕੇ। ਰਜਿਸਟਰੀਆਂ ਨੂੰ ਆਨਲਾਈਨ ਕਰਨ ਦਾ ਕੰਮ ਅੰਮ੍ਰਿਤਸਰ ਜ਼ਿਲੇ ਵਿਚ ਕਾਫ਼ੀ ਸਮਾਂ ਪਹਿਲਾਂ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਵਿਭਾਗੀ ਕਾਰਨਾਂ ਦੇ ਕਾਰਨ ਆਨਲਾਈਨ ਕੰਮ ਸ਼ੁਰੂ ਕਰਨ ਵਿਚ ਕੋਈ ਨਾ ਕੋਈ ਅਡ਼ਚਣ ਆ ਰਹੀ ਸੀ ਪਰ ਹੁਣ ਇਹ ਅਡ਼ਚਣ ਦੂਰ ਹੋ ਗਈ ਹੈ ਹਾਲਾਂਕਿ ਆਨਲਾਈਨ ਰਜਿਸਟਰੀ ਕਰਨ ਦਾ ਕੰਮ ਜਿਨ੍ਹਾਂ ਜ਼ਿਲਿਆਂ ਵਿਚ ਪਾਇਲਟ ਪ੍ਰਾਜੈਕਟ ਦੇ ਰੂਪ ਵਿਚ ਸ਼ੁਰੂ ਕੀਤਾ ਗਿਆ ਸੀ, ਉੱਥੋਂ ਇਹ ਪ੍ਰਾਜੈਕਟ ਫੇਲ ਹੀ ਸਾਬਤ ਹੋਇਆ ਹੈ ਪਰ ਪੰਜਾਬ ਸਰਕਾਰ ਜਿਸ ਵਿਚ ਮੁੱਖ ਰੂਪ ’ਚ ਮਾਮਲਾ ਵਿਭਾਗ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਵਿਚ ਕਾਫ਼ੀ ਵਿਸ਼ਵਾਸ ਵਿਖਾ ਰਿਹਾ ਹੈ ਇਹੀ ਕਾਰਨ ਹੈ ਅੰਮ੍ਰਿਤਸਰ ਦੇ ਰਜਿਸਟਰੀ ਦਫਤਰਾਂ ਵਿਚ ਆਨਲਾਈਨ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।
ਰਜਿਸਟਰੀ ਟੈਂਪਰਿੰਗ ਦਾ ਰਿਸਕ ਹੋਵੇਗਾ ਖਤਮ
ਆਨਲਾਈਨ ਰਜਿਸਟਰੀ ਕਰਨ ਦੇ ਪਿੱਛੇ ਮਾਮਲਾ ਵਿਭਾਗ ਦਾ ਮੁੱਖ ਟੀਚਾ ਕੰਮ ਵਿਚ ਪਾਰਦਰਸ਼ਿਤਾ ਲਿਆਉਣ ਤੇ ਲੋਕਾਂ ਦੀ ਸਹੂਲਤ ਹੈ। ਇਸ ਦੇ ਇਲਾਵਾ ਸੁਰੱਖਿਆ ਵੀ ਇਕ ਵੱਡਾ ਮੁੱਦਾ ਹੈ। ਆਨਲਾਈਨ ਰਜਿਸਟਰੀ ਹੋਣ ਨਾਲ ਰਜਿਸਟਰੀ ਟੈਂਪਰਿੰਗ ਹੋਣ ਦਾ ਰਿਸਕ ਬਿਲਕੁਲ ਖਤਮ ਹੋ ਜਾਵੇਗਾ ਕਿਉਂਕਿ ਮਾਮਲਾ ਵਿਭਾਗ ਵਿਚ ਕਈ ਅਜਿਹੇ ਮਾਮਲੇ ਫਡ਼ੇ ਜਾ ਚੁੱਕੇ ਹਨ ਜਿਸ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਕਰਮਚਾਰੀਆਂ ਦੇ ਨਾਲ ਮਿਲੀਭੁਗਤ ਕਰ ਕੇ ਰਜਿਸਟਰੀ ਦੇ ਨਾਲ ਲੱਗਣ ਵਾਲੇ ਦਸਤਾਵੇਜ਼ਾਂ ਨੂੰ ਟੈਂਪਰ ਕੀਤਾ ਗਿਆ ਪਰ ਆਨਲਾਈਨ ਰਜਿਸਟਰੀ ਦੇ ਕੰਮ ਵਿਚ ਦਸਤਾਵੇਜ਼ਾਂ ਨੂੰ ਟੈਂਪਰਿੰਗ ਕਰਨ ਦੀ ਸੰਭਾਵਨਾ ਜ਼ੀਰੋ ਹੋ ਜਾਵੇਗੀ।
ਰਜਿਸਟਰੀ ਦੇ ਕੰਮ ਵਿਚ ਦਲਾਲਾਂ ਦੀ ਭੂਮਿਕਾ ਵੀ ਖਤਮ ਹੋ ਜਾਵੇਗੀ ਕਿਉਂਕਿ ਜਿਸ ਸਮੇਂ ’ਤੇ ਸਭ-ਰਜਿਸਟਰਾਰ ਵੱਲੋਂ ਰਜਿਸਟਰੀ ਕਰਵਾਉਣ ਲਈ ਸਮਾਂ ਦਿੱਤਾ ਜਾਵੇਗਾ ਉਸ ਸਮੇਂ ’ਤੇ ਸਭ-ਰਜਿਸਟਰਾਰ ਨੂੰ ਰਜਿਸਟਰੀ ਕਰਨੀ ਹੋਵੇਗੀ ਜੇਕਰ ਕਿਸੇ ਕਾਰਨ ਰਜਿਸਟਰੀ ਨਹੀਂ ਹੁੰਦੀ ਹੈ ਤਾਂ ਇਸ ਦਾ ਕਾਰਨ ਵੀ ਆਨਲਾਈਨ ਹੀ ਲਿਖਣਾ ਹੋਵੇਗਾ।
ਰੋਜ਼ਾਨਾ ਹੋਣਗੀਆਂ 30 ਰਜਿਸਟਰੀਆਂ
ਆਨਲਾਈਨ ਰਜਿਸਟਰੀ ਕਰਨ ਦੀ ਸਹੂਲਤ ਵਿਚ ਰੋਜ਼ਾਨਾ 30 ਰਜਿਸਟਰੀਆਂ ਕਰਨ ਦਾ ਪ੍ਰਬੰਧ ਰੱਖਿਆ ਗਿਆ ਹੈ ਹਾਲਾਂਕਿ ਕਈ ਵਾਰ ਰਜਿਸਟਰੀ ਦਫਤਰਾਂ ਵਿਚ ਇਕ ਦਿਨ ਵਿਚ ਸੌ ਤੋਂ ਜ਼ਿਆਦਾ ਰਜਿਸਟਰੀਆਂ ਵੀ ਹੋ ਜਾਂਦੀਆਂ ਹਨ ਪਰ ਆਨਲਾਈਨ ਸਿਸਟਮ ਵਿਚ ਰੋਜ਼ਾਨਾ 30 ਰਜਿਸਟਰੀਆਂ ਹੋਣਗੀਆਂ।
ਰਿਕਸ਼ਾ ਪੂਲਰ ਵਰਕਰਜ਼ ਯੁੂਨੀਅਨ ਵੱਲੋਂ ਨਗਰ ਨਿਗਮ ਖਿਲਾਫ ਨਾਅਰੇਬਾਜ਼ੀ
NEXT STORY