ਕਪੂਰਥਲਾ (ਮਹਾਜਨ)— ਆਨੰਦ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ 'ਚ ਆਨਲਾਈਨ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ। ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸ਼ਹਿਰ 'ਚ ਕਰਫਿਊ ਲੱਗਾ ਹੋਇਆ ਹੈ, ਜਿਸ ਦੇ ਕਾਰਨ ਸਭ ਵਿਦਿਆਰਥੀ ਕਿਤਾਬਾਂ ਤੋਂ ਵਾਂਝੇ ਹਨ, ਇਸ ਲਈ ਉਨ੍ਹਾਂ ਸਕੂਲ ਦੇ ਅਧਿਆਪਕਾਂ ਨੇ ਸਟਡੀ ਵਿਦਾਉਟ ਬੁਕਸ ਦੀ ਸ਼ੁਰੂਆਤ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਨੇ ਗੁਰਪਤਵੰਤ ਸਿੰਘ ਪੰਨੂ ਤੇ SFJ ਖਿਲਾਫ ਦੇਸ਼-ਧ੍ਰੋਹ ਦਾ ਕੇਸ ਦਰਜ ਕੀਤਾ
ਅਧਿਆਪਕ ਸਭ ਕੰਮ ਵ੍ਹਟਸਐਪ ਦੇ ਰੂਪ 'ਚ ਅਤੇ ਵੀਡਿਓ ਲੈਕਚਰ ਦੇ ਰੂਪ 'ਚ ਵਿਦਿਆਰਥੀਆਂ ਨੂੰ ਪਹੁੰਚਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ। ਅਧਿਆਪਕ ਇਸੇ ਤਰ੍ਹਾਂ ਆਪਣੇ ਲੈਕਚਰ ਦੇ ਰਹੇ ਹਨ ਤਾਂ ਜੋ ਵਿਦਿਆਰਥੀ ਬਿਨਾਂ ਕਿਤਾਬਾਂ ਦੇ ਹੀ ਆਪਣੇ ਵਿਸ਼ੇ ਕਲੀਅਰ ਕਰ ਸਕਣ। ਵਿਦਿਆਰਥੀ ਵੀ ਆਨਲਾਈਨ ਸਟਡੀ 'ਚ ਕਾਫੀ ਰੁਚੀ ਦਿਖਾਉਂਦੇ ਨਜਰ ਆ ਰਹੇ ਹਨ।
ਇਹ ਵੀ ਪੜ੍ਹੋ: ਨਾ ਕਰਫਿਊ ਤੇ ਨਾ ਕੀਤਾ ਪੁਲਸ ਦਾ ਲਿਹਾਜ਼, ਸ਼ਰੇਆਮ ਚਾੜ੍ਹ 'ਤਾ ਔਰਤ ਦਾ ਕੁਟਾਪਾ (ਵੀਡੀਓ)
ਪ੍ਰਿੰਸੀਪਲ ਸੇਖੋਂ ਨੇ ਦੱਸਿਆ ਕਿ ਅਧਿਆਪਕ ਵਿਦਿਆਰਥੀਆਂ ਨੂੰ ਰੋਜ਼ਾਨਾ ਦੋ ਜਾਂ ਤਿੰਨ ਵਿਸ਼ੇ ਹੀ ਪੜ੍ਹਾ ਰਹੇ ਹਨ ਤਾਂ ਜੋ ਵਿਦਿਆਰਥੀ ਭਾਰ ਨਾ ਮਹਿਸੂਸ ਕਰਨ ਅਤੇ ਪੜ੍ਹਾਈ ਪੂਰੀ ਦਿਲ ਲਗਾ ਕੇ ਕਰਨ।ਪ੍ਰਿੰਸੀਪਲ ਡਾ. ਸੇਖੋਂ ਨੇ ਦੱਸਿਆ ਕਿ ਆਨਲਾਈਨ ਸਟਡੀ ਨਾਲ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ ਅਤੇ ਮਾਪੇ ਵੀ ਸਕੂਲ ਦੀ ਕਾਰਜ ਪ੍ਰਣਾਲੀ ਤੋਂ ਬਹੁਤ ਸੰਤੁਸ਼ਟ ਹੈ। ਚੇਅਰਮੈਨ ਮੈਡਮ ਵਰਿੰਦਰ ਕੁਮਾਰੀ ਆਨੰਦ ਅਤੇ ਡਾਇਰੈਕਟਰ ਰੁਚੀ ਆਨੰਦ ਨੇ ਇਸ ਕੋਵਿਡ-19 ਦੀ ਬੀਮਾਰੀ ਤੋਂ ਬਚਣ ਦੇ ਲਈ ਵਿਦਿਆਰਥੀਆਂ ਨੂੰ ਘਰ 'ਚ ਹੀ ਰਹਿਣ ਦੀ ਹਦਾਇਤਾਂ ਕੀਤੀਆਂ। ਉਨ੍ਹਾਂ ਇਸ ਮਹਾਮਾਰੀ ਦਾ ਨਾਸ਼ ਕਰਨ ਲਈ ਭਗਵਾਨ ਤੋਂ ਵੀ ਪ੍ਰਾਰਥਨਾ ਕੀਤੀ ਤੇ ਸਭ ਟੀਚਰਜ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਘਰ 'ਚੋਂ ਬਾਹਰ ਨਾ ਨਿਕਲ ਕੇ ਸਰਕਾਰ ਦਾ ਸਾਥ ਦਿਓ ਤਾਂ ਜੋ ਇਸ ਕੋਰੋਨਾ ਬੀਮਾਰੀ ਤੋਂ ਸਾਡਾ ਦੇਸ਼ ਮੁਕਤ ਹੋ ਸਕੇ।
ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਨਾਲ ਮਰੇ ਮ੍ਰਿਤਕ ਦੇ 3 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਆਈ ਪਾਜ਼ੀਟਿਵ
ਕੋਰੋਨਾ ਵਾਇਰਸ ਦਾ ਗੜ੍ਹ ਰਹੇ ਨਵਾਂਸ਼ਹਿਰ ਲਈ ਰਾਹਤ ਭਰੀ ਖਬਰ
NEXT STORY