ਜਲੰਧਰ— ਆਰਥਿਕ ਤੰਗੀ ਅਤੇ ਗਰੀਬੀ ਦੇ ਕਾਰਨ ਕੁਝ ਬੱਚੇ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਪਾਉਂਦੇ ਹਨ। ਲੋੜਵੰਦਾਂ ਬੱਚਿਆਂ ਦੀ ਮਦਦ ਲਈ ਸੰਦੀਪ ਕੁਮਾਰ ਨਾਂ ਦੇ ਸ਼ਖਸ ਨੇ ਆਪਣਾ ਹੱਥ ਅੱਗੇ ਵਧਾਇਆ ਅਤੇ ਬੱਚਿਆਂ ਦਾ ਕਿਤਾਬਾਂ ਪ੍ਰਤੀ ਮੋਹ ਪੁਆਇਆ ਹੈ। ਸੰਦੀਪ ਕੁਮਾਰ ਇਕ ਓਪਨ ਆਈਜ਼ ਫਾਊਂਡੇਸ਼ਨ ਨਾਂ ਦੀ ਸੰਸਥਾ ਚਲਾਉਂਦਾ ਹੈ, ਜਿਸ ਦੇ ਤਹਿਤ ਉਹ ਬੱਚਿਆਂ ਦੀ ਮਦਦ ਕਰਦਾ ਹੈ। ਅੱਜ ਓਪਨ ਆਈਜ਼ ਫਾਊਂਡੇਸ਼ਨ ਵੱਲੋਂ ਓਪਨ ਆਈਜ਼ ਰੀਡਰਸ ਕਲੱਬ ਮੁਹਿੰਮ ਦੇ ਤਹਿਤ ਪੰਜਾਬ ਯੂਨੀਵਰਸਿਟੀ 'ਚ ਫਰੀ ਕਿਤਾਬਾਂ ਵੰਡੀਆਂ ਗਈਆਂ। ਸੰਸਥਾ ਦੇ ਸੰਸਥਾਪਕ ਸੰਦੀਪ ਕੁਮਾਰ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਰੀਡਰਸ ਤੱਕ ਕਿਤਾਬਾਂ ਪਹੁੰਚਾਉਣਾ ਹੈ। ਤਾਂਕਿ ਉਹ ਕਿਤਾਬਾਂ ਪੜ੍ਹ ਕੇ ਆਪਣੀ ਜਾਣਕਾਰੀ ਅਤੇ ਆਪਣੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਰੀਡਰਸ ਤੱਕ ਸ਼ੇਅਰ ਕਰਨ। ਓਪਨ ਆਈਜ਼ ਫਾਊਂਡੇਸ਼ਨ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਲੋੜਵੰਦ ਲੋਕਾਂ ਨੂੰ ਮੁਫਤ ਕਿਤਾਬਾਂ ਅਤੇ ਸਟੇਸ਼ਨਰੀ ਦਾ ਸਾਮਾਨ ਦਿੰਦੇ ਹਨ। ਕਿਤਾਬਾਂ ਵੰਡਣ ਲਈ ਸੰਸਥਾ ਦੇ ਐਡਵਾਈਜ਼ਰ ਸਤਿੰਦਰ ਕੌਰ, ਇੰਚਾਰਜ ਸਿਮਰਨ ਮੌਜੂਦ ਸਨ।

ਗਰੀਬਾਂ ਦੀ ਮਦਦ ਕਰਨ ਦਾ ਇੰਝ ਆਇਆ ਖਿਆਲ
ਜੇ. ਬੀ. ਟੀ. ਕਰ ਚੁੱਕੇ ਸੰਦੀਪ ਕੁਮਾਰ ਨੇ ਦੱਸਿਆ ਕਿ ਇਕ ਵਾਰ ਉਸ ਦੀ ਟ੍ਰੇਨਿੰਗ ਹਰਿਆਣਾ 'ਚ ਲੱਗੀ ਸੀ। ਜਦੋਂ ਉਹ ਬੱਚਿਆਂ ਨੂੰ ਪੜ੍ਹਾ ਰਹੇ ਸਨ ਤਾਂ ਦੇਖਿਆ ਕਿ ਬੱਚੇ ਪੜ੍ਹਾਈ ਕਰਨ 'ਚ ਬੇਹੱਦ ਹੁਸ਼ਿਆਰ ਸਨ। ਅਗਲੇ ਦਿਨ ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਕਿ ਜੋ ਕੁਝ ਕਲਾਸ 'ਚ ਕਰਵਾਇਆ ਸੀ, ਉਹ ਕਿੱਥੇ ਲਿਖਿਆ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਬੱਚਿਆਂ ਦਾ ਜਵਾਬ ਹੁੰਦਾ ਸੀ ਕਿ ਉਨ੍ਹਾਂ ਕੋਲ ਕਿਤਾਬਾਂ ਨਹੀਂ ਹਨ। ਫਿਰ ਉਨ੍ਹਾਂ ਨੇ ਹੈੱਡ ਟੀਚਰ ਨੂੰ ਪੁੱਛਿਆ ਕਿ ਸਰਵ ਸਿੱਖਿਆ ਅਭਿਆਨ ਤਹਿਤ ਬੱਚਿਆਂ ਨੂੰ ਫਰੀ 'ਚ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ ਪਰ ਉਨ੍ਹਾਂ ਕੋਲ ਨਹੀਂ ਹਨ। ਹੈੱਡ ਟੀਚਰ ਨੇ ਜਵਾਬ ਦਿੱਤਾ ਕਿ ਸਰਕਾਰ ਸਿੱਧਾ ਖਾਤੇ 'ਚ ਪੈਸੇ ਪਾ ਦਿੰਦੀ ਹੈ। ਜਦੋਂ ਮੈਂ ਬੱਚਿਆਂ ਦੇ ਘਰ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਕੋਲ ਖਾਣੇ-ਪੀਣ ਦੇ ਪੈਸੇ ਤੱਕ ਨਹੀਂ ਹਨ, ਇਸ ਕਰਕੇ ਜੋ ਸਰਕਾਰ ਉਨ੍ਹਾਂ ਦੇ ਖਾਤੇ 'ਚ ਪੈਸੇ ਪਾਉਂਦੀ ਹੈ ਉਨ੍ਹਾਂ ਨਾਲ ਉਹ ਘਰ ਦਾ ਗੁਜ਼ਾਰਾ ਕਰ ਲੈਂਦੇ ਹਨ। ਫਿਰ ਮੈਂ ਅਜਿਹੇ ਹਾਲਾਤਾਂ ਨੂੰ ਜਾਣਨ ਲਈ ਚਾਰ ਮਹੀਨੇ ਇੱਧਰ-ਉਧਰ ਘੁੰਮਦਾ ਰਿਹਾ।

ਫਿਰ ਮੈਨੂੰ ਲੱਗਾ ਕਿ ਇਹ ਬੱਚੇ ਪੜ੍ਹਨਾ ਚਾਹੁੰਦੇ ਹਨ ਅਤੇ ਮੈਂ ਕਿਤਾਬਾਂ ਲਈ ਕੁਝ ਪੈਸੇ ਬੱਚਿਆਂ ਨੂੰ ਦਿੱਤੇ। ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਮੈਂ ਚੰਡੀਗੜ੍ਹ ਆ ਗਿਆ ਅਤੇ ਚਾਰ ਮਹੀਨੇ ਪਿੰਡਾਂ ਦੇ ਹਾਲਾਤ ਦੇਖਣ ਲਈ ਇੱਧਰ-ਉੱਧਰ ਘੁੰਮਦਾ ਰਿਹਾ। ਫਿਰ ਮੈਂ ਸੋਚਿਆ ਕਿ ਜੋ ਮੇਰੇ ਕੋਲ ਕਿਤਾਬਾਂ ਹਨ, ਉਹ ਮੈਂ ਬਾਕੀ ਬੱਚਿਆਂ ਨੂੰ ਵੀ ਦੇ ਸਕਦਾ ਹੈ। ਆਪਣੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਮੈਂ ਹੌਲੀ-ਹੌਲੀ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਵੰਡਣ ਦਾ ਕੰਮ ਸ਼ੁਰੂ ਕੀਤਾ। ਸੰਦੀਪ ਜਿਹੜੇ ਲੋਕਾਂ ਨੂੰ ਪੁਰਾਣੀਆਂ ਕਿਤਾਬਾਂ ਨਹੀਂ ਚਾਹੀਦੀਆਂ ਹੁੰਦੀਆਂ, ਉਨ੍ਹਾਂ ਤੋਂ ਇੱਕਠੀਆਂ ਕਰਕੇ ਉਹ ਗਰੀਬ ਬੱਚਿਆਂ ਨੂੰ ਵੰਡਦੇ ਹਨ। ਕਿਤਾਬਾਂ ਵੰਡਣ ਦੇ ਨਾਲ-ਨਾਲ ਸੰਦੀਪ ਬੱਚਿਆਂ ਨੂੰ ਪੈੱਨ ਆਦਿ ਸਮੇਤ ਹੋਰ ਅਨੋਖੀਆਂ ਵਸਤਾਂ ਵੀ ਦਿੰਦੇ ਹਨ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY