ਨਾਭਾ (ਸੁਸ਼ੀਲ ਜੈਨ) - ਆਜ਼ਾਦੀ ਦੇ 71 ਸਾਲਾਂ ਬਾਅਦ ਵੀ ਸਾਡੇ ਦੇਸ਼ ਵਿਚ ਜਾਤ-ਪਾਤ ਅਤੇ ਫਿਰਕਾਪ੍ਰਸਤੀ ਨੂੰ ਲੈ ਕੇ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਦੇ ਇਕ ਮਾਮਲੇ ਵਿਚ ਸਥਾਨਕ ਇਕ ਪੈਲੇਸ ਵਿਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਚੌਕੀਦਾਰ ਚੰਦਰ ਪ੍ਰਕਾਸ਼ ਦੀ ਲਾਸ਼ ਕੱਲ ਪਿੰਡ ਦੇ ਸੂਏ ਵਿਚੋਂ ਬਰਾਮਦ ਹੋਈ, ਜੋ 7 ਦਿਨਾਂ ਤੋਂ ਲਾਪਤਾ ਸੀ। ਥਾਣਾ ਸਦਰ ਪੁਲਸ ਨੇ ਮ੍ਰਿਤਕ ਦੇ ਭਰਾ ਕਿਸ਼ੋਰ ਕੁਮਾਰ ਦੇ ਬਿਆਨਾਂ 'ਤੇ ਉਸ ਦੀ ਸੱਸ, ਸਹੁਰੇ ਅਤੇ ਇਕ ਹੋਰ ਵਿਅਕਤੀ ਖਿਲਾਫ ਧਾਰਾ 302, 120 ਬੀ. ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਤਨੀ ਕਿਰਨ ਨੇ ਦੱਸਿਆ ਕਿ ਮੈਂ 6-7 ਸਾਲ ਪਹਿਲਾਂ ਆਪਣੇ ਮਾਂ-ਬਾਪ ਦੀ ਮਰਜ਼ੀ ਬਿਨਾਂ ਸ਼ਾਦੀ ਕਰਵਾਈ ਸੀ। ਉਹ ਕਹਿੰਦੇ ਸਨ ਕਿ ਅਸੀਂ ਉੱਚੀ ਜਾਤੀ ਦੇ ਹਾਂ, ਉਹ ਕਈ ਵਾਰ ਮੇਰੇ ਪਤੀ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਮੇਰੇ ਹੁਣ 2 ਛੋਟੇ-ਛੋਟੇ ਬੱਚੇ ਹਨ। ਪੈਲੇਸ ਦੇ ਮਾਲਕ ਨਰਿੰਦਰ ਦਾ ਕਹਿਣਾ ਹੈ ਕਿ ਦੋ ਵਾਰ ਮ੍ਰਿਤਕ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਐੱਸ. ਆਈ. ਮੋਹਰ ਸਿੰਘ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰੱਖ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਵਿਚ ਛਾਪਾਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਹ ਆਨਰ ਕਿਲਿੰਗ ਦਾ ਮਾਮਲਾ ਹੈ। ਲਾਸ਼ ਨੂੰ ਕੁੱਤਿਆਂ ਨੇ ਦੋ ਥਾਵਾਂ ਤੋਂ ਨੋਚ ਕੇ ਖਾ ਲਿਆ ਜੋ ਕਿ ਬੋਰੀ ਵਿਚ ਬੰਨ੍ਹ ਕੇ ਸੁੱਟੀ ਗਈ ਸੀ, ਜਦੋਂ ਮ੍ਰਿਤਕ ਪੈਲੇਸ ਵਿਚੋਂ ਗਾਇਬ ਹੋਇਆ, ਉਦੋਂ ਦੀ ਪਤਨੀ ਯੂ. ਪੀ. ਆਪਣੇ ਸਹੁਰੇ ਘਰ ਗਈ ਹੋਈ ਸੀ। ਉਸ ਨੇ ਵੀ ਆਪਣੇ ਮਾਤਾ-ਪਿਤਾ ਖਿਲਾਫ ਬਿਆਨ ਦਰਜ ਕਰਵਾਇਆ ਹੈ। ਲਾਸ਼ ਨੂੰ ਕੱਪੜੇ ਵਿਚ ਬੰਨ੍ਹ ਕੇ ਸੂਏ ਵਿਚ ਸੁੱਟਿਆ ਗਿਆ ਸੀ।
ਹੋਲੇ ਮਹੱਲੇ ਦੇ ਖਾਲਸਾਈ ਰੰਗ 'ਚ ਰੰਗਿਆ ਸ੍ਰੀ ਅਨੰਦਪੁਰ ਸਾਹਿਬ
NEXT STORY