ਪਟਿਆਲਾ, (ਬਲਜਿੰਦਰ)- ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐੱਸ. ਆਈ. ਕਰਮਚੰਦ ਦੀ ਅਗਵਾਈ ਹੇਠ 10 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਕੇਸ ਵਿਚ ਮੁਲਜ਼ਮ ਗੌਰਵ ਸ਼ਰਮਾ ਵਾਸੀ ਦੀਪ ਨਗਰ ਪਟਿਆਲਾ ਖਿਲਾਫ ਥਾਣਾ ਅਰਬਨ ਅਸਟੇਟ ਵਿਖੇ 363, 366 ਏ ਆਈ. ਪੀ. ਸੀ. ਤਹਿਤ ਕੇਸ ਦਰਜ ਹੈ। ਉਸ ਨੂੰ ਅਦਾਲਤ ਨੇ 9 ਜੂਨ 2016 ਨੂੰ ਪੀ. ਓ. ਕਰਾਰ ਦਿੱਤਾ ਸੀ।
ਦੂਜੇ ਕੇਸ ਵਿਚ ਰਣਜੀਤ ਸਿੰਘ ਵਾਸੀ ਪਿੰਡ ਸ਼ੇਖਾ ਜ਼ਿਲਾ ਬਰਨਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਸਦਰ ਸਮਾਣਾ ਵਿਖੇ 128 ਸੀ. ਆਰ. ਪੀ. ਸੀ. ਤਹਿਤ ਸ਼ਿਕਾਇਤ ਦਰਜ ਸੀ। ਰਣਜੀਤ ਸਿੰਘ ਨੂੰ ਅਦਾਲਤ ਨੇ 15 ਦਸੰਬਰ 2015 ਨੂੰ ਪੀ. ਓ. ਕਰਾਰ ਦਿੱਤਾ ਸੀ।
ਤੀਜੇ ਕੇਸ ਵਿਚ ਭੁਪਿੰਦਰ ਸਿੰਘ ਵਾਸੀ ਮਸੀਂਗਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਜੁਲਕਾਂ ਵਿਚ 138 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਭੁਪਿੰਦਰ ਨੂੰ ਅਦਾਲਤ ਨੇ 4 ਮਾਰਚ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਚੌਥੇ ਕੇਸ ਵਿਚ ਮਨੂ ਮਲਹੋਤਰਾ ਵਾਸੀ ਗਰੀਫਾਕਲਾ ਪੈਕਰਜ਼, ਦੋ ਪਾਰਕ ਸਾਹਮਣੇ ਪੀਰ ਦੀ ਸਮਾਧ ਨੇੜੇ ਆਹਲੂਵਾਲੀਆ ਗੁਰਦੁਆਰਾ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਕੋਤਵਾਲੀ ਵਿਚ 138 ਐੈੱਨ. ਆਈ. ਐਕਟ ਤੇ 420 ਆਈ. ਪੀ. ਸੀ. ਤਹਿਤ ਸ਼ਿਕਾਇਤ ਦਰਜ ਹੈ। ਮਨੂ ਨੂੰ ਅਦਾਲਤ ਨੇ 7 ਦਸੰਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਪੰਜਵੇਂ ਕੇਸ ਵਿਚ ਮਨਜੀਤ ਸਿੰਘ ਵਾਸੀ ਸਿਓਨ ਮਾਜਰਾ ਜ਼ਿਲਾ ਰੋਪੜ ਚਪੜਾਸੀ ਜ਼ਿਲਾ ਪ੍ਰੀਸ਼ਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਵਿਰੁੱਧ ਖਿਲਾਫ ਥਾਣਾ ਤ੍ਰਿਪੜੀ ਵਿਚ 138 ਐੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਮਨਜੀਤ ਨੂੰ ਅਦਾਲਤ ਨੇ 21 ਫਰਵਰੀ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਛੇਵੇਂ ਕੇਸ ਵਿਚ ਗ੍ਰਿਫਤਾਰ ਰਜਿੰਦਰ ਕੁਮਾਰ ਵਾਸੀ ਸੁਖਰਾਮ ਕਾਲੋਨੀ ਖਿਲਾਫ ਥਾਣਾ ਲਾਹੌਰੀ ਗੇਟ ਵਿਖੇ 138 ਐੈੱਨ. ਆਈ. ਐਕਟ ਤੇ 420 ਆਈ. ਪੀ. ਸੀ. ਤਹਿਤ ਸ਼ਿਕਾਇਤ ਦਰਜ ਹੈ। ਰਜਿੰਦਰ ਕੁਮਾਰ ਨੂੰ ਅਦਾਲਤ ਨੇ 21 ਫਰਵਰੀ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਸੱਤਵੇਂ ਕੇਸ ਵਿਚ ਗ੍ਰਿਫਤਾਰ ਬਲਬੀਰ ਸਿੰਘ ਵਾਸੀ ਸੰਤ ਨਗਰ ਇਸਲਾਮਾਬਾਦ ਜ਼ਿਲਾ ਕੁਰੂਕਸ਼ੇਤਰ (ਹਰਿਆਣਾ) ਖਿਲਾਫ ਥਾਣਾ ਜੁਲਕਾਂ ਵਿਖੇ 138 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਬਲਬੀਰ ਨੂੰ ਅਦਾਲਤ ਨੇ 8 ਸਤੰਬਰ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਅੱਠਵੇਂ ਕੇਸ ਵਿਚ ਤੇਜਵੰਤ ਵਾਸੀ ਪਿੰਡ ਲਕਸ਼ਰੀ ਵਾਲਾ ਜ਼ਿਲਾ ਪੰਚਕੁਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਸਿਟੀ ਰਾਜਪੁਰਾ ਵਿਖੇ 138 ਐੈੱਨ. ਆਈ. ਐਕਟ ਅਤੇ 420 ਆਈ. ਪੀ. ਸੀ. ਤਹਿਤ ਸ਼ਿਕਾਇਤ ਦਰਜ ਹੈ। ਤੇਜਵੰਤ ਨੂੰ ਅਦਾਲਤ ਨੇ 5 ਅਗਸਤ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਨੌਵੇਂ ਕੇਸ ਵਿਚ ਜਗਜੀਤ ਸਿੰਘ ਵਾਸੀ ਦੇਵੀਗੜ੍ਹ ਰੋਡ ਸਨੌਰ ਹਾਲ ਸਰੁਸਤੀਗੜ੍ਹ ਜ਼ਿਲਾ ਜੁਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਕੋਤਵਾਲੀ ਵਿਖੇ 138 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਜਗਜੀਤ ਸਿੰਘ ਨੂੰ ਅਦਾਲਤ ਨੇ 21 ਜਨਵਰੀ 2017 ਨੂੰ ਪੀ. ਓ. ਕਰਾਰ ਦਿੱਤਾ ਸੀ।
ਦੱਸਵੇਂ ਕੇਸ ਵਿਚ ਗ੍ਰਿਫਤਾਰ ਪਰਮਜੀਤ ਸਿੰਘ ਵਾਸੀ ਜੁਝਾਰ ਨਗਰ ਪਟਿਆਲਾ ਖਿਲਾਫ ਥਾਣਾ ਸਦਰ ਵਿਚ 138 ਐੈੱਨ. ਆਈ. ਐਕਟ ਤਹਿਤ ਸ਼ਿਕਾਇਤ ਦਰਜ ਹੈ। ਪਰਮਜੀਤ ਸਿੰਘ ਨੂੰ ਅਦਾਲਤ ਨੇ 21 ਨਵੰਬਰ 2016 ਨੂੰ ਪੀ. ਓ. ਕਰਾਰ ਦਿੱਤਾ ਸੀ।
ਉਕਤ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਏ. ਐੱਸ. ਆਈ. ਕਰਮਚੰਦ ਤੋਂ ਇਲਾਵਾ ਹੌਲਦਾਰ ਜਸਪਾਲ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ ਤੇ ਦਵਿੰਦਰ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ।
ਕੇਸ ਵਾਪਸ ਕਰਵਾਉਣ ਲਈ ਥਾਣੇ ਸੱਦ ਕੇ ਚਾੜ੍ਹਿਆ ਕੁਟਾਪਾ
NEXT STORY