ਬੁਢਲਾਡਾ (ਬਾਂਸਲ) : ਪੀ. ਆਰ.ਟੀ.ਸੀ. ਡਿਪੂ ਬੁਢਲਾਡਾ ਵੱਲੋਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਸ਼ਹਿਰ ਬੁਢਲਾਡਾ ਤੋਂ ਸ਼ਿਮਲਾ(ਹਿਮਾਚਲ ਪ੍ਰਦੇਸ਼) ਲਈ ਬੱਸ ਨੂੰ ਐੱਸ.ਡੀ.ਐੱਮ. ਗੁਰਸਿਮਰਨ ਸਿੰਘ ਢਿੱਲੋਂ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ. ਦੇ ਜਰਨਲ ਮੈਨੇਜਰ ਹਰਬੰਸ ਸਿੰਘ ਭੱਟੀ ਨੇ ਦੱਸਿਆ ਕਿ ਹਲਕੇ ਤੋਂ ਸੈਲਾਨੀਆਂ ਦੇ ਰੁਝਾਨ ਨੂੰ ਦੇਖਦਿਆਂ ਬੁਢਲਾਡਾ ਤੋਂ ਸ਼ਿਮਲਾ ਲਈ ਰੋਜਾਨਾਂ ਬੱਸ ਸੇਵਾ ਸਵੇਰੇ 5.20 ਤੋਂ ਸ਼ੁਰੂ ਕੀਤੀ ਗਈ ਹੈ, ਜਿਸ ਦਾ ਸ਼ਿਮਲਾ ਤੋਂ ਵਾਪਸੀ ਸਮਾਂ ਸਵੇਰ ਸਮੇਂ 5.12 ਹੋਵੇਗਾ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਮੰਗ ਮੁਤਾਬਕ ਪਹਿਲਾਂ ਵੀ ਨੈਣਾ ਦੇਵੀ, ਨੰਗਲ ਡੈਮ, ਦਿੱਲੀ ਅਤੇ ਜੀਂਦ ਲਈ ਵੀ ਨਵੇਂ ਰੂਟ ਚਲਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਡਿਪੂ ਅੰਦਰ 81 ਬੱਸਾਂ ਯਾਤਰੀਆਂ ਦੀ ਸਹੂਲਤ ਲਈ ਨਿਰਵਿਘਨ ਚੱਲ ਰਹੀਆਂ ਹਨ। ਇਸ ਮੌਕੇ ਰਾਮਪਾਲ ਸਿੰਘ ਪ੍ਰਧਾਨ ਸੀਟੂ, ਜਗਸੀਰ ਸਿੰਘ ਐੱਸ.ਸੀ.ਬੀ.ਸੀ. ਵਿੰਗ, ਜਗਦੇਵ ਸਿੰਘ ਕਰਮਚਾਰੀ ਦਲ, ਗੁਰਚਰਨ ਸਿੰਘ ਇੰਟਕ, ਪਰਮਜੀਤ ਸਿੰਘ ਕਰਮਚਾਰੀ ਦਲ, ਸਰਬਜੀਤ ਸਿੰਘ ਏਟਕ ਤੋਂ ਇਲਾਵਾ ਰੋਡਵੇਜ਼ ਦੇ ਵਰਕਰ ਹਾਜ਼ਰ ਸਨ।
ਬੁਲੇਟ ਮੋਟਰਸਾਈਕਲਾਂ 'ਤੇ ਨਿਕਲੀ ਬਰਾਤ, ਡੋਲੀ ਵੀ ਬੁਲੇਟ 'ਤੇ ਹੀ ਪਹੁੰਚੀ ਘਰ
NEXT STORY