ਚੰਡੀਗੜ੍ਹ (ਰਸ਼ਮੀ) - ਪੰਜਾਬ ਯੂਨੀਵਰਸਿਟੀ ਦੇ ਲੜਕੀਆਂ ਤੇ ਲੜਕਿਆਂ ਦੇ ਹੋਸਟਲ ਵਿਚ ਲੱਗੇ ਸੋਲਰ ਜ਼ਿਆਦਾਤਰ ਪੈਨਲ ਖਰਾਬ ਹੋ ਚੁੱਕੇ ਹਨ। ਹੋਸਟਲਾਂ ਵਿਚ ਗੀਜ਼ਰ ਦੇ ਗਰਮ ਪਾਣੀ ਲਈ ਸਾਢੇ 3 ਕਰੋੜ ਰੁਪਏ ਦੀ ਲਾਗਤ ਨਾਲ ਇਨ੍ਹਾਂ ਸੋਲਰ ਪੈਨਲਜ਼ ਨੂੰ ਇੰਸਟਾਲ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪੀ. ਯੂ. ਪਹੁੰਚੇ ਤਤਕਾਲੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 2015 ਵਿਚ ਪੀ. ਯੂ. ਪ੍ਰਬੰਧਨ ਨੂੰ ਸੋਲਰ ਪੈਨਲ ਲਾਉਣ, ਜਿਮ ਬਣਾਉਣ ਤੇ ਲੜਕੀਆਂ ਦੇ ਹੋਸਟਲ ਵਿਚ ਵਾਸ਼ਿੰਗ ਮਸ਼ੀਨਾਂ ਲਾਉਣ ਦੇ ਨਿਰਦੇਸ਼ ਦਿੱਤੇ ਸਨ। ਸੋਲਰ ਪੈਨਲ ਤਾਂ ਸਾਰੇ ਹੋਸਟਲਾਂ ਵਿਚ ਲਾ ਦਿੱਤੇ ਗਏ ਪਰ ਇਨ੍ਹਾਂ ਦੇ ਰੱਖ-ਰਖਾਓ ਵਿਚ ਦਿੱਕਤ ਆ ਰਹੀ ਹੈ।
ਜਾਣਕਾਰੀ ਮੁਤਾਬਕ ਕੁਝ ਹੋਸਟਲਾਂ ਵਿਚ ਲੱਗੇ ਇਹ ਸੋਲਰ ਪੈਨਲ ਖਰਾਬ ਹੋ ਚੁੱਕੇ ਹਨ। ਸਰਦੀ ਵਿਚ ਸੋਲਰ ਪੈਨਲ ਖਰਾਬ ਹੋਣ ਨਾਲ ਵਿਦਿਆਰਥੀ ਗੀਜ਼ਰ ਦਾ ਇਸਤੇਮਾਲ ਨਹੀਂ ਕਰ ਸਕੇ। ਕਈ ਥਾਂ ਗੀਜ਼ਰ ਵੀ ਖਰਾਬ ਹੋ ਚੁੱਕੇ ਹਨ। ਵਿਦਿਆਰਥੀਆਂ ਨੇ ਕਈ ਵਾਰ ਇਨ੍ਹਾਂ ਨੂੰ ਠੀਕ ਕਰਨ ਦੀ ਮੰਗ ਕੀਤੀ ਗਈ ਪਰ ਕੁਝ ਨਹੀਂ ਕੀਤਾ ਗਿਆ, ਉਥੇ ਹੀ ਲੜਕੀਆਂ ਦੇ ਹੋਸਟਲ ਵਿਚ ਵਾਸ਼ਿੰਗ ਮਸ਼ੀਨਾਂ ਲੱਗਣੀਆਂ ਸਨ ਪਰ ਸਾਰੇ ਹੋਸਟਲ ਵਿਚ ਇਹ ਨਹੀਂ ਲਗ ਸਕੀਆਂ।
ਸਾਰੇ ਹੋਸਟਲਾਂ ਵਿਚ ਨਹੀਂ ਬਣ ਸਕਦੇ ਜਿਮ
ਪੀ. ਯੂ. ਦੇ ਹੋਸਟਲ ਹੈਰੀਟੇਜ ਹਨ, ਅਜਿਹੇ ਵਿਚ ਇਥੇ ਜਿਮ ਨਹੀਂ ਬਣਵਾਇਆ ਜਾ ਸਕਦਾ, ਹਾਲਾਂਕਿ ਕਈ ਵਾਰ ਹੋਸਟਲ ਦੀ ਬੇਸਮੈਂਟ ਵਿਚ ਜਿਮ ਬਣੇ ਹਨ।
ਖਰੀਦਦਾਰੀ ਕਰਨ ਜਾ ਰਹੇ ਕਾਰ ਸਵਾਰ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
NEXT STORY