ਭਵਾਨੀਗਡ਼੍ਹ (ਵਿਕਾਸ) – ਸੂਬੇ ਭਰ ਵਿਚ ਸਰਕਾਰ ਨੇ ਇਕ ਪਾਸੇ ਜਿੱਥੇ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ’ਤੇ ਕਿਸਾਨਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ, ਉਥੇ ਭਵਾਨੀਗਡ਼੍ਹ ਇਲਾਕੇ ’ਚ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਸ਼ਰੇਆਮ ਖੇਤਾਂ ’ਚ ਝੋਨਾ ਲਾਇਆ ਜਾ ਰਿਹਾ ਹੈ। ਵੀਰਵਾਰ ਨੂੰ ਬਲਾਕ ਦੇ ਪਿੰਡ ਘਰਾਚੋਂ ਵਿਚ ਇਕ ਕਿਸਾਨ ਦੀ 2 ਏਕਡ਼ ਜ਼ਮੀਨ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਦੀ ਨਿਗਰਾਨੀ ਹੇਠ ਝੋਨਾ ਲਵਾਇਆ ਗਿਆ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਦਾ ਤਰਕ ਸੀ ਕਿ ਜੇਕਰ ਕਿਸਾਨ 20 ਜੂਨ ਤੋਂ ਬਾਅਦ ਝੋਨਾ ਲਾਉਂਦੇ ਤਾਂ ਉਨ੍ਹਾਂ ਦੀ ਫਸਲ ਦਾ ਝਾਡ਼ ਪੂਰਾ ਨਹੀਂ ਨਿਕਲੇਗਾ ਅਤੇ ਝੋਨੇ ਵਿਚ ਨਮੀ ਦੀ ਮਾਤਰਾ ਵੀ ਵੱਧ ਹੀ ਰਹੇਗੀ, ਜਿਸ ਕਾਰਨ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਲਈ ਮਜਬੂਰ ਹਨ। ਨਾਲ ਹੀ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਦੇ ਅਧਿਕਾਰੀ ਕਿਸਾਨਾਂ ਨੂੰ ਝੋਨਾ ਲਾਉਣ ਤੋਂ ਜਬਰੀ ਰੋਕਣਗੇ ਜਾਂ ਪ੍ਰਸ਼ਾਸਨ ਖੇਤਾਂ ਵਿਚ ਲਾਏ ਝੋਨੇ ਨੂੰ ਧੱਕੇ ਨਾਲ ਵਾਹ ਦੇਣ ਜਿਹੀਆਂ ਕਾਰਵਾਈਆਂ ਕਰੇਗਾ ਤਾਂ ਕਿਸਾਨ ਯੂਨੀਅਨ ਅਧਿਕਾਰੀਆਂ ਦਾ ਘਿਰਾਓ ਕਰੇਗੀ।
ਖੇਤੀਬਾਡ਼ੀ ਵਿਭਾਗ ਆਇਆ ਹਰਕਤ ’ਚ : ਇਸ ਸਬੰਧੀ ਮੁੱਖ ਖੇਤੀਬਾਡ਼ੀ ਅਫਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਪਿੰਡ ਘਰਾਚੋਂ ਵਿਚ ਝੋਨਾ ਲਾਉਣ ਬਾਰੇ ਸੂਚਨਾ ਮਿਲੀ ਹੈ। ਸਰਕਾਰੀ ਪਾਬੰਦੀ ਦੇ ਬਾਵਜੂਦ ਝੋਨਾ ਲਾਉਣ ਵਾਲੇ ਕਿਸਾਨ ਨੂੰ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਜਾਵੇਗਾ। ਨਾਲ ਹੀ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
2 ਦਿਨਾਂ ਤੋਂ ਸਿਵਲ ਹਸਪਤਾਲ ’ਚ ਪਾਣੀ ਦੀ ਸਪਲਾਈ ਠੱਪ, ਮਰੀਜ਼ ਪ੍ਰੇਸ਼ਾਨ
NEXT STORY