ਸੁਨਾਮ(ਮੰਗਲਾ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪਾਕਿਸਤਾਨ 'ਚ ਸਰਕਾਰ ਬਦਲਣ 'ਤੇ ਉਥੋਂ ਦੇ ਗੁਰੂਘਰਾਂ ਦੀ ਸੰਭਾਲ 'ਚ ਸੁਧਾਰ ਆਉਣ ਦੀ ਉਮੀਦ ਪ੍ਰਗਟਾਈ ਹੈ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਜਿਵੇਂ ਕਿ ਪਾਕਿਸਤਾਨ 'ਚ ਇਮਰਾਨ ਖਾਨ ਨੇ ਭਾਰਤ ਨਾਲ ਸਬੰਧਾਂ 'ਚ ਸੁਧਾਰਾਂ ਦੀ ਗੱਲ ਕਹੀ ਹੈ ਅਤੇ ਆਮ ਤੌਰ 'ਤੇ ਸਰਕਾਰ ਬਦਲਣ 'ਤੇ ਨੀਤੀਆਂ 'ਚ ਬਦਲਾਅ ਆਉਂਦਾ ਹੈ। ਅਸੀਂ ਵੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਨਾਲ ਸਾਡੇ ਸਬੰਧ ਬਿਹਤਰ ਹੋਣ ਤਾਂ ਜੋ ਐੱਸ. ਜੀ. ਪੀ. ਸੀ., ਜੋ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਦੁਨੀਆ ਭਰ ਦੇ ਸਿੱਖਾਂ ਦੀ ਅਗਵਾਈ ਕਰਦੀ ਹੈ, ਪਾਕਿਸਤਾਨ 'ਚ ਗੁਰੂਘਰਾਂ ਦੀ ਸੰਭਾਲ ਬਾਰੇ ਨਵੀਂ ਸਰਕਾਰ ਤੋਂ ਬਿਹਤਰ ਸਹਿਯੋਗ ਦੀ ਉਮੀਦ ਕਰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੀ ਮੰਗ ਹੈ ਕਿ ਜਿਵੇਂ ਭਾਰਤ 'ਚ ਵਕਫ ਬੋਰਡ ਦਾ ਚੇਅਰਮੈਨ ਮੁਸਲਿਮ ਭਾਈਚਾਰੇ ਤੋਂ ਹੁੰਦਾ ਹੈ ਉਸੇ ਤਰ੍ਹਾਂ ਪਾਕਿਸਤਾਨ 'ਚ ਜੋ ਓਕਾਫ ਬੋਰਡ ਹੈ, ਉਸ ਦਾ ਚੇਅਰਮੈਨ ਸਿੱਖ ਭਾਈਚਾਰੇ 'ਚੋਂ ਹੋਣਾ ਚਾਹੀਦਾ ਹੈ। ਭਾਈ ਲੌਂਗੋਵਾਲ ਨੇ ਬਰਗਾੜੀ ਮਾਮਲੇ ਬਾਰੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਰਕਾਰ ਸਖਤ ਸਜ਼ਾ ਦੇਵੇ ਤਾਂ ਜੋ ਫਿਰ ਤੋਂ ਕੋਈ ਅਜਿਹੀ ਹਰਕਤ ਨਾ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਅਪਣਾਈ ਹੈ। ਐੱਸ. ਜੀ. ਪੀ. ਸੀ. ਨੇ ਸਾਰੇ ਗੁਰੂਘਰਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੇ ਨਿਰਦੇਸ਼ ਦਿੱਤੇ ਹਨ, ਇਸ ਸਬੰਧ 'ਚ ਐੱਸ. ਜੀ. ਪੀ. ਸੀ. ਨੂੰ ਗੁਰੂਘਰਾਂ ਦੀਆਂ ਕਮੇਟੀਆਂ ਆਰਥਕ ਸਹਿਯੋਗ ਦੇ ਰਹੀਆਂ ਹਨ। ਐੱਸ. ਜੀ. ਪੀ. ਸੀ. ਵੱਲੋਂ ਨਸ਼ਿਆਂ ਖਿਲਾਫ ਵੀ ਪ੍ਰਭਾਵਸ਼ਾਲੀ ਕੰਮ ਕੀਤਾ ਜਾ ਰਿਹਾ ਹੈ।
ਹੋਸਟਲ ਫੀਸ ਵੱਧ ਲੈਣ ਦੇ ਵਿਰੋਧ ’ਚ ਵੀ. ਸੀ. ਦਫ਼ਤਰ ਸਾਹਮਣੇ ਦਿੱਤਾ ਧਰਨਾ
NEXT STORY