ਗੁਰਦਾਸਪੁਰ/ਸ੍ਰੀਹਰਗੋਬਿੰਦਪੁਰ/ਘੁਮਾਣ,(ਵਿਨੋਦ/ਰਮੇਸ਼)- ਅੌਲਖ ਕਲਾਂ ’ਚ ਕੁਝ ਦਿਨ ਪਹਿਲਾਂ ਪੰਚਾਇਤੀ ਜ਼ਮੀਨ ਦੀ ਬੋਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਕੁਝ ਕਾਰਨਾਂ ਕਰ ਕੇ ਰੁਕਵਾਈ ਗਈ ਸੀ ਅਤੇ ਬੀਤੇ ਦਿਨ ਡੀ. ਡੀ. ਪੀ. ਓ. ਵੱਲੋਂ ਅੌਲਖ ਕਲਾਂ ’ਚ ਇਕ ਵਾਰ ਫਿਰ ਬੋਲੀ ਕਰਵਾਈ ਗਈ ਅਤੇ ਉਸ ਬੋਲੀ ’ਚ ਬਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਜਗਤਾਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਅੌਲਖ ਕਲਾਂ ਨੇ ਦੱਸਿਆ ਕਿ ਬਲਜੀਤ ਸਿੰਘ ਪੁੱਤਰ ਸਵਰਨ ਸਿੰਘ, ਸੋਹਨ ਸਿੰਘ ਪੁੱਤਰ ਮੰਗਲ ਸਿੰਘ, ਰੇਸ਼ਮ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਅੌਲਖ ਕਲਾਂ ਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੋਲੀ ਰੁਕਵਾ ਦਿੱਤੀ, ਜਦਕਿ ਬਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਦੂਜੀ ਪਾਰਟੀ ਵੱਲੋਂ ਸਾਨੂੰ ਬਾਹਰ ਬੁਲਾ ਕੇ ਸਾਡੀ ਕੁੱਟ-ਮਾਰ ਕੀਤੀ ਅਤੇ ਤੇਜ਼ਧਾਰ ਹਥਿਆਰ ਨਾਲ ਸੱਟਾਂ ਵੀ ਮਾਰੀਆਂ ਗਈਅਾਂ ਅਤੇ ਹੁਣ ਪੀਡ਼ਤ ਸੀ. ਐੱਚ. ਸੀ. ਭਾਮ ’ਚ ਦਾਖਲ ਹਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸਾਰੀ ਘਟਨਾ ਸਬੰਧੀ ਪੁਲਸ ਚੌਕੀ ਹਰਚੋਵਾਲ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਬੀ. ਡੀ. ਪੀ. ਓ. ਕਾਦੀਆਂ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੀ. ਡੀ. ਪੀ. ਓ. ਸਾਹਿਬ ਵੱਲੋਂ ਇਹ ਬੋਲੀ ਰੱਖਵਾਈ ਗਈ ਸੀ ਪਰ ਕੁਝ ਸ਼ਰਾਤਰੀ ਅਨਸਰਾਂ ਵੱਲੋਂ ਬੋਲੀ ਨੂੰ ਰੁਕਵਾ ਦਿੱਤਾ ਗਿਆ ਅਤੇ ਲਡ਼ਾਈ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਨੂੰ 2 ਦਿਨ ਪਹਿਲਾਂ ਲਿਖਤੀ ਸੂਚਿਤ ਕਰ ਦਿੱਤਾ ਗਿਅਾ ਸੀ ਪਰ ਪੁਲਸ ਘਟਨਾ ਸਥਾਨ ’ਤੇ ਲੇਟ ਪਹੁੰਚੀ ਸੀ। ਇਸ ਸਬੰਧੀ ਏ. ਐੱਸ. ਆਈ. ਬਲਵਿੰਦਰ ਸਿੰਘ ਪੱਡਾ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਆਉਣ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਆਤਮ-ਹੱਤਿਆ ਕਰਨ ਦੇ ਮਾਮਲੇ ’ਚ ਆੜ੍ਹਤੀਏ ਖਿਲਾਫ ਪਰਚਾ
NEXT STORY