ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹਵਾਲਾਤੀ ਬਲਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਸੀ ਨਿਉ ਆਨੰਦਪੁਰੀ ਵਾਸੀ ਲੁਧਿਆਣਾ ਹਾਲ ਨਿਵਾਸੀ ਕੇਂਦਰੀ ਜੇਲ ਪਟਿਆਲਾ ’ਤੇ ਕੁਝ ਹੋਰ ਹਵਾਲਾਤੀਆਂ ਨੇ ਕਾਤਲਾਨਾ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਮਾਮਲੇ ’ਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਜ਼ਖਮੀ ਹਵਾਲਾਤੀ ਬਲਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਨਵਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ, ਰੋਹਿਤ ਪੁੱਤਰ ਮੇਵਾ ਲਾਲ, ਹਵਾਲਾਤੀ ਬੁੱਧ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਹਵਾਲਾਤੀ ਤੇਜਪਾਲ ਸਿੰਘ ਪੁੱਤਰ ਪਾਲਾ ਰਾਮ ਹਾਲ ਨਿਵਾਸੀ ਕੇਂਦਰੀ ਜੇਲ ਪਟਿਆਲਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਹਵਾਲਾਤੀ ਬਲਜਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੋਰਟੀਨਾ ਦੇ ਗੇਟ ਨੰ-2 ਦੇ ਕੋਲ ਜਾ ਰਿਹਾ ਸੀ ਤਾਂ ਉਕਤ ਵਿਅਕਤੀ ਗੇਟ ਦੇ ਕੋਲ ਹੀ ਖਡ਼੍ਹੇ ਸਨ ਤਾਂ ਨਵਪ੍ਰੀਤ ਸਿੰਘ ਸ਼ਿਕਾਇਤਕਰਤਾ ਨਾਲ ਗਾਲੀ-ਗਲੋਚ ਕਰਨ ਲੱਗ ਪਿਆ ਅਤੇ ਉਸ ਨੇ ਆਪਣੇ ਹੱਥ ਵਿਚ ਫਡ਼ੀ ਨੋਕੀਲੀ ਲੋਹੇ ਦੀ ਪੱਤੀ ਦਾ ਵਾਰ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਸਿਰ ’ਤੇ ਕੀਤਾ। ਰੋਹਿਤ ਨੇ ਆਪਣੇ ਹੱਥ ਵਿਚ ਫਡ਼ੇ ਲੋਹੇ ਦੇ ਸਰੀਏ ਨਾਲ ਉਸ ਦੇ ਮੂੰਹ ’ਤੇ ਵਾਰ ਕੀਤਾ ਅਤੇ ਫਿਰ ਬੁੱਧ ਸਿੰਘ ਨੇ ਜਾਨੋ ਮਾਰ ਦੇਣ ਦੀ ਨੀਯਤ ਨਾਲ ਆਪਣੇ ਹੱਥ ਵਿਚ ਫਡ਼ੀ ਤਿੱਖੀ ਪੱਤੀ ਦਾ ਵਾਰ ਉਸ ਦੀ ਛਾਤੀ ’ਤੇ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ।
ਪੰਜਾਬ ਪੁਲਸ ਦੀ ਵੱਡੀ ਲਾਪਰਵਾਹੀ, ਅੰਮ੍ਰਿਤਸਰ ਦੇ ਹਸਪਤਾਲ ’ਚੋਂ ਮੁਲਾਜ਼ਮਾਂ ਨੂੰ ਚਕਮਾ ਦੇ ਫ਼ਰਾਰ ਹੋਇਆ ਨਸ਼ਾ ਤਸਕਰ
NEXT STORY