ਪਟਿਆਲਾ (ਬਲਜਿੰਦਰ, ਰਾਹੁਲ)—ਜ਼ਿਲੇ ਦੀਆਂ 1038 ਪੰਚਾਇਤਾਂ ਲਈ ਅੱਜ ਪੋਲਿੰਗ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ, ਜਿਹੜੀਆਂ ਕਿ ਸ਼ਾਮ ਤੱਕ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਜਾਣਗੀਆਂ। ਇਨ੍ਹਾਂ ਪੰਚਾਇਤੀ ਚੋਣਾਂ 'ਚ ਰਾਜਪੁਰਾ ਵਿਚ ਸਰਪੰਚੀ ਦੀ ਚੋਣ ਲਈ 188 ਉਮੀਦਵਾਰ ਮੈਦਾਨ ਵਿਚ ਉਤਰਨਗੇ ਜਦੋਂ ਕਿ ਸ਼ੰਭੂ ਕਲਾਂ ਬਲਾਕ ਵਿਚ 160 ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ। ਇਸੇ ਤਰ੍ਹਾਂ ਨਾਭਾ ਬਲਾਕ ਵਿਚ 293 ਉਮੀਦਵਾਰ ਸਰਪੰਚੀ ਲਈ ਮੈਦਾਨ ਵਿਚ ਉਤਰਨਗੇ ਅਤੇ ਭੁਨਰੇੜੀ ਵਿਚ 272 ਉਮੀਦਵਾਰ ਮੈਦਾਨ ਵਿਚ ਉਤਰਨਗੇ। ਇਸੇ ਤਰ੍ਹਾਂ ਘਨੌਰ ਵਿਚ 157 ਉਮੀਦਵਾਰ ਸਰਪੰਚੀ ਦੀ ਚੋਣ ਲੜਨਗੇ। ਜ਼ਿਲੇ ਵਿਚ ਸਰਪੰਚਾਂ ਲਈ ਕੁੱਲ 4367 ਅਤੇ ਪੰਚਾਂ ਲਈ 13245 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ। ਇਨ੍ਹਾਂ ਵਿਚੋਂ ਸਰਪੰਚਾਂ ਲਈ 4173 ਅਤੇ ਪੰਚੀ ਲਈ 12697 ਉਮੀਦਵਾਰ ਯੋਗ ਪਾਏ ਗਏ।
ਪ੍ਰਸ਼ਾਸਨ ਨੇ ਚੋਣ ਅਮਲੇ ਨੂੰ ਸਾਮਾਨ ਵੰਡਿਆ, ਅਮਲਾ ਡਿਊਟੀ ਲਈ ਰਵਾਨਾ
NEXT STORY