ਪਟਿਆਲਾ (ਜੋਸਨ)-ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖਡ਼ਾ ਨੇ ਆਖਿਆ ਕਿ ਅਕਾਲੀ ਦਲ ਦੇ ਬੀ. ਸੀ. ਵਿੰਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਹ ਅੱਜ ਇੱਥੇ ਬੀ. ਸੀ. ਵਿੰਗ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰ ਕੇ ਜ਼ਿਲੇ ਵਿਚ ਚੱਲ ਰਹੇ ਕੰਮ-ਕਾਜ ਦਾ ਜਾਇਜ਼ਾ ਲੈ ਰਹੇ ਸਨ। ਸ. ਰੱਖਡ਼ਾ ਨੇ ਆਖਿਆ ਕਿ ਅੱਜ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਦੁਖੀ ਹੈ। ਇਸ ਕਾਰਨ ਲੋਕ ਪੰਜਾਬ ’ਚੋਂ ਕਾਂਗਰਸ ਦੀ ਛੁੱਟੀ ਚਾਹੁੰਦੇ ਹਨ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਅਕਾਲੀ ਦਲ ਦੇ ਸਮੁੱਚੇ ਵਿੰਗਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਰੱਖਡ਼ਾ ਨੇ ਇਸ ਮੌਕੇ ਬੀ. ਸੀ. ਵਿੰਗ ਦੀ ਪੂਰੀ ਟੀਮ ਤੋਂ ਸਮੁੱਚੇ ਕੰਮ-ਕਾਜ ਦੀ ਜਾਣਕਾਰੀ ਵੀ ਹਾਸਲ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੇਅਰਮੈਨ ਨਰਦੇਵ ਸਿੰਘ ਆਕਡ਼ੀ, ਅਕਾਲੀ ਦਲ ਬੀ. ਸੀ. ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਸ਼ੇਖੂਪੁਰਾ, ਸਕੱਤਰ ਜਨਰਲ ਮਨਮਿੰਦਰ ਸਿੰਘ, ਹਰਮੀਤ ਸਿੰਘ ਕੌਮੀ ਜਨਰਲ ਸਕੱਤਰ, ਵਿਕਰਮ, ਬਲਦੇਵ ਸਿੰਘ, ਜਸਵੀਰ ਸਿੰਘ ਸਨੌਰ, ਅਵਤਾਰ ਸਿੰਘ, ਵਿਕਰਮਜੀਤ ਸਿੰਘ, ਸੁੱਚਾ ਸਿੰਘ, ਰਾਜਵਿੰਦਰ ਸਿੰਘ, ਬਲਜੀਤ ਸਿੰਘ, ਗੁਰਦਿਆਲ ਸਿੰਘ, ਰਾਜ ਸਿੰਘ ਅਤੇ ਹੋਰ ਵੀ ਨੇਤਾ ਹਾਜ਼ਰ ਸਨ।
ਕਾਂਗਰਸ ਪਾਰਟੀ ਅਤੇ ਵਰਕਰਾਂ ਦਾ ਸਾਰੀ ਉਮਰ ਰਹਾਂਗਾ ਰਿਣੀ : ਮਲਹੋਤਰਾ
NEXT STORY