ਪਟਿਆਲਾ (ਰਾਜੇਸ਼)-ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਸਮੁੱਚੀਆਂ ਸਮਾਜਕ ਜਥੇਬੰਦੀਆਂ ਦਾ ਸਹਿਯੋਗ ਲਵੇਗੀ। ਸਮਾਜਕ ਸੰਸਥਾਵਾਂ ਦਾ ਸਮਾਜ ਕਲਿਆਣ, ਵਿਕਾਸ ਅਤੇ ਆਪਸੀ ਭਾਈਚਾਰਾ ਵਧਾਉਣ ਵਿਚ ਅਹਿਮ ਯੋਗਦਾਨ ਹੁੰਦਾ ਹੈ। ਇਸ ਲਈ ਉਹ ਬਤੌਰ ਪ੍ਰਧਾਨ ਹਰੇਕ ਸਮਾਜਕ ਸੰਸਥਾ ਕੋਲ ਪਹੁੰਚ ਕਰਨਗੇ। ਕੇ. ਕੇ. ਮਲਹੋਤਰਾ ਇਥੇ ਸਦਭਾਵਨਾ ਸੇਵਾ ਸੋਸਾਇਟੀ ਵੱਲੋਂ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਸ਼ੇਰ ਖਾਨ ਦੀ ਅਗਵਾਈ ਹੇਠ ਜ਼ਿਲਾ ਪ੍ਰਧਾਨ ਬਣਨ ’ਤੇ ਕੇ. ਕੇ. ਮਲਹੋਤਰਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਮਲਹੋਤਰਾ ਨੇ ਕਿਹਾ ਕਿ ਸਦਭਾਵਨਾ ਸੇਵਾ ਸੋਸਾਇਟੀ ਦਾ ਸ਼ਹਿਰ ਵਿਚ ਵੱਡਾ ਯੋਗਦਾਨ ਹੈ। ਇਹ ਸੋਸਾਇਟੀ ਹਰ ਧਰਮ ਦਾ ਤਿਉਹਾਰ ਮਨਾ ਕੇ ਆਪਸੀ ਭਾਈਚਾਰਾ ਅਤੇ ਸਦਭਾਵਨਾ ਵਧਾਉਣ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼ੇਰ ਖਾਨ ਜਿਥੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਨ, ਉਥੇ ਹੀ ਇਸ ਸੰਸਥਾ ਰਾਹੀਂ ਉਹ ਪਟਿਆਲਾ ਦੀ ਸੇਵਾ ਕਰ ਰਹੇ ਹਨ। ਇਸ ਦੌਰਾਨ ਸ਼ੇਰ ਖਾਨ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਕੇ. ਕੇ. ਮਲਹੋਤਰਾ ਨੂੰ ਪ੍ਰਧਾਨ ਬਣਾ ਕੇ ਵਰਕਰਾਂ ਦਾ ਮਾਣ ਵਧਾਇਆ ਹੈ। ਕੇ. ਕੇ. ਮਲਹੋਤਰਾ ਗ੍ਰਾਸ ਰੂਟ ਵਰਕਰ ਹਨ। ਉਨ੍ਹਾਂ ਹਮੇਸ਼ਾ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ। ਇਸ ਮੌਕੇ ਜਸਪ੍ਰੀਤ ਸਿੰਘ, ਨਫੀਸ ਅਹਿਮਦ, ਸੰਦੀਪ ਵਰਮਾ, ਵਿਕਰਾਂਤ ਸ਼ਰਮਾ, ਸਤਪਾਲ ਵਰਮਾ, ਮਹਿੰਦਰ ਜੈਨ, ਮੁਹੰਮਦ ਯੂਸਫ, ਮੁਹੰਮਦ ਇਸਮਾਈਲ, ਮੁਹੰਮਦ ਸਾਹਿਲ, ਮੁਹੰਮਦ ਜਾਵੇਦ, ਮੁਹੰਮਦ ਸਾਵੇਜ, ਮੁਹੰਮਦ ਕੈਫ, ਮੁਹੰਮਦ ਬਿਲਾਲ, ਮੁਹੰਮਦ ਅਜੇ ਅਸਥਾਨਾ, ਅਜੇ ਧੀਮਾਨ, ਕਮਲ ਬੌਬੀ, ਜਤਿਨ, ਜਸਪਾਲ ਸਿੰਘ ਬੇਦੀ, ਕੁਲਦੀਪ ਸਿੰਘ, ਮਨਦੀਪ ਸਿੰਘ, ਸਿਕੰਦਰ ਤੇ ਦਮਨਪ੍ਰੀਤ ਤੋਂ ਇਲਾਵਾ ਸੋਸਾਇਟੀ ਦੇ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।
ਹਿੰਦੁਸਤਾਨ ’ਚ ਸਿਰਫ ਕਾਂਗਰਸ ਹੀ ਦਲਿਤਾਂ ਤੇ ਪਛਡ਼ਿਆਂ ਦੀ ਹਿਤੈਸ਼ੀ ਪਾਰਟੀ : ਮਲਹੋਤਰਾ
NEXT STORY