ਪਟਿਆਲਾ (ਜ. ਬ.)-ਸਰਪ੍ਰਸਤ ਯੂਥ ਕਾਂਗਰਸ ਹਲਕਾ ਸਨੌਰ ਰਤਿੰਦਰਪਾਲ ਸਿੰਘ ਰਿੱਕੀਮਾਨ ਅਤੇ ਮਨਿੰਦਰ ਫਰਾਂਸਵਾਲਾ ਮੈਂਬਰ ਜ਼ਿਲਾ ਪ੍ਰੀਸ਼ਦ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ’ਚ ਹਲਕਾ ਸਨੌਰ ਵਿਚ ਯੂਥ ਕਾਂਗਰਸ ਨੇ ਜ਼ੋਰਦਾਰ ਪ੍ਰਚਾਰ ਲਈ ਡੋਰ-ਟੂ-ਡੋਰ ਮੁਹਿੰਮ ਆਰੰਭੀ ਹੋਈ ਹੈ। ਇਹ ਵੱਡੀ ਜਿੱਤ ਲਈ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਇਹ ਪ੍ਰਗਟਾਵਾ ਜ਼ਿਲਾ ਪ੍ਰੀਸ਼ਦ ਜ਼ੋਨ ਦੂਧਨਸਾਧਾਂ ਦੇ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਰਿੱਕੀਮਾਨ ਅਤੇ ਮਨਿੰਦਰ ਫਰਾਂਸਵਾਲਾ ਨੇ ਕਿਹਾ ਕਿ ਕਾਂਗਰਸ ਦੇ ‘ਮਿਸ਼ਨ-2019’ ਦੇ ਫਤਿਹ ਲਈ ਯੂਥ ਕਾਂਗਰਸ ਵੱਲੋਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਕਾਂਗਰਸ ਦੀਆਂ ਨੀਤੀਆਂ ਦੇ ਘਰ-ਘਰ ਪ੍ਰਚਾਰ ਲਈ ਯੂਥ ਕਾਂਗਰਸੀ ਆਗੂਆਂ ਵੱਲੋਂ ਹਲਕਾ ਸਨੌਰ ਵਿਚ ਪਿਛਲੇ 2 ਸਾਲਾਂ ਦੌਰਾਨ ਹੀ 354 ਕਰੋਡ਼ ਰੁਪਏ ਦੇ ਸ਼ੁਰੂ ਕਰਵਾਏ ਗਏ ਕੰਮਾਂ ਦਾ ਪੈਂਫਲਟ ਪਿੰਡਾਂ ਵਿਚ ਕਾਂਗਰਸੀ ਮੀਟਿੰਗਾਂ ਤੋਂ ਬਾਅਦ ਵੰਡਿਆ ਜਾ ਰਿਹਾ ਹੈ। ਇਸ ਸਮੇਂ ਜੀਤ ਸਿੰਘ ਮੀਰਾਂਪੁਰ, ਗੁਰਜੀਤ ਸਿੰਘ ਨਿਜ਼ਾਮਪੁਰ, ਜਗਦੇਵ ਸਿੰਘ ਸਰਪੰਚ ਦੂਧਨਸਾਧਾਂ, ਨਿਰਮਲ ਸਿੰਘ ਤੇ ਹੈਪੀ ਜੁਲਕਾਂ, ਅਜੈ ਸਿੰਘ ਘੜਾਮ, ਰਿਸ਼ੂ ਪਿੱਪਲਖੇਡ਼ੀ, ਅਮਰਜੀਤ ਸਿੰਘ ਰੋਹਡ਼, ਰਾਹੁਲ ਬਡਲੀ, ਭਜਨ ਸਿੰਘ ਬੁੱਧਮੌਰ, ਗੁਰਜੀਤ ਤੇ ਸੋਨੀ ਘਟਕੇਡ਼ੀ, ਦਰਸ਼ਨ ਸਿੰਘ ਘਡ਼ਾਮ, ਡਾ. ਮੰਗਤ ਸਿੰਘ, ਬਲਜੀਤ ਸਿੰਘ ਸਰਪੰਚ ਮਾਲੀਮਾਜਰਾ, ਖੁਸ਼ਵਿੰਦਰ ਭੁਨਰਹੇਡ਼ੀ, ਜਸਵਿੰਦਰ ਭੈਣੀ ਤੇ ਅਮਨ ਦੇਵੀਗਡ਼੍ਹ ਆਦਿ ਤੋਂ ਇਲਾਵਾ ਹੋਰ ਵੀ ਆਗੂ ਵੀ ਮੌਜੂਦ ਸਨ।
ਬੇਕਾਬੂ ਟਰੱਕ ਵੱਡੀ ਨਦੀ ’ਚ ਡਿੱਗਾ
NEXT STORY