ਪਟਿਆਲਾ (ਜ. ਬ.)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਹਾਈ ਕੋਰਟ ਵੱਲੋਂ ਜੁਡੀਸ਼ੀਅਲ ਤੇ ਪੁਲਸ ਕਾਰਵਾਈ ਦੌਰਾਨ ਜਾਤ ਦਾ ਜ਼ਿਕਰ ਕਰਨ ਤੋਂ ਰੋਕਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਨੂੰ ਖ਼ਤਮ ਕਰ ਕੇ ਇਕ ਮਜ਼ਬੂਤ ਸਮਾਜ ਦੀ ਉਸਾਰੀ ਵਾਸਤੇ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਰੇਕ ਕੇਸ ਵਿਚ ਜਾਤ ਦਾ ਵਰਨਣ ਕੀਤਾ ਜਾਂਦਾ ਸੀ। ਇਸ ਨਾਲ ਹੀਣ-ਭਾਵਨਾ ਦੇਖਣ ਨੂੰ ਸਾਹਮਣੇ ਆਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈ ਕੋਰਟ ਵੱਲੋਂ ਜੁਡੀਸ਼ੀਅਲ ਅਧਿਕਾਰੀਆਂ, ਪੰਜਾਬ ਤੇ ਹਰਿਆਣਾ ਦੀਆਂ ਸੂਬਾ ਸਰਕਾਰਾਂ ਅਤੇ ਯੂ. ਟੀ. ਚੰਡੀਗਡ਼੍ਹ ਨੂੰ ਦਿੱਤੇ ਨਿਰਦੇਸ਼ ਤਹਿਤ ਹੁਣ ਅੱਗਿਓਂ ਕਿਸੇ ਵੀ ਕੇਸ ’ਚ ਵਿਅਕਤੀ ਦੀ ਜਾਤ-ਪਾਤ ਦਾ ਜ਼ਿਕਰ ਨਹੀਂ ਕੀਤਾ ਜਾਵੇਗਾ।
ਵਿਸ਼ਾਲ ਭਗਵਤੀ ਜਗਰਾਤਾ ਸੰਪੰਨ
NEXT STORY