ਫਤਿਹਗੜ੍ਹ ਸਾਹਿਬ (ਜੋਗਿੰਦਰਪਾਲ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯੂਥ ਵੈੱਲਫੇਅਰ ਕਲੱਬ, ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਰਾਜਗਡ਼੍ਹ ਛੰਨਾ ਵਿਖੇ ਦੂਸਰਾ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ’ਚ ਪੰਜਾਬ ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਨਾਮਵਰ ਅਖਾਡ਼ਿਆਂ ਦੇ ਪਹਿਲਵਾਨਾਂ ਨੇ ਭਾਗ ਲੈ ਕੇ ਜਿੱਥੇ ਆਪਣੀ ਕਲਾ ਦੇ ਜੌਹਰ ਵਿਖਾਏ ਉੱਥੇ ਕਲੱਬ, ਪੰਚਾਇਤ ਦੇ ਮੈਂਬਰਾਂ ਤੇ ਦਰਸ਼ਕਾਂ ਵੱਲੋਂ ਪਹਿਲਵਾਨਾਂ ਦੀ ਸਮੇਂ-ਸਮੇਂ ’ਤੇ ਹੌਸਲਾ ਅਫਜ਼ਾਈ ਕੀਤੀ ਗਈ। ਕੁਸ਼ਤੀ ਦੰਗਲ ’ਚ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ. ਏ. ਰਾਮ ਕ੍ਰਿਸ਼ਨ ਭੱਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਆਪਣੇ ਸੰਬੋਧਨ ’ਚ ਭੱਲਾ ਨੇ ਕਿਹਾ ਕਿ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਸਾਂਭ ਕੇ ਰੱਖਣਾ ਤੇ ਨੌਜਵਾਨਾਂ ਨੂੰ ਇਨ੍ਹਾਂ ਨਾਲ ਜੋਡ਼ਨਾ ਸਮੇਂ ਦੀ ਮੁੱਖ ਲੋਡ਼ ਹੈ। ਉਨ੍ਹਾਂ ਨੂੰ ਪ੍ਰਫੁੱਲਤ ਕਰਨ ਲਈ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਕਿ ਸਾਡੀ ਨੌਜਵਾਨੀ ਸਾਡੀਆਂ ਖੇਡਾਂ ਨਾਲ ਜੁਡ਼ੀ ਰਹੇ। ਉਨ੍ਹਾਂ ਅੱਗੇ ਕਿਹਾ ਕਿ ਕਲੱਬਾਂ ਵੱਲੋਂ ਕਰਵਾਈਆਂ ਜਾ ਰਹੀਆਂ ਵਿਰਾਸਤੀ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਾਰੇ ਹੰਭਲਾ ਮਾਰਨ, ਕਿਉਂਕਿ ਕੁਸ਼ਤੀ ਦੰਗਲ ਤੇ ਮਾਂ ਖੇਡ ਕਬੱਡੀ ਨਾਲ ਨੌਜਵਾਨ ਖੇਡਾਂ ਨਾਲ ਜੁਡ਼ਕੇ ਨਸ਼ੇ ਤੋਂ ਦੂਰ ਰਹਿੰਦੇ ਹਨ ਤੇ ਪਿੰਡ ਪੱਧਰ ’ਤੇ ਹੋਣ ਵਾਲੀਆ ਖੇਡਾਂ ’ਚੋਂ ਹੀ ਚੰਗੇ ਖਿਡਾਰੀ ਪੈਦਾ ਹੋ ਕੇ ਆਪਣੇ ਪਿੰਡ, ਸੂਬੇ ਤੇ ਦੇਸ਼ ਦਾ ਨਾਮ ਅੱਗੇ ਜਾ ਕੇ ਰੌਸ਼ਨ ਕਰਦੇ ਹਨ। ਇਸ ਲਈ ਹਰ ਕਲੱਬ ਖੇਡ ਗਤੀਵਿਧੀਆਂ ਕਰਵਾਉਣ ਨੂੰ ਪਹਿਲ ਜ਼ਰੂਰ ਕਰੇ। ਇਸ ਮੌਕੇ ਤੇ ਝੰਡੀ ਦੀ ਕੁਸ਼ਤੀ ਪਹਿਲਵਾਨ ਗੁਰਸੇਵਕ ਅਖਾਡ਼ਾ ਬਾਬਾ ਫਲਾਹੀ ਤੇ ਪਹਿਲਵਾਨ ਸੋਨੀ ਸਿਹੋਡ਼ਾ ਭਾਰਤ ਕੇਸਰੀ ਵਿਚਕਾਰ ਹੋਈ ਜਿਹਡ਼ੀ ਵੀ ਜੱਦੋ-ਜਹਿਦ ਦੇ ਬਾਵਜੂਦ ਵੀ ਬਰਾਬਰ ਰਹੀ ਤੇ ਝੰਡੀ ਦੀ ਰਾਸ਼ੀ 71000 ਰੁਪਏ ਦੋਨੋਂ ਪਹਿਲਵਾਨਾਂ ਨੂੰ ਕਲੱਬ ਮੈਬਰਾਂ ਵੱਲੋਂ ਵੰਡ ਦਿੱਤੀ ਗਈ। ਕੁਸ਼ਤੀ ਦੰਗਲ ’ਚ ਪ੍ਰਦੇਸ਼ ਕਾਂਗਰਸ ਦੇ ਮੈਂਬਰ ਜਸਮੀਤ ਸਿੰਘ ਰਾਜਾ, ਕਾਂਗਰਸੀ ਆਗੂ ਐਡਵੋਕੇਟ ਬਲਜਿੰਦਰ ਸਿੰਘ ਭੱਟੋ, ਬਲਾਕ ਕਾਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸਰਪੰਚ ਜੱਗਾ ਸਿੰਘ, ਹਰਚੰਦ ਸਿੰਘ ਸਮਸ਼ਪੁਰ, ਕਾਂਗਰਸੀ ਆਗੂ ਰਾਜਿੰਦਰ ਬਿੱਟੂ, ਮੈਂਬਰ ਬਲਾਕ ਸੰਮਤੀ ਬਲਵੀਰ ਮਿੰਟੂ, ਸਰਪੰਚ ਹਰਨੈਲ ਸਿੰਘ ਰਾਮਗਡ਼੍ਹ, ਚੇਅਰਮੈਨ ਸ਼ਰਨ ਭੱਟੀ, ਗੁਰਦਰਸ਼ਨ ਸਿੰਘ, ਸਰਪੰਚ ਜਗਦੀਪ ਜੱਗੀ ਬਡ਼ੈਚਾ, ਕੁਲਵਿੰਦਰ ਸਿੰਘ ਨਾਭਾ ਦਾ ਕਲੱਬ ਦੇ ਸਰਪ੍ਸਤ ਜਗਮੀਤ ਸਿੰਘ, ਪ੍ਰਧਾਨ ਅਮਨਦੀਪ ਸਿੰਘ, ਚੇਅਰਮੈਨ ਗੁਰਚਰਨ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਰਪ੍ਸਤ ਜਗਮੀਤ ਸਿੰਘ, ਪ੍ਰਧਾਨ ਅਮਨਦੀਪ ਸਿੰਘ, ਚੇਅਰਮੈਨ ਗੁਰਚਰਨ ਸਿੰਘ, ਮਨਦੀਪ ਸਿੰਘ ਧਨੇਸਰ, ਗੁਰਤੇਜ ਸਿੰਘ ਗਿੱਲ, ਅਮਰੀਕ ਸਿੰਘ, ਯਾਦਵਿੰਦਰ ਸਿੰਘ, ਮਨਜੀਤਪਾਲ, ਸੁਖਵਿਦਰ ਗਿੱਲ, ਪ੍ਰਦੀਪ ਗਿੱਲ, ਕੁਲਵਿੰਦਰ ਸਿੰਘ ਧਨੇਸਰ, ਕਰਮਜੀਤ ਧਨੇਸਰ, ਬਲਜੀਤ ਸਿੰਘ, ਦਵਿੰਦਰ ਸਿੰਘ ਰਤੀਆਂ, ਕਮਲਜੀਤ ਗਿੱਲ, ਪਰਮਜੀਤ ਸਿੰਘ ਭੱਦਲਥੂਹਾ, ਜੋਗਿੰਦਰ ਗਿੱਲ, ਸਵਰਨ ਸਿੰਘ,ਜੋਗਾ ਸਿੰਘ ਸਰਪੰਚ ਤੇ ਵੱਡੀ ਗਿਣਤੀ ’ਚ ਵੱਖ-ਵੱਖ ਪਿੰਡਾਂ ਦੇ ਲੋਕ ਮੌਜੂਦ ਸਨ।
ਸਰਕਾਰੀ ਐਲੀਮੈਂਟਰੀ ਸਕੂਲ, ਧੀਰਪੁਰ ਦਾ ਸਾਲਾਨਾ ਨਤੀਜਾ ਐਲਾਨਿਆ
NEXT STORY