ਪਟਿਆਲਾ (ਗੁਰਪਾਲ)-ਥਾਣਾ ਬਨੂਡ਼ ਦੀ ਪੁਲਸ ਨੇ ਘਰ ਵਿਚ ਦਾਖਲ ਹੋ ਕੇ ਔਰਤ ਦੀ ਕੁੱਟ-ਮਾਰ ਅਤੇ ਸਾਮਾਨ ਚੋਰੀ ਕਰਨ ਦੇ ਦੋਸ਼ ’ਚ 17 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਬਲਕਾਰ ਸਿੰਘ ਨੇ ਦੱਸਿਆ ਕਿ ਬਨੂਡ਼ ਦੇ ਵਾਰਡ ਨੰਬਰ ਦੇ ਅਧੀਨ ਪੈਂਦੇ ਪਿੰਡ ਬਾਡ਼ੀਆਂ ਦੀ ਵਸਨੀਕ ਸ਼ਾਨੂ ਦੇਵੀ ਪਤਨੀ ਸ਼ਿੰਗਾਰਾ ਸਿੰਘ ਨੇ ਥਾਣਾ ਬਨੂਡ਼ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਅੱਜ ਸਵੇਰੇ ਸਾਲ ਚੰਦ, ਬੁੱਲਾ ਰਾਮ, ਬਲਕਾਰ ਸਿੰਘ, ਸੁਰਜੀਤ ਸਿੰਘ ਜੁਗਿੰਦਰ ਸਿੰਘ, ਮੇਵਾ ਸਿੰਘ ਬਿੰਦੂ, ਮੱਖਣ ਰਾਮ, ਕਰਨੈਲ ਸਿੰਘ, ਜਰਨੈਲ ਸਿੰਘ, ਪ੍ਰੇਮ ਸਿੰਘ, ਅਵਤਾਰ ਸਿੰਘ, ਰਾਜ ਕੁਮਾਰ ਅਤੇ ਸੁਨੀਤਾ ਪਤਨੀ ਮੱਖਣ ਰਾਮ ਤੋਂ ਇਲਾਵਾ ਹੋਰ ਵਿਅਕਤੀਆਂ ਨੇ ਉਸ ਦੇ ਘਰ ’ਤੇ ਹਮਲਾ ਕਰ ਕੇ ਉਸ ਦੀ ਕੁੱਟ-ਮਾਰ ਕੀਤੀ। ਉਪਰੰਤ ਉਨ੍ਹਾਂ ਨੇ ਉਸ ਦੇ ਮਕਾਨ ਦੀਆਂ ਕੰਧਾਂ ਢਾਹ ਕੇ ਟੀਨ ਦੇ ਗੇਟ ਚੋਰੀ ਕਰ ਲਏ। ਇਸ ਹਮਲੇ ’ਚ ਮੈਂ ਗੰਭੀਰ ਜ਼ਖਮੀ ਹੋ ਗਈ। ਮੁਹੱਲੇ ਦੇ ਵਸਨੀਕਾਂ ਨੇ ਮੈਨੂੰ ਇਲਾਜ ਲਈ ਬਨੂਡ਼ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਮੈਂ ਇਲਾਜ ਅਧੀਨ ਹਾਂ। ਬਲਕਾਰ ਸਿੰਘ ਨੇ ਦੱਸਿਆ ਕਿ ਉਕਤ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤੇਜ਼ ਰਫ਼ਤਾਰ ਕਾਰ ਖਤਾਨਾਂ ’ਚ ਪਲਟੀ
NEXT STORY