ਪੱਟੀ (ਸੌਰਭ) - ਨੌ-ਲੱਖੀ ਪੱਟੀ ਦੇ ਨਾਂ ਨਾਲ ਜਾਣੇ ਜਾਂਦੇ ਰਹੇ ਇਤਿਹਾਸਕ ਸ਼ਹਿਰ ਪੱਟੀ ਦੀ ਸ਼ਾਨ ਚਾਰ ਬੁਰਜ਼ਾਂ ਵਾਲਾ ਪੱਟੀ ਕਿਲ੍ਹਾ ਸਰਕਾਰ ਦੇ ਅਣਗੌਲੇਪਨ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਜਿੱਥੇ ਪੱਟੀ ਸ਼ਹਿਰ ਦੇ ਇਤਿਹਾਸ ਨੂੰ ਅੱਗੇ ਤੋਰਨ ਦਾ ਕਿਸੇ ਨੇ ਯਤਨ ਨਹੀਂ ਕੀਤਾ, ਉੱਥੇ ਨਾਲ ਹੀ ਉੱਚੇ ਥੇਹ ’ਤੇ ਬਣੇ ਇਸ ਕਿਲ੍ਹੇ ’ਤੇ ਵੀ ਇਤਿਹਾਸਕਾਰਾਂ ਦੀ ਨਜ਼ਰ ਤਾਂ ਪਈ ਪਰ ਚਿਰਾਂ ਦੀ ਮੰਗ ਤੋਂ ਬਾਅਦ ਇਸ ਨੂੰ ਨਵਿਆਉਣ ਦਾ ਸ਼ੁਰੂ ਕੀਤਾ ਗਿਆ ਕੰਮ ਅੱਧ ਵਿਚਾਲੇ ਹੀ ਲਟਕ ਗਿਆ। ਕਿਲ੍ਹੇ ਦੇ ਅੰਦਰ ਬਣਿਆ ਖੂਹ ਅਤੇ ਖੂਹ ਵਿਚ ਲੱਗੀ ਇਕ-ਇਕ ਸਿਲ ਆਪਣੇ ਵਾਰਸਾਂ ਦਾ ਅਤਾ-ਪਤਾ ਗੁਆ ਚੱਕੀ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਗੁੰਡਾਗਰਦੀ: ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪੁੱਤ ਨੂੰ ਨਾਲ ਲੈ ਗਿਆ ਤਲਾਕਸ਼ੁਦਾ ਪਤੀ
ਅੱਜ ਇਹ ਕਿਲ੍ਹਾ ਆਪਣੀ ਮਮਟੀ ’ਤੇ ਲੱਗੀਆਂ ਹੋਈਆਂ ਨਾਨਕਸ਼ਾਹੀ ਇੱਟਾਂ ਨੂੰ ਆਪਣੀ ਹੀ ਕਬਰ ਵਿਚ ਲੱਗੀਆਂ ਹੋਈਆਂ ਵੇਖਣ ਦਾ ਸੰਤਾਪ ਨਾ ਭੋਗ ਰਿਹਾ ਹੁੰਦਾ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਬਕਾ ਕੈਬਨਿਟ ਮੰਤਰੀ ਵਲੋਂ ਕਿਲ੍ਹੇ ਦੇ ਨਵਿਆਉਣ ਦੀ ਬਹੁਤ ਕੋਸ਼ਿਸ ਕੀਤੀ ਗਈ ਅਤੇ ਖੰਡਰ ਬਣਦੇ ਜਾ ਰਹੇ ਕਿਲ੍ਹੇ ਨੂੰ ਪੁਰਾਤਨ ਵਿਭਾਗ ਤੋਂ ਪੱਟੀ ਕਿਲ੍ਹੇ ਦਾ ਨਵਿਆਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਕਿਲ੍ਹੇ ਦੀਆਂ ਸਾਰੀਆਂ ਇਮਾਰਤਾਂ ਦੀ ਨਾਨਕਸ਼ਾਹੀ ਇੱਟਾਂ ਨਾਲ ਸਾਰੇ ਕਿਲ੍ਹੇ ਦੀ ਮੁਰੰਮਤ ਕਰਵਾਈ ਗਈ ਸੀ, ਜਿਸ ਨਾਲ ਇਹ ਕਿਲ੍ਹਾ ਕੁਝ ਜੀਵਤ ਹੋ ਕੇ ਆਪਣੀ ਦਿੱਖ ਦਰਸਾਉਣ ਲੱਗ ਪਿਆ ਸੀ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)
ਇਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ’ਤੇ ਇਸ ਨੂੰ ਇਕ ਇੱਟ ਵੀ ਨਸੀਬ ਨਹੀਂ ਹੋਈ ਅਤੇ ਨਾ ਹੀ ਇਸ ਦੀ ਮੁਰੰਮਤ ਵੱਲ ਕਿਸੇ ਦਾ ਧਿਆਨ ਗਿਆ। ਇਸ ਕਿਲ੍ਹੇ ਦੀ ਬਦਨਸੀਬੀ ਇਹ ਵੀ ਹੈ ਕਿ ਅੱਜ ਤੱਕ ਕਿਸੇ ਸਮਾਜ ਸੇਵੀ ਵਲੋਂ ਸਰਕਾਰ ਪਾਸੋਂ ਇਸ ਨੂੰ ਨਵਿਆਉਣ ਦੀ ਮੰਗ ਤੱਕ ਨਹੀਂ ਕੀਤੀ ਗਈ। ਵੱਖ-ਵੱਖ ਸ਼ਹਿਰ ਨਿਵਾਸੀਆਂ ਅਤੇ ਸੂਝਵਾਨ ਸ਼ਖਸੀਅਤਾਂ ਵਲੋਂ ਇਤਿਹਾਸਕ ਕਿਲ੍ਹੇ ਨੂੰ ਨਵਿਆਉਣ ਦੀ ਗੱਲ ਕਰਦੇ ਹੋਏ ਨਸ਼ਟ ਹੋ ਰਹੀਆਂ ਇਤਿਹਾਸਕ ਇਮਾਰਤਾਂ ਭਾਵ ਕਲਾਕ੍ਰਿਤੀਆਂ ਨੂੰ ਵੇਖ ਕੇ ਅਫਸੋਸ ਜ਼ਾਹਿਰ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਨਾਜਾਇਜ਼ ਸਬੰਧਾਂ ’ਚ ਅੜਿੱਕਾ ਬਣਨ ’ਤੇ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਰਸੋਈ ’ਚੋ ਮਿਲੀਆਂ ਲਾਸ਼ਾਂ
ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਜਦੋਂ ਵੀ ਕੋਈ ਸਾਡੇ ਸ਼ਹਿਰ ਮਹਿਮਾਨ ਆਉਂਦਾ ਹੈ ਤਾਂ ਉਹ ਕਿਲ੍ਹੇ ਬਾਰੇ ਜਾਣਨਾ ਅਤੇ ਦੇਖਣਾ ਚਾਹੁੰਦਾ ਪਰ ਕਿਲ੍ਹੇ ਨੂੰ ਨਵਿਆਉਣ ਵਿਚ ਹੋ ਰਹੀ ਦੇਰੀ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿੱਥੇ ਹੋਰ ਖੇਤਰਾਂ ਵਿਚ ਪੰਜਾਬ ਅੱਗੇ ਜਾ ਰਿਹਾ ਹੈ, ਉੱਥੇ ਨਾਲ ਹੀ ਅਜਿਹੀਆਂ ਇਤਿਹਾਸਕ ਵਿਰਾਸਤੀ ਲਾਮਿਸਾਲ ਖੂਬਸੂਰਤੀ ਵਾਲੀਆਂ ਪੁਰਾਤਨ ਇਮਾਰਤਾਂ ਦਾ ਵੱਡੀ ਪੱਧਰ ’ਤੇ ਵਿਨਾਸ਼ ਵੀ ਹੋਇਆ ਹੈ। ਸਾਡੀ ਮੰਗ ਹੈ ਕਿ ਇਤਿਹਾਸਕ ਪਲਾਂ ਦੇ ਗਵਾਹ ਇਸ ਕਿਲੇ ਨੂੰ ਵੇਖਣ ਯੋਗ ਸੁੰਦਰ ਦਿੱਖ ਪ੍ਰਧਾਨ ਕੀਤੀ ਜਾਵੇ ਤਾਂ ਜੋ ਸ਼ਹਿਰ ਨਿਵਾਸੀ ਆਪਣੇ ਘਰੀਂ ਆਉਣ ਵਾਲੇ ਮਹਿਮਾਨਾਂ ਨੂੰ ਇਹ ਤਾਂ ਕਹਿ ਸਕਣ ਕਿ ਸਾਡੇ ਸ਼ਹਿਰ ਵਿਚ ਵੇਖਣ ਯੋਗ ਇਤਿਹਾਸਕ ਕਿਲ੍ਹਾ ਹੈ। ਇੱਥੇ ਬੜੇ ਦੁੱਖ ਨਾਲ ਦੱਸਣਾ ਪੈਂਦਾ ਹੈ ਕਿ ਪੱਟੀ ਵਿਚਲਾ ਮਨੋਰੰਜ਼ਨ ਸਥਲ ਕਿਰਨ ਸਿਨੇਮਾ, ਲਾਈਨ ਕਲੱਬ ਸਮੇਂ ਦੇ ਥਪੇੜਿਆਂ ਨਾਲ ਆਪਣੀ ਹੋਂਦ ਗੁਆ ਚੁੱਕੇ ਹਨ।
ਪੜ੍ਹੋ ਇਹ ਵੀ ਖ਼ਬਰ - ਬਟਾਲਾ: ਦਾਜ ਨਾ ਮਿਲਣ ’ਤੇ ਕੁੜੀ ਦੀ ਕੀਤੀ ਕੁੱਟਮਾਰ, ਫਿਰ ਘਰ ਦੀ ਛੱਤ ਤੋਂ ਧੱਕਾ ਮਾਰ ਦਿੱਤੀ ਦਰਦਨਾਕ ਮੌਤ (ਤਸਵੀਰਾਂ)
ਕਾਂਗਰਸ ਨੇ ਬੇਅਦਬੀ ਮਾਮਲੇ ਦਾ ਕੀਤਾ ਸਿਆਸੀਕਰਨ: ਬੀਬੀ ਜਗੀਰ ਕੌਰ
NEXT STORY