ਟਾਂਡਾ, (ਜਸਵਿੰਦਰ)- ਪੇਂਡੂ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵਿਆਂ ਦੀ ਪੋਲ ਉਦੋਂ ਖੁੱਲ੍ਹਦੀ ਹੈ ਜਦ ਟਾਂਡਾ ਮਾਲ ਮਹਿਕਮੇ ਅਧੀਨ ਆਉਂਦੇ ਪਟਵਾਰਖਾਨੇ ਅੰਦਰ ਪਟਵਾਰੀਆਂ ਦੀ ਗਿਣਤੀ ’ਤੇ ਝਾਤ ਮਾਰੀ ਜਾਵੇ।
ਪਿਛਲੇ ਲੰਬੇ ਸਮੇਂ ਤੋਂ ਟਾਂਡਾ ਇਲਾਕੇ ਅੰਦਰ ਆਉਂਦੇ 134 ਪਿੰਡਾਂ ਲਈ 24 ਪਟਵਾਰੀ ਹੀ ਪੇਂਡੂ ਲੋਕਾਂ ਦੀਆਂ ਜ਼ਮੀਨਾਂ-ਜਾਇਦਾਦਾਂ ਦੇ ਹਿਸਾਬ-ਕਿਤਾਬ ਲਈ ਕੰਮ ਚਲਾ ਰਹੇ ਹਨ ਜਦਕਿ ਮਹਿਕਮੇ ਵੱਲੋਂ ਕੁਲ 47 ਪੋਸਟਾਂ ਪਟਵਾਰੀਆਂ ਲਈ ਨਿਯੁਕਤ ਕੀਤੀਆਂ ਗਈਆਂ ਹਨ। ਇਨ੍ਹਾਂ ’ਚੋਂ 23 ਪੋਸਟਾਂ ਖਾਲੀ ਹੋਣ ਕਾਰਨ ਇਕ ਪਟਵਾਰੀ ਨੂੰ ਕੲੀ-ਕੲੀ ਪਿੰਡਾਂ ਦਾ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਕ ਪਟਵਾਰੀ ਸਿਰ ’ਤੇ ਕੲੀ ਪਿੰਡਾਂ ਦਾ ਕੰਮ ਹੋਣ ਕਾਰਨ ਜਿਥੇ ਉਨ੍ਹਾਂ ਨੂੰ ਪ੍ਰੇਸ਼ਾਨੀ ਦੇ ਆਲਮ ’ਚ ਗੁਜ਼ਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਥੇ ਕੰਮ ਆਏ ਪੇਂਡੂ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਥੇ ਹੀ ਬੱਸ ਨਹੀਂ ਇਸ ਤੋਂ ਇਲਾਵਾ ਟਾਂਡਾ ਇਲਾਕੇ ਅੰਦਰ ਗਰਦਾਵਰਾਂ ਦੀਆਂ ਵੀ 4 ਪੋਸਟਾਂ ਨਿਯੁਕਤ ਕੀਤੀਆਂ ਗਈਆਂ ਹਨ ਜਿਸ ’ਤੇ ਵੀ 3 ਗਰਦਾਵਰ ਇਸ ਸਮੇਂ ਕੰਮ ਚਲਾ ਰਹੇ ਹਨ। ਟਾਂਡਾ ਇਲਾਕੇ ਅੰਦਰ ਚੱਲ ਰਹੇ ਿੲਨ੍ਹਾਂ 3 ਗਰਦਾਵਰਾਂ ਦੀ ਸਹੂਲਤ ਲਈ ਇਕ ਵੀ ਦਰਜਾ ਚਾਰ ਮੁਲਾਜ਼ਮ ਨਾ ਹੋਣ ਕਾਰਨ ਉਕਤ ਗਰਦਾਵਰਾਂ ਨੂੰ ਜਿਥੇ ਆਪਣਾ ਕੰਮ ਕਰਵਾਉਣ ਲਈ ਆਪ ਉੱਠਣ ਲਈ ਮਜਬੂਰ ਹੋਣਾ ਪੈਂਦਾ ਹੈ ਉਥੇ ਇਨ੍ਹਾਂ ਗਰਦਾਵਰਾਂ ਨੂੰ ਗਰਮੀ ’ਚ ਪਾਣੀ ਪੀਣ ਲਈ ਵੀ ਕੋਈ ਕਰਮਚਾਰੀ ਨਾ ਹੋਣ ਕਾਰਨ ਭਾਰੀ ਆਲਮ ’ਚ ਗੁਜ਼ਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ੲਿਸ ਸਬੰਧੀ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਜਲਦ ਹੀ ਸਰਕਾਰ ਦੀ ਪਾਲਿਸੀ ਅਨੁਸਾਰ ਇਲਾਕੇ ’ਚ ਪਟਵਾਰੀਆਂ ਦੀਆਂ ਪੋਸਟਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਜਦਕਿ ਗਰਦਾਵਰਾਂ ਦੀ ਪੋਸਟ ਸਬੰਧੀ ਡੀ.ਸੀ. ਸਾਹਿਬ ਦੇ ਧਿਆਨ ’ਚ ਲਿਆਂਦਾ ਗਿਆ ਹੈ।
ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ
NEXT STORY