ਚੰਡੀਗੜ੍ਹ (ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਪੱਖੀ ਸੋਚ, ਲੋਕ ਹਿਤੈਸ਼ੀ, ਕਿਸਾਨ ਪੱਖੀ ਨੀਤੀਆਂ ਅਤੇ ਪੰਜਾਬ ਵਿਚ ਜਨਤਾ ਦੇ ਮਜ਼ਬੂਤ ਸਮਰਥਨ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਸਮੇਤ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਦਿੱਗਜ ਨੇਤਾ ਆਪਣੇ ਸਾਥੀਆਂ ਸਮੇਤ ਖੁਦ ਅੱਗੇ ਵਧ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਮਾਲਵਾ ਖੇਤਰ ਦੇ ਇਨ੍ਹਾਂ ਸਾਰੇ ਲੋਕਾਂ ਨੇ ਸੂਬਾਈ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿਚ ਭਾਜਪਾ ਪਰਿਵਾਰ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਭਾਜਪਾ ਦੇ ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਹਰਜੀਤ ਸਿੰਘ ਗਰੇਵਾਲ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਪੰਜਾਬ ਦੀ ਪਿੱਠ ’ਚ ਛੁਰਾ ਮਾਰਨ ਵਾਲਿਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ ਪੰਜਾਬੀ : ਮਾਨ
ਜੀਵਨ ਗੁਪਤਾ ਨੇ ਪਾਰਟੀ ’ਚ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਜਪਾ ਪਰਿਵਾਰ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਿਆਸੀ ਮਾਮਲਿਆਂ ਬਾਰੇ ਕਮੇਟੀ ਮੈਂਬਰ ਅਤੇ ਸਾਬਕਾ ਜੱਥੇਬੰਦਕ ਸਕੱਤਰ ਅਤੇ ਸਾਬਕਾ ਵਾਈਸ ਚੇਅਰਮੈਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਚੰਡੀਗੜ੍ਹ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਡੀਆ ਸਲਾਹਕਾਰ ਇਕਬਾਲ ਸਿੰਘ ਚੰਨੀ (ਲੁਧਿਆਣਾ), ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਡਾ. ਮੱਖਣ ਸਿੰਘ (ਸੰਗਰੂਰ), ਪੰਜਾਬੀ ਰਾਮਦਾਸੀਆ ਭਾਈਚਾਰਾ ਅਤੇ ਏ.ਬੀ.ਵੀ.ਪੀ. ਦੇ ਸਾਬਕਾ ਸਕੱਤਰ ਅਤੇ ਲੋਕ ਸਭਾ ਸੰਗਰੂਰ ਦੇ ਪਾਰਲੀਮੈਂਟ ਇੰਚਾਰਜ ਐਡਵੋਕੇਟ ਅਮਨਪ੍ਰੀਤ ਸਿੰਘ (ਸੰਗਰੂਰ), ਭਾਰਤੀ ਵਾਲਮੀਕਿ ਸਮਾਜ ਪੰਜਾਬ ਦੇ ਪ੍ਰਧਾਨ ਦਿਨੇਸ਼ ਪਰੋਚਾ (ਸੰਗਰੂਰ), ਵਾਲਮੀਕਿ ਸਮਾਜ ਪੰਜਾਬ ਦੇ ਮਾਲਵਾ ਜ਼ੋਨ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲਾ ਪਟਿਆਲਾ ਦੇ ਮੀਤ ਪ੍ਰਧਾਨ ਮੁਕੇਸ਼ ਕੁਮਾਰ ਰਾਹੀ (ਪਟਿਆਲਾ), ਕਾਂਗਰਸੀ ਵਰਕਰ ਭੁਪਿੰਦਰ ਸਿੰਘ ਸਹੋਤਾ (ਸੰਗਰੂਰ), ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਰਕਰ ਜਗਨ ਰਾਣਾ (ਸੰਗਰੂਰ), ਸੇਵਾਮੁਕਤ ਸੀਨੀਅਰ ਮੈਡੀਕਲ ਅਫਸਰ ਅਤੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਵਰਕਰ ਡਾ. ਭਗਵਾਨ ਸਿੰਘ (ਸੰਗਰੂਰ), ਸੇਵਾਮੁਕਤ ਐੱਸ.ਡੀ.ਓ. ਬਿਜਲੀ ਵਿਭਾਗ ਅਤੇ ਬਸਪਾ ਦੇ ਸੰਸਥਾਪਕ ਵਿੰਗ ਮੈਂਬਰ ਅਤੇ ਬਸਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਅਤੇ ਸੰਗਰੂਰ ਦੇ ਜ਼ਿਲਾ ਇੰਚਾਰਜ ਜੋਗਿੰਦਰ ਸਿੰਘ ਖਾਲਸਾ (ਸੰਗਰੂਰ), ਰਵਿਦਾਸੀਆ ਭਾਈਚਾਰਾ ਅਤੇ ਬਸਪਾ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵਿੰਗ ਮੰਡਲ ਸੰਗਰੂਰ ਦੇ ਸਕੱਤਰ ਹਰਵਿੰਦਰ ਸਿੰਘ (ਸੰਗਰੂਰ), ਐੱਸ.ਓ.ਆਈ. ਅਕਾਲੀ ਦਲ ਦੇ ਸਾਬਕਾ ਮੈਂਬਰ ਨਾਰਾਇਣ ਕੁਮਾਰ (ਸੰਗਰੂਰ) ਅਤੇ ਭਾਰਤੀ ਜਲ ਸੈਨਾ (ਨੇਵੀ) ਦੇ ਸਾਬਕਾ ਕਮਾਂਡਰ ਸੰਦੀਪ ਸਿੰਘ (ਮੁਹਾਲੀ) ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਪੰਜਾਬ ਵਿਚ ਵੀ ਕੇਂਦਰ ਸਰਕਾਰ ਵਾਂਗ ਇੱਕ ਮਜ਼ਬੂਤ ਅਤੇ ਲੋਕ-ਹਿਤੈਸ਼ੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ ਅਤੇ 2022 ਵਿਚ ਭਾਜਪਾ ਲੋਕਾਂ ਦੇ ਸਹਿਯੋਗ ਨਾਲ ਸੂਬੇ ਵਿਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰ ਕੇ ਸਰਕਾਰ ਬਣਾਏਗੀ।
ਇਹ ਵੀ ਪੜ੍ਹੋ : ਹਲਕਾ ਭਦੌੜ ’ਚ ਸੁਖਬੀਰ ਬਾਦਲ ਦੀ ਹੋਈ ਰੈਲੀ ਨੇ ਛੇੜੇ ਨਵੇਂ ਚਰਚੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਲੋਕਾਂ ਨੂੰ ਜਾਣਨ ਦਾ ਹੱਕ ਕਿ ਕਾਂਗਰਸ ਨੇ ਅੱਤਵਾਦੀ ਦੇ ਰਿਸ਼ਤੇਦਾਰ ਨੂੰ ਕਿਉਂ ਲਾਇਆ ਸੀ ਚੇਅਰਮੈਨ : ਮਜੀਠੀਆ
NEXT STORY