ਜਲੰਧਰ(ਬਿਊਰੋ)— ਦਲਿਤ ਸਮਾਜ ਨੇ ਸਰਕਾਰ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਕੰਪਨੀ ਬਾਗ ਚੌਕ ਨੇੜੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਜਪਾ ਸਰਕਾਰ ਦਾ ਪੁਤਲਾ ਸਾੜ ਕੇ ਉਨ੍ਹਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਨੂੰ ਦਲਿਤ ਵਿਰੋਧੀ ਜਤਾਇਆ।

ਪ੍ਰਦਰਸ਼ਨ ਦੇ ਚਲਦਿਆਂ ਸਾਵਧਾਨੀ ਵਰਤਦੇ ਹੋਏ ਪੁਲਸ ਨੇ ਖੁਦ ਜੋਤੀ ਚੌਕ ਤੋਂ ਕੰਪਨੀ ਬਾਗ ਚੌਕ ਤੱਕ ਦੁਕਾਨਾਂ ਕੁਝ ਸਮੇਂ ਲਈ ਬੰਦ ਕਰਵਾ ਦਿੱਤੀਆਂ ਗਈਆਂ ਸਨ। ਚੌਕ 'ਚ ਕਾਫੀ ਹੰਗਾਮਾ ਕੀਤਾ ਗਿਆ। ਭਾਜਪਾ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਯੂਨੀਅਨ ਦੇ ਨੇਤਾ ਚੰਦਨ ਗ੍ਰੇਵਾਲ ਨੇ ਕਿਹਾ ਕਿ ਫਗਵਾੜਾ 'ਚ ਹਿੰਸਾ ਦੌਰਾਨ ਜ਼ਖਮੀ ਹੋਏ ਦਲਿਤ ਭਾਈਚਾਰੇ ਦਾ ਵਿਅਕਤੀ ਗੰਭੀਰ ਹਾਲਤ 'ਚ ਹੈ। ਜੇਕਰ ਉਸ ਨੂੰ ਕੁਝ ਹੋ ਜਾਂਦਾ ਹੈ ਤਾਂ ਪਰਿਵਾਰ ਨੂੰ 50 ਲੱਖ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਇੰਨਾ ਹੀ ਇਸ ਦੌਰਾਨ ਸ਼ਿਵ ਸੈਨਾ ਦਾ ਝੰਡਾ ਵੀ ਸਾੜਿਆ ਗਿਆ। ਸ਼੍ਰੀ ਰਾਮ ਚੌਕ 'ਚ ਦਲਿਤ ਭਾਈਚਾਰੇ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਵਾਲਮੀਕਿ ਮਜ਼੍ਹਬੀ ਸਿੱਖ ਐਸੋਸੀਏਸ਼ਨ ਪੰਜਾਬ ਐਂਡ ਸਿਟੀ ਵਾਲਮੀਕਿ ਸਭਾ ਦੇ ਪ੍ਰਧਾਨ ਅੰਮ੍ਰਿਤ ਖੋਸਲਾ ਨੇ ਕਿਹਾ ਕਿ ਸ਼ਿਵ ਸੈਨਾ ਨੇ ਜੋ ਗਲਤ ਕੰਮ ਕੀਤਾ ਹੈ, ਇਸ ਲਈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਫਗਵਾੜਾ 'ਚ ਦਲਿਤ ਭਾਈਚਾਰੇ ਨਾਲ ਹੋਏ ਜ਼ੁਲਮ ਵਿਚ ਸ਼ਾਮਲ ਲੋਕਾਂ ਨੂੰ ਫੜਨ ਦੀ ਬਜਾਏ ਪੁਲਸ ਨੇ ਉਲਟਾ ਦਲਿਤਾਂ 'ਤੇ ਮੁਕੱਦਮੇ ਦਰਜ ਕਰ ਦਿੱਤੇ। ਉਨ੍ਹਾਂ ਕਿਹਾ ਕਿ ਫਗਵਾੜਾ 'ਚ ਦੋਵੇਂ ਭਾਈਚਾਰਿਆਂ ਵਿਚ ਹੋਏ ਟਕਰਾਅ ਤੋਂ ਬਾਅਦ ਮਾਹੌਲ ਖਰਾਬ ਕਰਨ ਲਈ ਕੇਂਦਰ ਸਰਕਾਰ ਮੁੱਖ ਜ਼ਿੰਮੇਵਾਰ ਹੈ। ਕੇਂਦਰ ਨੇ ਪੂਰੇ ਦੇਸ਼ ਦਾ ਮਾਹੌਲ ਖਰਾਬ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਿਵ ਸੈਨਿਕਾਂ ਨੂੰ ਦਿੱਤੀ ਗਈ ਸੁਰੱਖਿਆ ਵਾਪਸ ਲਈ ਜਾਵੇ ਅਤੇ ਉਨ੍ਹਾਂ ਦੇ ਲਾਇਸੈਂਸ ਕੈਂਸਲ ਕੀਤੇ ਜਾਣ।
ਪ੍ਰਸ਼ਾਸਨ ਸ਼ਿਵ ਸੈਨਿਕਾਂ ਦੀਆਂ ਸਰਗਰਮੀਆਂ 'ਤੇ ਰੋਕ ਲਗਾਏ : ਚੰਦਨ
ਸਫਾਈ ਮਜ਼ਦੂਰ ਯੂਨੀਅਨ ਫੈੱਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਫਗਵਾੜਾ ਦੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਸਰਕਾਰ ਤੋਂ ਗੋਲੀ ਲੱਗਣ ਨਾਲ ਜ਼ਖਮੀ ਹੋਏ ਮੌਤ ਨਾਲ ਜੂਝ ਰਹੇ ਦਲਿਤ ਨੌਜਵਾਨ ਦੇ ਪਰਿਵਾਰ ਨੂੰ ਘੱਟੋ-ਘੱਟ 50 ਲੱਖ ਰੁਪਏ ਅਤੇ ਨੌਕਰੀ ਦੇਣ ਦੀ ਮੰਗ ਕੀਤੀ।
ਸ਼ਿਵ ਸੈਨਿਕਾਂ 'ਤੇ ਸ਼ਿਕੰਜਾ ਕੱਸਿਆ ਜਾਏ : ਰਮੇਸ਼ ਚੌਹਕਾਂ
ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੇ ਜ਼ਿਲਾ ਬੁਲਾਰੇ ਰਮੇਸ਼ ਚੋਹਕਾਂ ਨੇ ਫਗਵਾੜਾ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਉਕਤ ਘਟਨਾ ਪੁਲਸ ਦੀ ਲਾਪ੍ਰਵਾਹੀ ਨਾਲ ਹੋਈ। ਪੁਲਸ ਦੀ ਹਾਜ਼ਰੀ ਵਿਚ ਗੋਲੀਆਂ ਚੱਲੀਆਂ ਪਰ ਪੁਲਸ ਚੁਪਚਾਪ ਤਮਾਸ਼ਾ ਦੇਖਦੀ ਰਹੀ। ਉਨ੍ਹਾਂ ਮੰਗ ਕੀਤੀ ਕਿ ਦਲਿਤ ਆਗੂਆਂ 'ਤੇ ਦਰਜ ਕੀਤੇ ਮੁਕੱਦਮੇ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਦੋ ਦਿਨਾਂ ਅੰਦਰ ਦਰਜ ਕੀਤੇ ਮੁਕੱਦਮੇ ਵਾਪਸ ਨਾ ਲਏ ਤਾਂ 19 ਅਪ੍ਰੈਲ ਨੂੰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਰਿਟਾ. ਡੀ. ਐੱਸ. ਪੀ. ਸੋਮਨਾਥ ਨੇ ਵੀ ਸਰਕਾਰ ਕੋਲੋਂ ਮੰਗ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦਲਿਤਾਂ 'ਤੇ ਦਰਜ ਮੁਕੱਦਮੇ ਵਾਪਸ ਲਏ ਜਾਣ।
ਦਲਿਤਾਂ ਦੇ ਪ੍ਰਦਰਸ਼ਨ 'ਚ ਇਹ ਰਹੇ ਮੌਜੂਦ
ਧਰਨਾ ਪ੍ਰਦਰਸ਼ਨ 'ਚ ਮੁੱਖ ਤੌਰ 'ਤੇ ਰਾਜ ਕੁਮਾਰ ਰਾਜੂ, ਸੁਰਿੰਦਰ ਮਹੇ, ਰਾਜੇਸ਼ ਭੱਟੀ, ਰਾਜੇਸ਼ ਪਦਮ, ਅਜੇ ਯਾਦਵ, ਸੰਨੀ ਸਹੋਤਾ, ਬੰਟੂ ਸੱਭਰਵਾਲ, ਰਵੀ ਭਾਗਨੀਆ, ਜਗਦੀਸ਼ ਦੀਸ਼ਾ, ਪ੍ਰਮੋਦ ਮਹੇ, ਸੁਰਿੰਦਰ ਕੁਮਾਰ, ਸ਼ਾਦੀ ਲਾਲ, ਨਰੇਸ਼ ਪ੍ਰਧਾਨ, ਠਾਕੁਰ ਦਾਸ, ਅਯੂਬ ਖਾਨ, ਧਰਮਿੰਦਰ ਗਿੱਲ, ਮਨੀ ਗਿੱਲ, ਕਾਰਤਿਕ ਸਹੋਤਾ, ਸੰਦੀਪ ਸਹੋਤਾ, ਵਿੱਕੀ ਗਿੱਲ, ਸੋਨੂੰ ਹੰਸ, ਛੋਟਾ ਰਾਜੂ ਕਿਸ਼ਨਪੁਰੀਆ, ਪ੍ਰਮੋਦ ਮਹੇ, ਵਰੁਣ ਕਲੇਰ, ਰਮੇਸ਼ ਜੱਸਲ, ਜੁਗਨੂ, ਦਿਲਾਵਰ, ਮਦਨ ਲਾਲ ਮੱਦੀ, ਅਸ਼ੋਕ ਭੀਲ, ਡਰਾਈਵਰ ਯੂਨੀਅਨ ਕਾਰਪੋਰੇਸ਼ਨ ਦੇ ਪ੍ਰਧਾਨ ਦੇਵਾਨੰਦ, ਸ਼ੰਮੀ ਲੂਥਰ, ਪਵਨਜੀਤ, ਚੰਦਨ ਕਲੇਰ, ਰਾਜਨ ਸੱਭਰਵਾਲ, ਗੌਰਵ ਸੱਭਰਵਾਲ, ਰਾਹੁਲ ਸੱਭਰਵਾਲ, ਸੁਰਿੰਦਰ ਗਿੱਲ, ਸਤਪਾਲ ਗੌਰੀ, ਰਾਜ ਕੁਮਾਰ ਸੰਗਰ, ਵਿਨੋਦ ਸਹੋਤਾ, ਵਿਨੋਦ ਗਿੱਲ, ਬਿਸ਼ਨ ਸਹੋਤਾ, ਸਚਿਨ ਕੈਂਟ, ਅਮਿਤ ਮੱਟੂ, ਅਮਿਤ ਸੱਭਰਵਾਲ, ਰਾਜੂ ਆਦੀਆ, ਰਾਜ ਕੁਮਾਰ ਮੱਟੂ, ਮਿੱਠੂ ਸਣੇ ਵੱਡੀ ਗਿਣਤੀ ਦਲਿਤ ਭਾਈਚਾਰੇ ਦੇ ਲੋਕ ਸ਼ਾਮਲ ਸਨ।
ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਮਾਂ ਦੀ ਕਰਤੂਤ ਦੇਖ ਹੈਰਾਨ ਹੋਏ ਸਭ
NEXT STORY