ਗੁਰਦਾਸਪੁਰ (ਹਰਮਨ) : ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਕੱਪੜਾ ਵੇਚਣ ਲਈ ਜਾ ਰਹੇ ਵਿਅਕਤੀ ਦੀ ਲੁੱਟ-ਖੋਹ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇੰਦਰਜੀਤ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਕ੍ਰਿਸ਼ਨ ਨਗਰ ਕਾਦੀਆਂ ਨੇ ਦੱਸਿਆ ਕਿ ਉਹ ਕੱਪੜਾ ਵੇਚਣ ਦਾ ਕੰਮ ਕਰਦਾ ਹੈ ਅਤੇ 10 ਜੁਲਾਈ ਨੂੰ ਉਹ ਧੁੱਸੀ ਦੇ ਰਸਤੇ ਪਿੰਡ ਬੁੱਢਾ ਬਾਲਾ ਤੋਂ ਮੁੰਨਣ ਚੌਂਕ ਨੂੰ ਕੱਪੜਾ ਵੇਚਣ ਲਈ ਜਾ ਰਿਹਾ ਸੀ।
ਇਸ ਦੌਰਾਨ ਜਦੋਂ ਉਹ ਪਿੰਡ ਬੁੱਢਾ ਬਾਲਾ ਤੋਂ ਥੋੜਾ ਅੱਗੇ ਪੁੱਜਾ ਤਾਂ ਦੋ ਨੌਜਵਾਨਾ ਨੇ ਮੁਦਈ ਦੀ ਸਕੂਟਰੀ ਅੱਗੇ ਆਪਣਾ ਮੋਟਰਸਾਇਕਲ ਲਗਾ ਮੁਦਈ ਨੂੰ ਰੋਕ ਲਿਆ ਅਤੇ ਉਸਦੀ ਸਕੂਟਰੀ ਦੀ ਚਾਬੀ ਕੱਢ ਕੇ ਮੁਦਈ ਨੂੰ ਪੁੱਠਾ ਲੰਮੇ ਪਾ ਲਿਆ ਅਤੇ ਉਸਦੀ ਜੇਬ ਵਿਚੋਂ 2500 ਰੁਪਏ ਕੱਢ ਲਏ ਅਤੇ ਮਾਰ ਦੇਣ ਦੀਆਂ ਧਕਮੀਆਂ ਦਿੱਤੀਆਂ। ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਉਸ ਨੂੰ ਪਤਾ ਲੱਗਾ ਕਿ ਕੁਲਦੀਪ ਸਿੰਘ ਪੁੱਤਰ ਬਲਕਾਰ ਸਿੰਘ ਅਤੇ ਸਰਬਜੀਤ ਸਿੰਘ ਉਰਫ ਸੱਬਾ ਪੁੱਤਰ ਗੱਜਣ ਸਿੰਘ ਵਾਸੀਆਨ ਬੁੱਢਾ ਬਾਲਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਕਾਰਨ ਪੁਲਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਨਾਜਾਇਜ਼ 'ਨਸ਼ਾ ਛੁਡਾਊ ਕੇਂਦਰ' 'ਚ ਮਰੀਜ਼ਾਂ ਨਾਲ ਹੁੰਦੀ ਸੀ ਕੁੱਟਮਾਰ, ਪੁਲਸ ਨੇ 33 ਨੌਜਵਾਨਾਂ ਨੂੰ ਛੁਡਵਾਇਆ
NEXT STORY