ਮੋਗਾ, (ਗੋਪੀ ਰਾਊਕੇ)- ਜ਼ਿਲਾ ਮੋਗਾ ਪੈਟਰੋਲੀਅਮ ਐਸੋਸੀਏਸ਼ਨ ਦੀ ਮੀਟਿੰਗ ਸਰਕਾਰੀ ਤੇਲ ਕੰਪਨੀਆਂ ਦੀ ਧੱਕੇਸ਼ਾਹੀ ਵਿਰੁੱਧ ਇਥੇ ਹੋਈ। ਇਸ ਦੌਰਾਨ ਫੈਸਲਾ ਿਲਆ ਗਿਆ ਕਿ ਸਰਕਾਰੀ ਕੰਪਨੀਆਂ ਵੱਲੋਂ ਉਨ੍ਹਾਂ ਨਾਲ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਵਿਰੁੱਧ ਜ਼ਿਲੇ ਦੇ ਸਾਰੇ ਪੈਟਰੋਲ ਪੰਪ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰੱਖੇ ਜਾਣਗੇ ਅਤੇ ਸਿਰਫ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ ’ਚ ਹੀ ਤੇਲ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਾ ਤਾਂ ਉਸ ਦਿਨ ਤੇਲ ਡੀਲਰਾਂ ਵੱਲੋਂ ਲਿਆ ਜਾਵੇਗਾ ਅਤੇ ਨਾ ਹੀ ਖਪਤਕਾਰਾਂ ਨੂੰ ਵੇਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨ ਕੰਪਨੀਆਂ ਜਿਨ੍ਹਾਂ ’ਚ ਐੱਚ. ਪੀ. ਸੀ. ਐੱਲ, ਬੀ. ਪੀ. ਸੀ. ਐੱਲ. ਤੇ.ਆਈ. ਓ. ਸੀ. ਐੱਲ ਹਨ। ਡੀਲਰਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਤੇਲ ਕੰਪਨੀਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰੀ ਤੇਲ ਕੰਪਨੀਆਂ ਉਨ੍ਹਾਂ ਨੂੰ ਧੱਕੇ ਨਾਲ ਮੁਗਲੇਲ (ਤੇਲ) ਚੁਕਵਾਉਦੀਆਂ ਹਨ, ਜੋ ਖਪਤਕਾਰਾਂ ਨੂੰ ਉਹ ਉਸੇ ਕੰਪਨੀ ਦਾ ਤੇਲ ਬਾਹਰੋਂ ਸਸਤੇ ਭਾਅ ’ਤੇ ਮਿਲਦਾ ਹੈ ਤੇ ਉਨ੍ਹਾਂ ਨੂੰ ਕੰਪਨੀਆਂ ਵੱਲੋਂ ਚੁਕਵਾਇਆ ਜਾਂਦਾ ਮੁਗਲੇਲ ਉਨ੍ਹਾਂ ਕੋਲ ਜਮਾਂ ਹੋ ਕੇ ਰਹਿ ਜਾਂਦਾ ਹੈ, ਜਿਸ ਕਾਰਨ ਡੀਲਰਾਂ ਨੂੰ ਕੰਪਨੀਆਂ ਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਐਕਸਪਲੋਸਿਵ ਲਾਇਸੈਂਸ ਨਾਲ ਸਬੰਧਤ ਲਟਕਦੇ ਮਾਮਲੇ ਸਬੰਧੀ ਕੰਪਨੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਕੰਪਨੀਆਂ ਦੇ ਅਧਿਕਾਰੀਆਂ ਦੇ ਅੱਜ ਤੱਕ ਜੂੰਅ ਨਹੀਂ ਸਰਕੀ ’ਤੇ ਉਨਾਂ ਦਾ ਮਾਮਲਾ ਅੱਜ ਤੱਕ ਵਿਚਕਾਰ ਲਟਕ ਰਿਹਾ ਹੈ, ਜਿਸ ਕਾਰਨ ਸਥਾਨਕ ਜ਼ਿਲੇ ਦੇ ਡੀਲਰ ਪ੍ਰੇਸ਼ਾਨੀ ਦੇ ਆਲਮ ’ਚ ਹਨ, ਜਿਸ ਵਿਚ ਕਿਸੇ ਵੀ ਡੀਲਰ ਦਾ ਕੋਈ ਲੈਣ-ਦੇਣ ਨਹੀਂ ਹੈ, ਜਿਸ ਦੇ ਲਈ ਤੇਲ ਕੰਪਨੀਆਂ ਹੀ ਜਿੰਮੇਵਾਰ ਹਨ ਅਤੇ ਇਸ ਦਾ ਖਮਿਆਜਾ ਪਟਰੋਲ ਡੀਲਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਟਰੋਲ ਪੰਪਾਂ ਦੀਆਂ ਮਸ਼ੀਨਾਂ ਕਈ-ਕਈ ਦਿਨ ਅਤੇ ਕਈ ਵਾਰ ਤਾਂ ਮਹੀਨਾਂ ਖਰਾਬ ਹੋਈਆਂ ਨੂੰ ਲੰਘ ਜਾਂਦੇ ਹਨ, ਜਿੰਨਾਂ ਨੂੰ ਠੀਕ ਕਰਵਾਉਣ ਦੀ ਜਿੰਮੇਵਾਰੀ ਕੰਪਨੀ ਦੀ ਹੁੰਦੀ ਹੈ, ਪਰ ਇਸ ਵੱਲ ਵੀ ਕੰਪਨੀਆਂ ਦਾ ਕੋਈ ਧਿਆਨ ਨਾ ਹੋਣ ਕਾਰਨ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਡੀਲਰ ਐਸੋਸੀਏਸਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕਈ ਵਾਰ ਉਨਾਂ ਦੀ ਖਪਤਕਾਰਾਂ ਨਾਲ ਵੀ ਤਲਖਨਾਮੀ ਹੋ ਜਾਂਦੀ ਹੈ ਕਿੳਂੁਕਿ ਤੇਲ ਪਵਾਉਣ ਤੋਂ ਬਾਅਦ ਖਪਤਕਾਰ ਦਾ ਕਹਿਣਾ ਹੁੰਦਾ ਹੈ ਕਿ ਉਨਾਂ ਦੇ ਮੀਟਰ ਦੀ ਸੂਈ ਨਹੀਂ ਉਠੀ, ਉਨਾਂ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਪਟਰੋਲ ਪਵਾਉਂਦੇ ਸਮੇਂ ਮਸ਼ੀਨ ਨੂੰ ਚੈਕ ਕਰੋ, ਵ੍ਹੀਕਲ ਦੀ ਸੂਈ ਜੇਕਰ ਨਹੀਂ ਉਠਦੀ ਤਾਂ ਇਸ ਦਾ ਪਟਰੋਲ ਪੰਪ ਡੀਲਰ ਜਿੰਮੇਵਾਰ ਨਹੀਂ ਹੈ।
ਉਨਾਂ ਕਿਹਾ ਕਿ ਉਕਤ ਸਮੱਸਿਆਵਾਂ ਸਬੰਧੀ ਕਈ ਵਾਰ ਕੰਪਨੀਆਂ ਦੇ ਅਧਿਕਾਰੀਆਂ ਨੂੰ ਲਿਖਤੀ ਜਾਣੂ ਕਰਵਾਉਣ ਦੇ ਨਾਲ ਨਾਲ ਜ਼ੁਬਾਨੀ ਵੀ ਦੱਸਿਆ ਗਿਆ, ਪਰ ਕੁੰਭਕਰਨੀ ਨੀਂਦ ਸੁੱਤੇ ਅਧਿਕਾਰੀਆਂ ’ਤੇ ਕਦੇ ‘ਜੂੰ ਨਹੀਂ ਸਰਕੀ’ , ਜਿਸ ਦਾ ਖਮਿਆਜਾ ਉਹ ਅੱਜ ਤੱਕ ਝੱਲ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ 9 ਮਈ ਨੂੰ ਹਡ਼ਤਾਲ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ।
ਉਨ੍ਹਾਂ ਕਿਹਾ ਕਿ ਜੇਕਰ ਹਡ਼ਤਾਲ ਤੋਂ ਬਾਅਦ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਉਹ ਅਣਮਿਥੇ ਸਮੇਂ ਲਈ ਹਡ਼ਤਾਲ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਉਕਤ ਕੰਪਨੀਆਂ ਦੀ ਹੋਵੇਗੀ। ਇਸ ਮੌਕੇ ਪੈਟਰੋਲ ਪੰਪ ਡੀਲਰ ਗੁਰਬਚਨ ਸਿੰਘ ਬਰਾਡ਼, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਭਜ਼ਨ ਸਿੰਘ ਜੈਦ, ਸ਼ਾਮ ਸੁੰਦਰ, ਰਾਜੀਵ ਮਿੱਤਲ, ਰਜ਼ਨੀਸ਼ ਥਾਪਰ, ਸੁਰਿੰਦਰ ਸਿੰਘ, ਨਿਤਿਨ ਗੁਪਤਾ, ਡਿੰਪੀ ਖੋਖਰ, ਬਲਜੀਤ ਕਾਲੀਆ, ਹਰਮੀਤ ਸਿੰਘ, ਜਸਵਿੰਦਰ ਸਿੰਘ, ਅਜੇ ਪਾਲ ਸਿੰਘ ਆਦਿ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।
ਐੱਸ. ਜੀ. ਪੀ. ਸੀ. ਵਲੋਂ ਢਾਡੀ ਪ੍ਰੰਪਰਾ ਨੂੰ ਖਤਮ ਕਰਨ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਵੇਗੀ : ਮਾਨ
NEXT STORY