ਫ਼ਤਿਹਗੜ੍ਹ ਸਾਹਿਬ(ਜਗਦੇਵ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਪ੍ਰੰਪਰਾਵਾਂ, ਰਵਾਇਤਾਂ, ਸਿਧਾਂਤਾਂ ਅਤੇ ਇਤਿਹਾਸ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਨੂੰ ਕਿਸੇ ਵੀ ਕੀਮਤ 'ਤੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਇਹ ਸਭ ਕੁਝ ਹਿੰਦੂ ਰਾਸ਼ਟਰ ਦੇ ਵਧ ਰਹੇ ਪ੍ਰਭਾਵ ਦੀਆਂ ਨੀਤੀਆਂ ਦਾ ਹੀ ਇਕ ਹਿੱਸਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ । ਉਨ੍ਹਾਂ ਕਿਹਾ ਕਿ ਢਾਡੀ ਪ੍ਰੰਪਰਾ ਦੀ ਪ੍ਰਥਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਲਈ ਸ਼ੁਰੂ ਕੀਤੀ ਸੀ ਕਿÀੁਂਕਿ ਉਸ ਵਕਤ ਤੋਂ ਸਿੱਖਾਂ ਨੂੰ ਇਕ ਮਾਰਸ਼ਲ ਕੌਮ ਬਣਾਇਆ ਗਿਆ ਸੀ । ਢਾਡੀ ਸਿੰਘਾਂ ਦੀ ਡਿਊੁਟੀ ਲਗਾਈ ਗਈ ਸੀ ਕਿ ਸਿੰਘਾਂ ਵਿਚ ਸਿੱਖ ਵੀਰਾਂ ਅਤੇ ਬਹਾਦਰਾਂ ਦੀਆਂ ਵਾਰਾਂ ਸੁਣਾ ਕੇ ਵੀਰ-ਰਸ ਅਤੇ ਜੋਸ਼ ਪੈਦਾ ਕੀਤਾ ਜਾ ਸਕੇ ਜਿਸ ਨਾਲ ਸਿੱਖ ਆਪਣਾ ਮਾਰਸ਼ਲ ਅਤੇ ਬਹਾਦਰੀ ਵਾਲਾ ਵਿਰਸਾ 'ਚਿੜੀਓਂ ਸੇ ਮੈਂ ਬਾਜ਼ ਲੜਾਊਂ' ਦੇ ਸੰਕਲਪ ਅਤੇ ਗੁਰੂ ਸਾਹਿਬਾਨ ਦੇ ਬਚਨਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਰਾਗੀਆਂ ਅਤੇ ਢਾਡੀਆਂ ਨੂੰ ਬਰਾਬਰ ਦਾ ਮਾਣ-ਸਤਿਕਾਰ ਹਾਸਲ ਹੈ । ਇਹ ਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਰਾਗੀਆਂ, ਗ੍ਰੰਥੀ ਸਿੰਘਾਂ ਅਤੇ ਢਾਡੀ ਸਿੰਘਾਂ ਨੂੰ ਮਾਣ-ਸਤਿਕਾਰ ਅਤੇ ਇੱਜ਼ਤ ਨੂੰ ਬਹਾਲ ਰੱਖਦੇ ਹੋਏ ਆਪਣੀਆਂ ਅੱਖਾਂ ਦੀਆਂ ਪਲਕਾਂ 'ਤੇ ਬਿਠਾ ਕੇ ਰੱਖਦਾ ਹੈ। ਮਾਨ ਨੇ ਕਿਹਾ ਕਿ ਬਾਦਲ ਦਲ, ਬੀ. ਜੇ. ਪੀ., ਆਰ. ਐੱਸ. ਐੱਸ., ਆਮ ਆਦਮੀ ਪਾਰਟੀ, ਕਾਂਗਰਸ ਅਤੇ ਹੋਰ ਪੰਥ ਵਿਰੋਧੀ ਸ਼ਕਤੀਆਂ ਲੰਬੇ ਸਮੇਂ ਤੋਂ ਸਿੱਖ ਕੌਮ, ਧਰਮ ਅਤੇ ਸਾਨਾਮੱਤੇ ਇਤਿਹਾਸ ਨੂੰ ਤਹਿਸ-ਨਹਿਸ ਕਰਨ ਲਈ ਤੱਤਪਰ ਹਨ। ਉਨ੍ਹਾਂ ਕਿਹਾ ਕਿ ਸਕੂਲੀ ਸਿਲੇਬਸ ਵਿਚ ਹਿੰਦੂ ਮਿਥਿਹਾਸ ਨੂੰ ਪ੍ਰਮੁੱਖਤਾ ਦੇ ਕੇ ਸਿੱਖ ਇਤਿਹਾਸ ਅਤੇ ਪੰਜਾਬ ਦੇ ਵਿਰਸੇ ਨੂੰ ਕੋਝੀਆਂ ਸਾਜ਼ਿਸ਼ਾਂ ਤਹਿਤ ਖਤਮ ਕਰਨ ਦੀਆਂ ਵਿਊਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਇਨ੍ਹਾਂ ਸਾਜ਼ਿਸ਼ਾਂ ਨੂੰ ਸਿੱਖ ਕੌਮ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ । ਉਨ੍ਹਾਂ ਕਿਹਾ ਕਿ ਹੁਣ ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਚਲੀ ਆ ਰਹੀ ਢਾਡੀ ਵਾਰਾਂ ਸੁਣਾਉਣ ਦੀ ਪ੍ਰੰਪਰਾ ਨੂੰ ਐੱਸ. ਜੀ. ਪੀ. ਸੀ. ਅਤੇ ਸਾਬਕਾ ਜਥੇਦਾਰ ਨੇ ਖਤਮ ਕਰਨ ਦਾ ਜੋ ਫੁਰਮਾਨ ਜਾਰੀ ਕੀਤਾ ਹੈ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਡੀਆਂ ਸਿੱਖ ਸੰਸਥਾਵਾਂ ਉਤੇ ਆਰ. ਐੱਸ. ਐੱਸ. ਅਤੇ ਹਿੰਦੂਵਾਦੀ ਸੋਚ ਭਾਰੀ ਪੈ ਚੁੱਕੀ ਹੈ।
ਸ਼ੱਕ ਦੇ ਘੇਰੇ ’ਚ ਆਏ ਨਾਬਾਲਗ ਲਡ਼ਕੇ ਦੇ ਪਰਿਵਾਰ ਵਾਲਿਆਂ ਨੇ ਪੁਲਸ ’ਤੇ ਲਾਇਆ ਕੁੱਟ-ਮਾਰ ਕਰਨ ਦਾ ਦੋਸ਼
NEXT STORY