ਗੜ੍ਹਸ਼ੰਕਰ (ਸ਼ੋਰੀ)— ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਤਰਨਤਾਰਨ ਦੀ ਫੇਰੀ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸੱਚ 'ਚ ਨਕਲੀ ਸ਼ਰਾਬ ਕਾਰਨ ਮ੍ਰਿਤਕ ਪਰਿਵਾਰਾਂ ਲਈ ਕੋਈ ਹਮਦਰਦੀ ਰੱਖਦੀ ਹੈ ਤਾਂ ਇਸ ਕਾਂਡ ਦੀ ਸੀ ਬੀ ਆਈ ਰਾਹੀਂ ਜਾਂਚ ਕਰਵਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਜੋ ਰਾਹਤਾਂ ਪੀੜਤ ਪਰਿਵਾਰਾਂ ਨੂੰ ਦਿੱਤੀਆਂ ਉਹ ਇਕ ਮਰਹਮ ਤਾਂ ਹੋ ਸਕਦੀਆਂ ਹਨ ਪਰ ਪੂਰਨ ਇਲਾਜ ਨਹੀਂ ਕਿਉਂਕਿ ਇਹ ਸਰਕਾਰੀ ਕਤਲ ਕਾਂਡ ਹੈ, ਜਿਸ ਦੀ ਪੂਰੀ ਸਚਾਈ ਜਗ ਜ਼ਾਹਰ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, 2 ਮਰੀਜ਼ਾਂ ਦੀ ਮੌਤ ਸਣੇ ਵੱਡੀ ਗਿਣਤੀ 'ਚ ਮਿਲੇ ਨਵੇਂ ਮਾਮਲੇ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬਿਨਾਂ ਰਾਜਨੀਤਕ ਅਤੇ ਪ੍ਰਸ਼ਾਸਨਿਕ ਥਾਪੜੇ ਤੋਂ ਬਿਨਾਂ ਨਕਲੀ ਸ਼ਰਾਬ ਮਾਫ਼ੀਆ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਤਸੱਲੀ ਤਦ ਹੀ ਹੋਵੇਗੀ ਜੇਕਰ ਇਸ ਸਾਰੇ ਕਾਂਡ ਦੀ ਸੀ. ਬੀ. ਆਈ. ਰਾਹੀਂ ਪੜਤਾਲ ਕਰਵਾ ਕੇ ਅਸਲ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾਵਾਂ ਸਖ਼ਤ ਦਿੱਤੀਆਂ ਜਾਣ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਾਂਚ ਦਾ ਐਲਾਨ ''ਦੁੱਧ ਦੀ ਰਾਖੀ ਤੇ ਬਿੱਲੀ'' ਨੂੰ ਬਿਠਾਉਣ ਵਾਂਗ ਹੈ, ਜਿਸ ਤੋਂ ਇਨਸਾਫ਼ ਦੀ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ 'ਚ ਸ਼ਾਮਲ ਕੁਝ ਲੋਕ ਇਸ ਕਾਂਡ 'ਚ ਸ਼ਾਮਲ ਹੋਣਗੇ, ਜਿਸ ਨੂੰ ਇਹ ਸਜ਼ਾਵਾਂ ਦੇਣ ਦੇ ਯੋਗ ਨਹੀਂ ਹਨ।
ਇਹ ਵੀ ਪੜ੍ਹੋ: ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਕਲੀ ਸ਼ਰਾਬ ਦਾ ਕਾਰੋਬਾਰ ਸਰਕਾਰੀ ਪ੍ਰਬੰਧਾਂ ਦੀ ਨਲਾਇਕੀ ਨੂੰ ਜਗ ਜ਼ਾਹਰ ਕਰ ਚੁੱਕਾ ਹੈ ਅਤੇ ਇਸ ਨਕਲੀ ਸ਼ਰਾਬ ਕਾਰਨ ਹੋਈ ਇਕ-ਇਕ ਮੌਤ ਸਰਕਾਰੀ ਕਤਲ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਮੰਗ ਸੀ ਕਿ ਹਰ ਮ੍ਰਿਤਕ ਪਰਿਵਾਰ ਨੂੰ 25-25 ਲੱਖ ਰੁਪਿਆ ਦਿੱਤਾ ਜਾਵੇ ਅਤੇ ਨਾਲ ਸਰਕਾਰੀ ਨੌਕਰੀ ਦਿੱਤੀ ਜਾਵੇ ਪਰ ਕੈਪਟਨ ਅਮਰਿੰਦਰ ਨੇ ਜੋ ਰਾਹਤ ਦਿੱਤੀ ਉਹ ਪੀੜਤ ਪਰਿਵਾਰਾਂ ਲਈ ਕਾਫ਼ੀ ਨਹੀਂ ਹੈ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਖਾਲੀ ਪਲਾਟ 'ਚੋਂ ਮਿਲਿਆ ਨਵਜੰਮਿਆ ਬੱਚਾ, ਹਾਲਤ ਵੇਖ ਡਾਕਟਰ ਵੀ ਹੈਰਾਨ
ਇਹ ਵੀ ਪੜ੍ਹੋ: ਸੁਸਰੀ ਵਾਲੇ ਗੋਲ-ਗੱਪੇ ਖਿਲਾਉਣ 'ਤੇ ਜਮ ਕੇ ਹੋਇਆ ਹੰਗਾਮਾ, ਵੀਡੀਓ ਹੋਈ ਵਾਇਰਲ
ਨਵਾਂਸ਼ਹਿਰ 'ਚ 2 ਕੋਰੋਨਾ ਮਰੀਜ਼ਾਂ ਦੀ ਮੌਤ, ਜ਼ਿਲੇ 'ਚ ਮੌਤਾਂ ਦਾ ਅੰਕੜਾ ਹੋਇਆ 6
NEXT STORY