ਹੁਸ਼ਿਆਰਪੁਰ - ਗੜ੍ਹਸ਼ੰਕਰ ਕੋਲ ਪਿੰਡ ਡੱਲੇਵਾਲ ਦੇ ਗੁਰਦੁਆਰੇ ਦੀ ਗੋਲਕ ਤੋੜ ਕੇ ਚੜ੍ਹਾਵਾ ਚੋਰੀ ਕਰਨ ਦੀ ਘਟਨਾ ਸਬੰਧੀ ਪੁਲਸ ਨੇ ਕੇਸ ਦਰਜ ਕੀਤਾ ਹੈ। ਗੁਰਦੁਆਰੇ ਦੀ ਦੇਖਭਾਲ ਕਰਨ ਵਾਲੇ ਸੇਵਕ ਦਿਲਾਵਰ ਸਿੰਘ ਪੁੱਤਰ ਕਿਸ਼ਨ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਕਿਹਾ ਕਿ ਚੋਰ ਰਾਤੀਂ 2 ਵਜੇ ਗੁਰਦੁਆਰਾ ਸਾਹਿਬ ਦਾ ਤਾਲਾ ਤੋੜ ਕੇ ਅੰਦਰ ਰੱਖੀ ਗੋਲਕ ਵਿਚੋਂ 4-5 ਮਹੀਨਿਆਂ ਦਾ ਚੜ੍ਹਾਵਾ ਚੋਰੀ ਕਰ ਕੇ ਫ਼ਰਾਰ ਹੋ ਗਿਆ। ਸ਼ਿਕਾਇਤਕਰਤਾ ਅਨੁਸਾਰ ਇਹ ਚੋਰੀ ਕਥਿਤ ਤੌਰ 'ਤੇ ਦੀਪਕ ਕੁਮਾਰ ਉਰਫ ਦੀਪਾ ਪੁੱਤਰ ਰਾਮ ਅਵਤਾਰ ਵਾਸੀ ਪਿੰਡ ਲਗੜੋਆ ਥਾਣਾ ਨਵਾਂਸ਼ਹਿਰ ਨੇ ਕੀਤੀ। ਪੁਲਸ ਨੇ ਬਾਅਦ 'ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਹੁਣ ਆਪਣੀ ਹੀ ਪਾਰਟੀ ਦੇ ਗੈਰ-ਕਾਨੂੰਨੀ ਕਬਜ਼ਿਆਂ 'ਤੇ ਕਾਰਵਾਈ ਕਰੇਗੀ ਕਾਂਗਰਸ ਸਰਕਾਰ
NEXT STORY