ਫਰੀਦਕੋਟ (ਜਗਤਾਰ) : ਫਰੀਦਕੋਟ ਜ਼ਿਲਾ ਟਰੈਫਿਕ ਇੰਚਾਰਜ ਵੱਲੋਂ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੇ ਆਟੋ ਨੂੰ ਰੋਕਿਆ ਜਿਸ ਵਿਚ ਸਮਰੱਥਾ ਤੋਂ ਜ਼ਿਆਦਾ ਬੱਚੇ ਬਿਠਾਏ ਹੋਏ ਸਨ। ਇਸ ਦੌਰਾਨ ਜਦੋਂ ਜ਼ਿਲ੍ਹਾ ਟਰੈਫਿਕ ਇੰਚਾਰਜ ਇੰਸਪੈਕਟਰ ਵਕੀਲ ਸਿੰਘ ਨੇ ਬੱਚਿਆਂ ਨੂੰ ਆਟੋ ਤੋਂ ਹੇਠਾਂ ਉਤਾਰ ਕੇ ਉਨ੍ਹਾਂ ਦੀ ਗਿਣਤੀ ਕੀਤੀ ਤਾਂ ਉਹ ਖੁਦ ਵੀ ਹੈਰਾਨ ਰਹਿ ਗਏ ਜਦੋਂ ਦੇਖਿਆ ਕਿ ਸਕੂਲੀ ਆਟੋ ਵਿਚ ਜਿਸ ਦੀ ਸਮਰੱਥਾ ਮਹਿਜ਼ ਪੰਜ ਸਵਾਰੀਆਂ ਦੀ ਹੈ ਉਸ ਵਿਚ ਤੁੰਨ-ਤੁੰਨ ਕੇ 19 ਬੱਚਿਆਂ ਨੂੰ ਬਿਠਾਇਆ ਹੋਇਆ ਸੀ ਜਿਸ ਤੋਂ ਬਾਅਦ ਟਰੈਫਿਕ ਇੰਚਾਰਜ ਵੱਲੋਂ ਉਕਤ ਆਟੋ ਚਾਲਕ ਦਾ ਚਲਾਨ ਕੀਤਾ ਗਿਆ ਅਤੇ ਨਾਲ ਹੀ ਦੂਜੇ ਸਕੂਲੀ ਆਟੋ ਚਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਤਰ੍ਹਾਂ ਦੇ ਜੋਖਿਮ ਨਾ ਲੈਣ ਜਿਸ ਨਾਲ ਕਿਸੇ ਹਾਦਸੇ ਮੌਕੇ ਬੱਚਿਆਂ ਦੀ ਜਾਨ 'ਤੇ ਭਾਰਾ ਪੈ ਸਕੇ।
ਇਹ ਵੀ ਪੜ੍ਹੋ : ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਭੂਆ-ਭਤੀਜੀ ਦੀ ਇਕੱਠਿਆਂ ਦੀ ਮੌਤ
ਉਧਰ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਉਸੇ ਆਟੋ ਵਿਚ ਬਿਠਾਣ ਜਿਸ ਵਿਚ ਸਮਰੱਥਾ ਮੁਤਾਬਕ ਬੱਚੇ ਬਿਠਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖੁਦਾ ਨਾ ਖਾਸਤਾ ਜੇ ਕੋਈ ਹਾਦਸਾ ਵਾਪਰਦਾ ਹੈ ਤਾਂ ਬੱਚਿਆਂ ਨੂੰ ਬਚਾਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ 'ਤੇ ਸੈਮੀਨਾਰ ਲਗਾ ਕੇ ਸਕੂਲ ਵੈਨਜ਼ ਡ੍ਰਾਇਵਰਾਂ ਅਤੇ ਆਟੋ ਚਾਲਕਾਂ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਕਿ ਬੱਚਿਆਂ ਦੀ ਜਾਨ ਨਾਲ ਕਿਸੇ ਕਿਸਮ ਦਾ ਕੋਈ ਰਿਸਕ ਨਾ ਲਿਆ ਜਾਵੇ ਪਰ ਫਿਰ ਵੀ ਕਈ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਉਨ੍ਹਾਂ ਚਿਤਾਵਨੀ ਦਿੱਤੀ ਜੇ ਕਿ ਨਿਯਮਾਂ ਦੀ ਉਲੰਘਣਾ ਕਰਨਾ ਫੜਿਆ ਗਿਆ ਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਲੋਹੇ ਦੀਆਂ ਪਾਈਆਂ ਨਾਲ ਲੱਦੀ ਟਰਾਲੀ ਦੀ ਟੁੱਟੀ ਹੁੱਕ, ਵਿਛ ਗਈਆਂ ਲਾਸ਼ਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਨ੍ਹਾਂ ਅਧਿਆਪਕਾਂ ਨੂੰ ਤੁਰੰਤ ਫ਼ਾਰਗ ਕਰਨ ਦੇ ਹੁਕਮ, ਸਿੱਖਿਆ ਵਿਭਾਗ ਹੋਇਆ ਸਖ਼ਤ
NEXT STORY