ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਔਰਤਾਂ ਤੋਂ ਪਰਸ ਅਤੇ ਹੋਰ ਸਮਾਨ ਝਪਟਣ ਦੇ ਕਥਿਤ ਦੋਸ਼ ਹੇਠ ਸ਼ਮਸ਼ੇਰ ਉਰਫ਼ ਨੌਸ਼ਾਦ ਵਾਸੀ ਦਲਾਈਪੁਰ ਜ਼ਿਲਾ ਚੰਦੋਲੀ (ਯੂ.ਪੀ) ਹਾਲ ਵਾਸੀ ਭੱਟੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਂਸਲ ਕੀਤੀ ਹੈ। ਥਾਣਾ ਮੁਖੀ ਗੋਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਜਗਤਾਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਉਸ ਨੂੰ ਰਿਹਾਨਾ ਪਤਨੀ ਰਾਜੂ ਫਰੂਕੀ ਵਾਸੀ ਐੱਸ.ਟੀ. ਕੋਟੈਕਸ ਭੱਟੀਆਂ ਨੇ ਬਿਆਨ ਦਰਜ ਕਰਵਾਇਆ ਕਿ ਉਹ ਤੇ ਉਸਦੀ ਭੈਣ ਸਾਈਨਾ ਦੋਵੇਂ ਮਾਛੀਵਾੜਾ ਵਿਖੇ ਸਮਾਨ ਖਰੀਦਣ ਲਈ ਆਈਆਂ ਸਨ ਕਿ ਗਾਂਧੀ ਚੌਕ ਨੇੜੇ ਇਕ ਅਣਪਛਾਤਾ ਵਿਅਕਤੀ ਜਿਸ ਨੇ ਲਾਲ ਰੰਗ ਦੀ ਕੋਟੀ ਤੇ ਕਾਲੇ ਰੰਗ ਦੀ ਪੈਂਟ ਪਾਈ ਸੀ ਨੇ ਉਸ ਦੇ ਹੱਥ 'ਚ ਫੜਿਆ ਪਰਸ ਖੋਹ ਕੇ ਭੱਜ ਗਿਆ।
ਪੀੜਤਾ ਨੇ ਦੱਸਿਆ ਕਿ ਪਰਸ ਵਿਚ 10 ਹਜ਼ਾਰ ਰੁਪਏ ਸਨ, ਪਰਸ ਖੋਹਣ ਦੌਰਾਨ ਝਪਟਮਾਰ ਦਾ ਪਹਿਚਾਣ ਪੱਤਰ ਸੜਕ 'ਤੇ ਡਿੱਗ ਗਿਆ ਜਿਸ 'ਤੇ ਉਸਦੀ ਪਹਿਚਾਣ ਸਮਸ਼ੇਰ ਉਰਫ਼ ਨੌਸ਼ਾਦ ਵਜੋਂ ਹੋਈ। ਪੁਲਿਸ ਨੇ ਇਸ ਸਮਸ਼ੇਰ ਖਿਲਾਫ਼ ਮਾਮਲਾ ਦਰਜ਼ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਔਰਤਾਂ ਤੋਂ ਖੋਹਿਆ ਪਰਸ ਤੇ 6400 ਰੁਪਏ ਨਗਦੀ ਬਰਾਮਦ ਕਰ ਲਈ ਗਈ।
ਖੰਨਾ ਦੇ ਕਾਲਜ 'ਚ ਕਸ਼ਮੀਰੀ ਤੇ ਹਿਮਾਚਲੀ ਵਿਦਿਆਰਥੀ ਆਪਸ 'ਚ ਉਲਝੇ
NEXT STORY