ਫਿਰੋਜ਼ਪੁਰ(ਕੁਮਾਰ)—ਪੰਜਾਬ ਦੇ ਮਸ਼ਹੂਰ ਕਾਲੋਨਾਈਜ਼ਰ ਵੀ. ਪੀ. ਸਿੰਘ ਵਾਸੀ ਫਿਰੋਜ਼ਪੁਰ ਸ਼ਹਿਰ ਵੱਲੋਂ ਡੀ. ਜੀ. ਪੀ. ਪੰਜਾਬ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਐੱਸ. ਪੀ. ਰਾਜ ਬਲਵਿੰਦਰ ਸਿੰਘ ਮਰਾੜ ਖਿਲਾਫ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਅਤੇ ਵੀ. ਪੀ. ਸਿੰਘ ਦੇ ਮੋਬਾਇਲ ਦੀਆਂ ਅਣਅਧਿਕਾਰਤ ਤੌਰ 'ਤੇ ਕਾਲਾਂ ਦੀ ਡਿਟੇਲ ਕੱਢਵਾਉਣ ਆਦਿ ਦੇ ਦੋਸ਼ ਵਿਚ ਏ. ਡੀ. ਜੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖਰੜ ਥਾਣੇ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜ ਬਲਵਿੰਦਰ ਸਿੰਘ ਮਰਾੜ ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਦੇ ਪੁੱਤਰ ਹਨ, ਜੋ 30 ਬਟਾਲੀਅਨ ਚੰਡੀਗੜ੍ਹ ਵਿਚ ਡਿਪਟੀ ਕਮਾਂਡੈਂਟ ਦੇ ਅਹੁਦੇ 'ਤੇ ਤਾਇਨਾਤ ਹਨ ਅਤੇ ਉਨ੍ਹਾਂ 'ਤੇ ਦੋਸ਼ ਹੈ ਕਿ ਸਾਲ 2004 ਵਿਚ ਜਦ ਉਹ ਖਰੜ ਵਿਚ ਡੀ. ਐੱਸ. ਪੀ. ਤਾਇਨਤ ਸਨ ਤਾਂ ਉਨ੍ਹਾਂ ਆਪਣੇ ਦੋਸਤ ਨੂੰ ਕਥਿਤ ਰੂਪ ਵਿਚ ਫਾਇਦਾ ਪਹੁੰਚਾਉਣ ਲਈ ਵੀ. ਪੀ. ਸਿੰਘ ਦੇ ਮੋਬਾਇਲ ਦੀ ਕਾਲ ਡਿਟੇਲ ਕੱਢਵਾਈ ਸੀ, ਜਦਕਿ ਪੁਲਸ ਅਧਿਕਾਰੀ ਮਰਾੜ ਦੇ ਉਸ ਦੋਸਤ ਦਾ ਸ਼ਿਕਾਇਤਕਰਤਾ ਵੀ. ਪੀ. ਸਿੰਘ ਦੇ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਹੈ।
ਕੀ ਹਨ ਇਨ੍ਹਾਂ ਕਾਲ ਡਿਟੇਲਾਂ ਦੇ ਵੀ. ਪੀ. ਸਿੰਘ ਨਾਲ ਸਬੰਧ
ਸ਼ਿਕਾਇਤ ਵਿਚ ਵੀ. ਪੀ. ਸਿੰਘ ਨੇ ਲਿਖਿਆ ਕਿ ਉਸ ਦੀ ਧੀ ਦਾ ਉਸ ਦੇ ਸਹੁਰੇ ਪਰਿਵਾਰ ਦੇ ਨਾਲ ਵਿਵਾਦ ਚੱਲ ਰਿਹਾ ਹੈ ਅਤੇ ਉਹ ਪਰਿਵਾਰ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਦੋਸ਼ ਹੈ ਕਿ ਪੁਲਸ ਅਧਿਕਾਰੀ ਮਰਾੜ ਉਸ ਪਰਿਵਾਰ ਦਾ ਨਜ਼ਦੀਕੀ ਹੈ। ਸ਼ਿਕਾਇਤਕਰਤਾ ਵੀ. ਪੀ. ਸਿੰਘ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦ ਪੁਲਸ ਅਧਿਕਾਰੀ ਮਰਾੜ ਦੇ ਦੋਸਤ ਨੇ ਵੀ. ਪੀ. ਸਿੰਘ ਦੇ ਮੋਬਾਇਲ ਦੀ ਕਾਲ ਡਿਟੇਲ ਗਵਾਹੀ ਦੇ ਤੌਰ 'ਤੇ ਆਪਣੀ ਦਰਖਾਸਤ ਦੇ ਨਾਲ ਲਾਈ ਸੀ ਅਤੇ ਦੋਸ਼ ਲਾਇਆ ਸੀ ਕਿ ਵੀ. ਪੀ. ਸਿੰਘ ਦੇ ਕੁਝ ਉੱਚ ਪੁਲਸ ਅਧਿਕਾਰੀਆਂ ਦੇ ਨਾਲ ਸਬੰਧ ਹਨ, ਜੋ ਉਸ ਦੀ ਇਸ ਕੇਸ ਨੂੰ ਸੈਟਲ ਕਰਵਾਉਣ ਵਿਚ ਮਦਦ ਕਰ ਰਹੇ ਹਨ। ਸ਼ਿਕਾਇਤਕਰਤਾ ਵੀ. ਪੀ. ਸਿੰਘ ਦੀ ਧੀ ਦੇ ਪਰਿਵਾਰਕ ਵਿਵਾਦ ਸਬੰਧੀ ਚੱਲ ਰਹੇ ਕੇਸ ਦੀ ਜਾਂਚ ਲਈ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੱਟ ਦਾ ਗਠਨ ਕੀਤਾ ਗਿਆ ਤੇ ਵੀ. ਪੀ. ਸਿੰਘ ਨੇ ਸਿੱਟ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਾਇਆ ਹੈ ਕਿ ਪੁਲਸ ਅਧਿਕਾਰੀ ਮਰਾੜ ਵੱਲੋਂ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ ਆਪਣੇ ਦੋਸਤ ਨੂੰ ਅਣਅਧਿਕਾਰਤ ਤੌਰ 'ਤੇ ਉਸ ਦੇ ਮੋਬਾਇਲ ਦੀ ਕਾਲ ਡਿਟੇਲ ਦਾ ਰਿਕਾਰਡ ਉਪਲੱਬਧ ਕਰਵਾਇਆ ਗਿਆ, ਜੋ ਸਰਾਸਰ ਗੈਰ- ਕਾਨੂੰਨੀ ਹੈ।
ਖਬਰ ਪ੍ਰਕਾਸ਼ਿਤ ਹੁੰਦੇ ਹੀ ਖੁੱਲ੍ਹਿਆ ਸਾਂਝ ਕੇਂਦਰ
NEXT STORY