ਚੰਡੀਗਡ਼੍ਹ, (ਸੁਸ਼ੀਲ)- ਹਰਿਆਣਾ ਰੋਡਵੇਜ਼ ਦੀ ਬੱਸ ’ਚ ਸੀਟ ’ਤੇ ਸਾਮਾਨ ਰੱਖਣ ਸਬੰਧੀ ਦੋ ਵਿਦੇਸ਼ੀ ਨਾਗਰਿਕਾਂ ਦੀ ਬੱਸ ਕੰਡਕਟਰ ਨਾਲ ਬਹਿਸ ਹੋ ਗਈ। ਕੰਡਕਟਰ ਰਾਮ ਰਤਨ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-31 ਥਾਣਾ ਪੁਲਸ ਨੇ ਵਿਦੇਸ਼ੀ ਨਾਗਰਿਕ ਤੇ ਕੰਡਕਟਰ ਦੇ ਬਿਆਨ ਦਰਜ ਕੀਤੇ। ਪੁਲਸ ਦੇ ਆਉਣ ਤੋਂ ਬਾਅਦ ਦੋਵੇਂ ਵਿਦੇਸ਼ੀ ਨਾਗਰਿਕਾਂ ਨੇ ਸਾਮਾਨ ਚੁੱਕ ਲਿਅਾ। ਇਸ ਤੋਂ ਬਾਅਦ ਕੰਡਕਟਰ ਨੇ ਕਾਰਵਾਈ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ।
ਆਸਟ੍ਰੇਲੀਆ ਦੇ ਦੋ ਨਾਗਰਿਕ ਐਤਵਾਰ ਨੂੰ ਹਰਿਆਣਾ ਰੋਡਵੇਜ਼ ਦੀ ਬੱਸ ਰਾਹੀਂ ਚੰਡੀਗਡ਼੍ਹ ਆ ਰਹੇ ਸਨ। ਟ੍ਰਿਬਿਊਨ ਚੌਕ ਕੋਲ ਪਹੁੰਚੇ ਤਾਂ ਵਿਦੇਸ਼ੀ ਨਾਗਰਿਕਾਂ ਨੇ ਸੀਟ ’ਤੇ ਸਾਮਾਨ ਰੱਖ ਦਿੱਤਾ। ਕੰਡਕਟਰ ਨੇ ਸਵਾਰੀ ਬੈਠਾਉਣ ਲਈ ਦੋਵਾਂ ਨੂੰ ਸਾਮਾਨ ਚੁੱਕਣ ਲਈ ਕਿਹਾ ਤਾਂ ਉਹ ਬਹਿਸ ਕਰਨ ਲੱਗੇ। ਰਾਮ ਰਤਨ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-31 ਥਾਣਾ ਪੁਲਸ ਮੌਕੇ ’ਤੇ ਪਹੁੰਚ ਗਈ। ਸੈਕਟਰ-31 ਥਾਣਾ ਪੁਲਸ ਨੇ ਦੋਵਾਂ ਪੱਖਾਂ ਦੇ ਬਿਆਨ ਦਰਜ ਕੀਤੇ। ਉਧਰ ਜਾਂਚ ਅਧਿਕਾਰੀ ਨੇ ਕਿਹਾ ਕਿ ਕੰਡਕਟਰ ਨੇ ਵਿਦੇਸ਼ੀ ਨਾਗਰਿਕਾਂ ਖਿਲਾਫ ਸ਼ਿਕਾਇਤ ਦੇਣ ਤੋਂ ਮਨ੍ਹਾ ਕਰ ਦਿੱਤਾ।
25 ਗ੍ਰਾਮ ਨਸ਼ੇ ਵਾਲੇ ਪਦਾਰਥ ਸਮੇਤ ਅੜਿੱਕੇ
NEXT STORY