ਫਾਜ਼ਿਲਕਾ (ਨਾਗਪਾਲ) : ਇਕ ਪਾਸੇ ਜਿੱਥੇ ਆਮ ਲੋਕ ਪੰਜਾਬ ਪੁਲਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਅਕਸਰ ਲਗਾਉਂਦੇ ਰਹਿੰਦੇ ਹਨ, ਉਥੇ ਹੀ ਇਹ ਮਾਮਲਾ ਜੋ ਅਸੀ ਉਹਾਨੂੰ ਦੱਸਣ ਜਾ ਰਹੇ ਹਾਂ, ਉਹ ਬਿਲਕੁਲ ਉਲਟ ਹੈ। ਇਸ ਵਾਰ ਖਾਕੀ ਹੀ ਖਾਕੀ 'ਤੇ ਇਲਜ਼ਾਮ ਲਗਾ ਰਹੀ ਹੈ। ਦਰਅਸਲ ਫਾਜ਼ਿਲਕਾ ਐੱਸ.ਐੱਸ.ਪੀ. ਦਫਤਰ 'ਚ ਹੌਲਦਾਰ ਵਜੋਂ ਆਪਣੀ ਡਿਊਟੀ ਕਰ ਰਹੇ ਗੁਰਮੀਤ ਸਿੰਘ 'ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸਦੇ ਪਿੰਡ ਦੇ ਅਤੇ ਕੁਝ ਹੋਰ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਜਿਸ ਸਬੰਧੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਹ ਸਾਰੇ ਲੜਕੇ ਗੈਂਗਸਟਰ ਹਨ ਅਤੇ ਪਹਿਲਾਂ ਹੀ ਇਨ੍ਹਾਂ ਦੀ ਸ਼ਿਕਾਇਤ ਉਨ੍ਹਾਂ ਐੱਸ.ਐਚ.ਓ ਨੂੰ ਕੀਤੀ ਸੀ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਪੰਜਾਬ ਪੁਲਸ ਦੇ ਹੀ ਮੁਲਾਜ਼ਮ ਵੱਲੋਂ ਇਹ ਤੱਕ ਕਹਿ ਦਿੱਤਾ ਗਿਆ ਕਿ ਆਖਿਰ ਉਨ੍ਹਾਂ ਦੇ ਆਪਣੇ ਅਫਸਰ ਹੀ ਕਿਉਂ ਦਬਾਅ ਅਧੀਨ ਕੰਮ ਕਰਦੇ ਹਨ।
ਉਕਤ ਪੁਲਸ ਮੁਲਾਜ਼ਮ ਹਸਪਤਾਲ 'ਚ ਜੇਰੇ ਇਲਾਜ ਹੈ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੀ ਪੁਲਸ ਆਪ ਹੀ ਸੁਰੱਖਿਅਤ ਨਹੀਂ ਹੈ ਤਾਂ ਲੋਕ ਆਪਣੇ-ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰਨਗੇ।
ਯੂਨੀਵਰਸਿਟੀ ਦੀ ਜਾਅਲੀ ਰਸੀਦ ਬਣਾਉਂਣ ਵਾਲੇ ਪ੍ਰੋਫੈਸਰ 'ਤੇ ਮਾਮਲਾ ਦਰਜ
NEXT STORY