ਚੰਡੀਗੜ੍ਹ, (ਸੁਸ਼ੀਲ)- ਟ੍ਰਾਈਸਿਟੀ 'ਚ ਨਸ਼ੀਲਾ ਪਦਾਰਥ ਸਪਲਾਈ ਕਰਨ ਵਾਲੇ ਕਾਰ ਸਵਾਰ ਜੋੜੇ ਨੂੰ ਐਤਵਾਰ ਰਾਤ ਆਪਰੇਸ਼ਨ ਸੈੱਲ ਦੀ ਟੀਮ ਨੇ ਸੈਕਟਰ-40 ਸਥਿਤ ਹਨੂਮਾਨ ਮੰਦਰ ਕੋਲ ਨਾਕਾ ਲਾ ਕੇ ਕਾਬੂ ਕੀਤਾ।
ਨਾਕੇ 'ਤੇ ਭੱਜਣ ਦੀ ਕੋਸ਼ਿਸ਼ ਕਰਨ ਦੌਰਾਨ ਕਾਰ ਸਵਾਰ ਨੇ ਪੁਲਸ ਕਰਮੀਆਂ ਦੀ ਗੱਡੀ ਤੇ ਇਕ ਕਾਰ ਨੂੰ ਟੱਕਰ ਮਾਰ ਕੇ ਨੁਕਸਾਨ ਦਿੱੱਤਾ। ਇਹੀ ਨਹੀਂ ਮੁਲਜ਼ਮ ਕਾਰ ਚਾਲਕ ਆਪਰੇਸ਼ਨ ਸੈੱਲ ਦੇ ਕਮਾਂਡੋ ਤੇ ਇੰਸਪੈਕਟਰ ਨੂੰ 50 ਮੀਟਰ ਗੱਡੀ 'ਤੇ ਘਸੀਟਦਾ ਲੈ ਗਿਆ। ਇੰਸਪੈਕਟਰ ਤੇ ਕਮਾਂਡੋ ਨੇ ਗੱਡੀ ਅੰਦਰ ਵੜ ਕੇ ਗੱਡੀ ਰੁਕਵਾਈ ਤੇ ਤਲਾਸ਼ੀ ਦੌਰਾਨ ਮੋਹਾਲੀ ਸੈਕਟਰ-70 ਨਿਵਾਸੀ ਸੁਰਿੰਦਰ ਦੀ ਜੁਰਾਬ 'ਚੋਂ 44 ਗ੍ਰਾਮ, ਉਸਦੀ ਪਤਨੀ ਕੋਲੋਂ 36 ਗ੍ਰਾਮ ਹੈਰੋਇਨ ਤੇ ਬੈਗ ਅੰਦਰੋਂ 12 ਨਸ਼ੀਲੇ ਟੀਕੇ ਬਰਾਮਦ ਕੀਤੇ। ਪੁਲਸ ਨੇ ਸੁਰਿੰਦਰ ਤੇ ਕਵਿਤਾ ਖਿਲਾਫ ਸੈਕਟਰ-39 ਥਾਣੇ 'ਚ ਐੱਨ. ਡੀ. ਪੀ. ਐੱਸ. ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਸੋਮਵਾਰ ਨੂੰ ਉਨ੍ਹਾਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸੁਰਿੰਦਰ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ ਤੇ ਕਵਿਤਾ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਲਾਇਆ ਧਰਨਾ
NEXT STORY