ਫਤਿਹਗੜ੍ਹ ਸਾਹਿਬ(ਟਿਵਾਣਾ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਫਤਿਹਗੜ੍ਹ ਸਾਹਿਬ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਧਰਨਾ ਲਾਇਆ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇੰਸਪੈਕਟਰਾਂ ਦੇ ਧਰਨੇ 'ਤੇ ਜਾਣ ਨਾਲ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਧਰਨੇ ਉਪਰੰਤ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਕਮਲਪ੍ਰੀਤ ਬਰਾੜ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਮਨਮੋਹਨ ਸਿੰਘ ਨੇ ਦੱਸਿਆ ਕਿ ਇਹ ਧਰਨਾ ਵੈਟਰਨਰੀ ਇੰਸਪੈਕਟਰਾਂ ਕੇਡਰ ਦੀਆ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 23 ਫਰਵਰੀ 2015 ਨੂੰ ਪੰਜਾਬ ਸਰਕਾਰ ਨੇ ਵੈਟਰਨਰੀ ਇੰਸਪੈਕਟਰਾਂ ਦੀਆ ਮੰਗਾਂ ਸਬੰਧੀ ਪ੍ਰਵਾਨਗੀ ਦੇ ਦਿੱਤੀ ਸੀ ਪਰ ਅਫਸੋਸ ਪ੍ਰਵਾਨਗੀ ਤੋਂ ਬਾਅਦ ਵੀ ਮੰਗਾਂ ਮਨਜ਼ੂਰ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਵੈਟਰਨਰੀ ਇੰਸਪੈਕਟਰ ਨੂੰ ਰਜਿਸਟਰਡ ਕਰਕੇ ਕਾਨੂੰਨੀ ਮਾਨਤਾ ਦਿੱਤੀ ਜਾਵੇ, ਤਨਖਾਹ ਸਕੇਲ 'ਚ ਵਾਧਾ ਕੀਤਾ ਜਾਵੇ, ਸਰਵਿਸ ਰੂਲ ਲਾਗੂ ਕੀਤਾ ਜਾਵੇ, ਵੈਟਰਨਰੀ ਇੰਸਪੈਕਟਰਜ਼ ਨੂੰ ਵਿਜ਼ਟਿੰਗ ਫੀਸ ਦਿੱਤੀ ਜਾਵੇ, ਜੋਖਮ ਭੱਤਾ ਦਿੱਤਾ ਜਾਵੇ, ਵੈਟਰਨਰੀ ਇੰਸਪੈਕਟਰਾਂ ਦੀਆਂ 582 ਆਸਾਮੀਆਂ ਨੂੰ ਤੁਰੰਤ ਬਹਾਲ ਕੀਤਾ ਜਾਵੇ, ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਆਈ. ਏ. ਐੱਸ. ਅਧਿਕਾਰੀ ਲਾਇਆ ਜਾਵੇ, ਯੋਗਤਾ ਅਨੁਸਾਰ ਬੀ. ਵੀ. ਐੱਸ. ਸੀ. 'ਚ 5 ਫੀਸਦੀ ਸੀਟਾਂ ਰਾਖਵੀਆਂ ਕੀਤੀਆਂ ਜਾਣ ਤੇ ਪੈਨਸ਼ਨ ਸਕੀਮ 'ਚ ਸੋਧ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਇਨ੍ਹਾਂ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ, ਜਿਸ ਦੇ ਨਫੇ-ਨੁਕਸਾਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਬਾਲਪੁਰ, ਜਨਰਲ ਸਕੱਤਰ ਹਰਦੇਵ ਸਿੰਘ ਮਾਨੂੰਪੁਰ, ਸ਼ਾਮ ਨਾਥ ਸਰਹਿੰਦ, ਕੁਲਤਾਰ ਸਿੰਘ ਕੈਸ਼ੀਅਰ, ਕੁਲਦੀਪ ਸਿੰਘ ਸਲਾਣਾ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਕੋਟਲਾ ਭਾਈ ਕਾ ਤਹਿਸੀਲ ਪ੍ਰਧਾਨ ਸਰਹਿੰਦ, ਅਜੈ ਖਨਿਆਣ, ਹਰਦਿਆਲ ਸਿੰਘ ਤਹਿਸੀਲ ਪ੍ਰਧਾਨ ਅਮਲੋਹ, ਸੁਖਵਿੰਦਰ ਸਿੰਘ ਖਮਾਣੋ, ਸੁਰਮੁੱਖ ਸਿੰਘ, ਸਦਾਗਰ ਸਿੰਘ, ਸੇਵਾ ਮੁਕਤ ਗੁਲਜ਼ਾਰ ਸਿੰਘ ਡੀ.ਵੀ.ਆਈ., ਹਰਭਜਨ ਸਿੰਘ, ਅਵਤਾਰ ਸਿੰਘ ਸੰਗਤਪੁਰਾ ਸੋਢੀਆਂ, ਪਰਮਜੀਤ ਸਿੰਘ ਖਨਿਆਣ ਆਦਿ ਵੀ ਹਾਜ਼ਰ ਸਨ।
ਬੰਦ ਕੋਠੀਆਂ 'ਚ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ
NEXT STORY