ਫਿਰੋਜ਼ਪੁਰ— ਪੁਲਸ ਦੀ ਭਰਤੀ ਦੇ ਨਾਮ 'ਤੇ ਧੋਖਾਧੜੀ ਕਰਨ ਦੇ ਦੋਸ਼ 'ਚ ਅਮਨ ਸਕੋਡਾ 'ਤੇ ਦਰਜ ਕੇਸ ਦੀ ਪੁਲਸ ਵੱਲੋਂ ਕਾਰਵਾਈ ਕੀਤੀ ਗਈ ਜਿਸ ਦੀਆਂ ਹੁਣ ਪਰਤਾਂ ਖੁਲਣੀਆਂ ਸ਼ੁਰੂ ਹੋਣ ਲੱਗੀਆਂ ਹਨ। ਕੇਸ ਦਾ ਕੋਰਟ 'ਚ ਚਲਾਣ ਪੇਸ਼ ਕਰਨ 'ਤੇ ਸ਼ਿਕਾਇਤਕਰਤਾ ਨੂੰ ਜਾਂਚ 'ਚ ਸ਼ਾਮਿਲ ਨਹੀਂ ਕੀਤਾ ਗਿਆ। ਪੁਲਸ ਨੇ ਕੋਰਟ ਨੂੰ ਦੱਸਿਆ ਕਿ ਪਰਵਾਨੇ ਦੇ ਬਾਵਜੂਦ ਕੋਈ ਸ਼ਿਕਾਇਤਕਰਤਾ ਜਾਂਚ 'ਚ ਸ਼ਾਮਿਲ ਨਹੀਂ ਹੋਇਆ। ਸ਼ਿਕਾਇਤਕਰਤਾ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਐੱਸ. ਆਈ. ਟੀ. ਗਠਨ ਦਾ ਪਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਜਾਂਚ ਲਈ ਕਦੇ ਬੁਲਾਇਆ ਗਿਆ। ਪੁਲਸ ਹੁਣ ਇਸ ਮਾਮਲੇ ਨੂੰ ਦਬਾਉਣ ਲੱਗੀ ਹੈ। ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜ਼ਰਿਏ 11 ਨੌਜਵਾਨਾਂ ਨੂੰ 1.21 ਕਰੋੜ ਰੁਪਏ ਦਿੱਤੇ ਸਨ।
ਉਧਰ, ਸਕੋਡਾ ਜ਼ਮਾਨਤ ਤੋਂ ਬਾਅਦ ਗੈਰ ਹਾਜ਼ਰ ਹੈ। ਪੁਲਸ ਇਸ ਨੂੰ ਲਾਪਤਾ ਭਗੌੜਾ ਸਾਬਿਤ ਕਰਨ ਦੀ ਤਿਆਰੀ 'ਚ ਹੈ। ਜ਼ਿਕਰਯੋਗ ਇਹ ਹੈ ਕਿ ਪੁਲਸ 'ਚ ਕਾਂਸਟੇਬਲ ਭਰਤੀ ਕਰਾਉਣ ਦੇ ਨਾਮ 'ਤੇ ਪੁਲਸ 'ਤੇ ਵੀ ਲੋਕਾਂ ਤੋਂ ਲਏ ਲੱਖਾਂ ਪੈਸੀਆਂ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਆਰਥਿਕ ਮੱਦਦ ਤੇ ਖੁਦਕੁਸ਼ੀਆਂ ਰੋਕਣ ਲਈ ਆਪ ਹੋਈ ਗੰਭੀਰ, ਖਹਿਰਾ ਅਤੇ ਅਰੋੜਾ ਪੁੱਜੇ ਮਾਨਸਾ
NEXT STORY