ਗੁਰਦਾਸਪੁਰ, (ਦੀਪਕ)— ਬੁੱਧਵਾਰ ਨੂੰ ਗੁਰਦਾਸਪੁਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਪੀ. ਹੈੱਡ ਕੁਆਰਟਰ ਜਤਿੰਦਰ ਸਿੰਘ ਮੰਡ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਅਸੀਂ ਨਾਭਾ ਜੇਲ ਕਾਂਡ ਅਤੇ ਗੁਰਦਾਸਪੁਰ ਗੈਂਗਵਾਰ ਵਿਚ ਵਰਤੀ ਗਈ ਕਾਰ ਸਮੇਤ ਹੋਰ ਚਾਰ ਕਾਰਾਂ ਨੂੰ ਗੈਂਗਸਟਰਾਂ ਦੀ ਨਿਸ਼ਾਨਦੇਹੀ 'ਤੇ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਪੰਜਾਬ ਵਿਚ ਬਾਹਰਲੀਆਂ ਸਟੇਟਾਂ ਤੋਂ ਪੰਜਾਬ ਵਿਚ ਦਾਖਲ ਹੋਈਆਂ ਕਾਰਾਂ ਦੀ ਇਹ ਲੁੱਟਾਂ-ਖੋਹਾਂ ਵਿੱਕੀ ਗੌਂਡਰ ਗੈਂਗ ਦੇ ਸਾਥੀ ਅਕਾਲੀ ਸਰਪੰਚ ਜਗਰੂਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਤਲਵੰਡੀ ਬੁੱਥਣਗੜ•ਅਤੇ ਉਸ ਦਾ ਰਿਸ਼ਤੇਦਾਰ ਗਗਨਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਕੈਲੇ ਕਲਾਂ ਕਰਦੇ ਸਨ।
ਜਾਣਕਾਰੀ ਦਿੰਦੇ ਹੋਏ ਐੱਸ.ਪੀ.ਜਤਿੰਦਰ ਸਿੰਘ ਮੰਡ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਫੜੇ ਗਏ ਗੈਂਗਸਟਰ ਗਿਆਨ ਖਰਲਾਂਵਾਲਾ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਅਕਾਲੀ ਸਰਪੰਚ ਜਗਰੂਪ ਸਿੰਘ ਅਤੇ ਉਸ ਦਾ ਰਿਸ਼ਤੇਦਾਰ ਗਗਨਦੀਪ ਸਿੰਘ ਉਨ੍ਹਾਂ ਨੂੰ ਲੁੱਟਾਂ-ਖੋਹਾਂ ਕਰਕੇ ਕਾਰਾਂ ਵਿੱਕੀ ਗੌਂਡਰ ਗੈਂਗ ਨੂੰ ਸਪਲਾਈ ਕਰਦੇ ਸਨ, ਜਿਸ ਤਹਿਤ ਨਾਭਾ ਜੇਲ ਕਾਂਡ ਵਿਚ ਤਰਨਤਾਰਨ ਤੋਂ ਖੋਹੀ ਗਈ ਹਾਂਡਾ ਸਿਟੀ ਕਾਰ ਨੰ. (ਪੀ.ਬੀ.04 ਏ.ਬੀ.0086) ਦਾ ਇਸਤੇਮਾਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਾਭਾ ਜੇਲ ਕਾਂਡ ਵਿਚ ਜਿਨ੍ਹਾਂ ਪੰਜ ਗੈਂਗਸਟਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਉਨ੍ਹਾਂ ਵਿਚ ਗੈਂਗਸਟਰ ਗਿਆਨ ਖਰਲਾਂਵਾਲਾ ਕੈਦੀ ਦੇ ਰੂਪ ਵਿਚ ਜਦੋਂ ਕਿ ਬਾਕੀ ਗੈਂਗਸਟਰਾਂ ਨੇ ਪੁਲਸ ਦੀ ਵਰਦੀ ਪਾਈ ਹੋਈ ਸੀ, ਜਿਨ੍ਹਾਂ 'ਚ ਹੈਰੀ ਚੱਠਾ ਨੇ ਏ.ਐੱਸ.ਆਈ. ਦੀ ਵਰਦੀ, ਲਾਡਾ, ਸੁੱਖ ਅਤੇ ਇਕ ਹੋਰ ਗੈਂਗਸਟਰ ਨੇ ਪੁਲਸ ਮੁਲਾਜ਼ਮਾਂ ਦੀ ਵਰਦੀ ਪਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਪਲਾਨਿੰਗ ਸਰਪੰਚ ਜਗਰੂਪ ਸਿੰਘ ਤੇ ਗਗਨਦੀਪ ਸਿੰਘ ਹੀ ਕਰਦੇ ਸਨ ਅਤੇ ਇਨ੍ਹਾਂ ਗੈਂਗਸਟਰਾਂ ਨੂੰ ਰਹਿਣ ਲਈ ਪਨਾਹ ਦਿੰਦੇ ਸਨ।

ਗੌਂਡਰ ਗੈਂਗ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਮਹਿੰਗੀਆਂ ਕਾਰਾਂ ਦੀ ਕਰਦਾ ਸੀ ਲੁੱਟ-ਖੋਹ
ਡੀ.ਐੱਸ.ਡੀਡੈਕਟਿਵ ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਨੇ ਤਰਨਤਾਰਨ ਤੋਂ ਹਾਂਡਾ ਸਿਟੀ ਗੱਡੀ ਖੋਹੀ ਸੀ, ਜੋ ਨਾਭਾ ਜੇਲ ਕਾਂਡ ਵਿਚ ਵਰਤੀ ਗਈ ਸੀ। ਟਾਂਡਾ ਤੋਂ ਕਰੇਟਾ ਗੱਡੀ ਖੋਹੀ, ਕੱਥੂਨੰਗਲ ਤੋਂ ਇਨੌਵਾ ਗੱਡੀ ਖੋਹੀ, ਦਸੂਹਾ ਤੋਂ ਡਿਜ਼ਾਇਰ ਗੱਡੀ ਖੋਹੀ, ਜੋ ਬਠਿੰਡਾ ਸ਼ਹਿਰ ਦੀ ਗੱਡੀ ਸੀ। ਇਹ ਸਾਰੀਆਂ ਖੋਹੀਆਂ ਹੋਈਆਂ ਗੱਡੀਆਂ ਨੂੰ ਵਾਰਦਾਤਾਂ ਵਿਚ ਇਸਤੇਮਾਲ ਕਰਦੇ ਸਨ। ਪੁੱਛਗਿੱਛ ਦੌਰਾਨ ਗੈਂਗਸਟਰਾਂ ਨੇ ਇਕ ਡਸਟਰ ਗੱਡੀ ਦਾ ਵੀ ਖੁਲਾਸਾ ਕੀਤਾ ਹੈ, ਜੋ ਯੂਪੀ ਦੇ ਨੰਬਰ 'ਤੇ ਸੀ।

ਗੁਰਦਾਸਪੁਰ ਦਾ ਨੌਜਵਾਨ ਸੁੱਖ ਰੇਕੀ ਕਰ ਗੈਂਗ ਤੱਕ ਪਹੁੰਚਾਉਂਦਾ ਸੀ ਜਾਣਕਾਰੀ
ਸ਼ਰਮਾ ਨੇ ਗੁਰਦਾਸਪੁਰ ਗੈਂਗਵਾਰ ਦੀ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਿਆਨ ਖਰਲਾਂਵਾਲਾ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਗੁਰਦਾਸਪੁਰ ਘਟਨਾ ਦੀ ਰੇਕੀ ਗੁਰਦਾਸਪੁਰ ਦੇ ਨੌਜਵਾਨ ਸੁੱਖ ਨੇ ਕੀਤੀ ਸੀ, ਜੋ ਪਿੰਡ ਪੁਰਾਣੇ ਸ਼ਾਲਾ ਦੇ ਨੇੜੇ ਧਾਰੀਵਾਲ ਖਿੱਚੀਆਂ ਦਾ ਰਹਿਣ ਵਾਲਾ ਹੈ, ਜਿਸ ਨੇ 20 ਅਪ੍ਰੈਲ ਨੂੰ ਸੂਬੇਦਾਰ ਦੀ ਸਾਰੀ ਰੇਕੀ ਕਰਕੇ ਗੈਂਗਸਟਰਾਂ ਤੱਕ ਪਹੁੰਚਾਈ ਸੀ, ਜਿਸ ਨੂੰ ਅਸੀਂ 6 ਦਿਨ ਦੇ ਰਿਮਾਂਡ 'ਤੇ ਲੈ ਲਿਆ ਹੈ। ਜਿਸ ਵਿਚ ਹੋਰ ਕਈ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਂਗਸਟਰ ਵਿੱਕੀ ਗੌਂਡਰ ਗੁਰਦਾਸਪੁਰ ਵਾਰਦਾਤ ਵਿਚ ਮੌਜੂਦ ਸੀ, ਜੋ ਇਸ ਵੇਲੇ ਪੰਜਾਬ ਤੋਂ ਬਾਹਰ ਹੈ। ਜਿਸ ਸਬੰਧੀ ਕਈ ਤਾਰ ਜੁੜ ਚੁੱਕੇ ਹਨ ਅਤੇ ਕਈ ਖੁਲਾਸੇ ਹੋ ਚੁੱਕੇ ਹਨ। ਇਸ ਗੈਂਗ ਦੇ ਕਈ ਗੈਂਗਸਟਰ ਜਲਦ ਹੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ। ਉਨ੍ਹਾਂ ਦੱਸਿਆ ਕਿ ਫੜੀਆਂ ਗਈਆਂ ਚਾਰੇ ਕਾਰਾਂ ਪੁਲਸ ਦੀ ਹਿਰਾਸਤ ਵਿਚ ਹਨ ਅਤੇ ਫੜੇ ਗਏ ਗੈਂਗਸਟਰਾਂ ਕੋਲੋਂ ਪੁਲਸ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ।
ਸਿੱਖ ਨੌਜਵਾਨਾਂ ਦੀਆਂ ਨਜਾਇਜ਼ ਗ੍ਰਿਫਤਾਰੀਆਂ ਬੰਦ ਕਰੇ ਪੰਜਾਬ ਸਰਕਾਰ : ਦਾਦੂਵਾਲ
NEXT STORY