ਨਵਾਂਸ਼ਹਿਰ, (ਤ੍ਰਿਪਾਠੀ)- ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨੂੰ ਜ਼ਿਲਾ ਬਣੇ ਹੋਏ ਕਰੀਬ 2 ਦਹਾਕਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਅਦ ਵੀ ਹੁਣ ਤੱਕ ਜ਼ਿਲਾ ਪੁਲਸ ਨੂੰ ਪੁਲਸ ਲਾਈਨ ਉਪਲੱਬਧ ਨਹੀਂ ਹੋ ਸਕੀ ਹੈ। ਹਾਲਾਂਕਿ ਡੀ. ਜੀ. ਪੀ. ਪੰਜਾਬ ਨੇ ਕਰੀਬ ਡੇਢ ਸਾਲ ਪਹਿਲਾਂ ਨਵਾਂਸ਼ਹਿਰ ਫੇਰੀ ਦੌਰਾਨ ਪੁਲਸ ਲਾਈਨ ਨੂੰ ਪੁਲਸ ਦਾ ਆਪਣਾ ਘਰ ਹੋਣ ਦਾ ਕਥਨ ਦੇ ਕੇ ਇਸ ’ਤੇ ਫੌਰੀ ਤੌਰ ’ਤੇ ਕੰਮ ਕਰਨ ਦੇ ਜ਼ਿਲਾ ਪੁਲਸ ਪ੍ਰਮੁੱਖ ਨੂੰ ਨਿਰਦੇਸ਼ ਦਿੱਤੇ ਸਨ ਪਰ ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਪੁਲਸ ਪ੍ਰਸ਼ਾਸਨ ਪੁਲਸ ਲਾਈਨ ਲਈ ਚੋਣਵੀਂ ਥਾ ਲੱਭਣ ’ਚ ਹੀ ਅਸਮਰੱਥ ਰਿਹਾ ਹੈ, ਜਿਸ ਨਾਲ ਜ਼ਿਲੇ ਦੀ ਪੁਲਸ ਫੋਰਸ ਪੁਲਸ ਲਾਈਨ ’ਚ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝਾ ਚੱਲ ਰਿਹਾ ਹੈ ।
ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲੀ ਆ ਰਹੀ ਕਾਰਜਸ਼ੈਲੀ; ਅਪਰਾਧੀਅਾਂ ਨਾਲ ਕਿੰਝ ਨਿਪਟੇ ਪੁਲਸ
ਅੱਜ ਦੇ ਅਤਿ ਤੇਜ਼ ਰਫ਼ਤਾਰ ਵਾਹਨਾਂ ਵਾਲੇ ਯੁੱਗ ’ਚ ਜਦੋਂ ਅਪਰਾਧਿਕ ਕਿਸਮ ਦੇ ਲੋਕ ਕੁਝ ਹੀ ਪਲਾਂ ’ਚ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਹਨ, ਦੇ ਬਾਵਜੂਦ ਪੰਜਾਬ ਪੁਲਸ ਦੀ ਕਾਰਜਪ੍ਰਣਾਲੀ ਅਜੇ ਵੀ ਅੰਗਰੇਜ਼ੀ ਰਾਜ ਵਾਲੀ ਬਣੀ ਹੋਈ ਹੈ। ਇਕ ਪੁਲਸ ਅਧਿਕਾਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਵੀ ਪੁਲਸ ਦੇ ਇਕ ਕਾਂਸਟੇਬਲ ਨੂੰ ਮਾਤਰ ਸਾਈਕਲ ਅਲਾਊਂਸ ਮਿਲਦਾ ਹੈ। ਜਦੋਂਕਿ ਹੌਲਦਾਰ ਨੂੰ 450 ਰੁਪਏ, ਏ.ਐੱਸ.ਆਈ. ਨੂੰ 500, ਸਬ-ਇੰਸਪੈਕਟਰ ਨੂੰ 550 ਅਤੇ ਇੰਸਪੈਕਟਰ ਨੂੰ 600 ਰੁਪਏ ਪ੍ਰਤੀ ਮਹੀਨਾ ਅਲਾਊਂਸ ਹੀ ਮਿਲ ਪਾਉਂਦਾ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਥਾਣਿਆਂ ’ਚ ਖ਼ਰਚ ਹੋਣ ਵਾਲੇ ਬਿੱਲ ਤਾਂ ਵਿਭਾਗ ਦੁਆਰਾ ਮੰਗਵਾਏ ਜਾਂਦੇ ਹਨ ਪਰ ਉਸਦਾ ਸ਼ਾਇਦ ਹੀ ਕਦੀ ਭੁਗਤਾਨ ਹੋ ਪਾਉਂਦਾ ਹੋਵੇ।
ਪੁਲਸ ਮੁਲਾਜ਼ਮਾਂ ਦੀ ਰਿਹਾਇਸ਼ ਦਾ ਵੀ ਨਹੀਂ ਹੈ ਪ੍ਰਬੰਧ
ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਰਿਹਾਇਸ਼ ਦਾ ਵੀ ਪ੍ਰਬੰਧ ਨਹੀਂ ਹੈ। ਜਦਕਿ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਚ ਭਾਰੀ ਅੰਤਰ ਆਉਣ ਅਤੇ ਪਬਲਿਕ ਦੇ ਨਾਲ ਤਾਲਮੇਲ ਵੱਧਣ ਦੇ ਬਾਵਜੂਦ ਅੱਜ ਵੀ ਬਹੁਤ ਸਾਰੇ ਲੋਕ ਪੁਲਸ ਵਿਭਾਗ ਦੇ ਲੋਕਾਂ ਨੂੰ ਕਿਰਾਏ ’ਤੇ ਬਿਲਡਿੰਗ ਦੇਣ ਲਈ ਛੇਤੀ ਤਿਆਰ ਨਹੀਂ ਹੁੰਦੇ, ਜਿਸ ਨਾਲ ਜ਼ਿਲੇ ’ਚ ਪੁਲਸ ਲਾਈਨ ਨਾ ਹੋਣ ਨਾਲ ਐਮਰਜੈਂਸੀ ਡਿਊਟੀ ’ਤੇ ਪੁੱਜਣ ਵਾਲੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਥਾਣੇ ਚੱਲ ਰਹੇ ਨੇ ਕਿਰਾਏ ਦੀਆਂ ਬਿਲਡਿੰਗਾਂ ’ਚ
ਪੰਜਾਬ ਸਰਕਾਰ ਵੱਲੋਂ ਸੂਬੇ ’ਚ 70 ਨਵੇਂ ਪੁਲਸ ਸਟੇਸ਼ਨ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਜਿਸ ਤਹਿਤ ਨਵਾਂਸ਼ਹਿਰ ਜ਼ਿਲੇ ’ਚ ਬਲਾਚੌਰ ਸਿਟੀ ਅਤੇ ਅੌਡ਼ ’ਚ 2 ਨਵੇਂ ਪੁਲਸ ਸਟੇਸ਼ਨ ਬਣਾਏ ਜਾਣੇ ਹਨ ਪਰ ਪ੍ਰਸ਼ਾਸਨ ਦੁਆਰਾ ਛੇਤੀ ਨਵੇਂ ਪੁਲਸ ਸਟੇਸ਼ਨ ਸ਼ੁਰੂ ਕਰਨ ਦੇ ਕੀਤੇ ਜਾ ਰਹੇ ਦਾਅਵੇ ਦੇ ਬਾਵਜੂਦ ਉਕਤ ਕੰਮ ਰੁਕਿਆ ਹੋਇਆ ਹੈ, ਜਿਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਪੁਲਸ ਥਾਣਿਆਂ ਲਈ ਚੋਣਵੀਂ ਥਾਂ ਨਾ ਮਿਲਣ ਅਤੇ ਨਫਰੀ ਅਤੇ ਹੋਰ ਸਾਮਾਨ ਦੀ ਕਮੀ ਕਾਰਨ ਥਾਣਿਆਂ ਦੀ ਸ਼ੁਰੂਆਤ ਨਹੀਂ ਹੋ ਪਾ ਰਹੀ। ਦੂਜੇ ਪਾਸੇ ਜ਼ਿਲੇ ’ਚ ਚੱਲ ਰਹੇ ਕੁੱਲ 10 ਥਾਣਿਆਂ ’ਚੋਂ ਥਾਣਾ ਸਦਰ ਨਵਾਂਸ਼ਹਿਰ, ਐੱਨ.ਆਰ.ਆਈ. ਥਾਣਾ, ਬਹਿਰਾਮ, ਮੁਕੰਦਪੁਰ ਅਤੇ ਕਾਠਗਡ਼੍ਹ ਆਦਿ 5 ਥਾਣੇ ਕਿਰਾਏ ਦੀਆਂ ਬਿਲਡਿੰਗਾਂ ’ਚ ਚੱਲ ਰਹੇ ਹਨ। ਇਸੇ ਤਰ੍ਹਾਂ ਸੀ.ਆਈ.ਏ. ਸਟਾਫ ਨਵਾਂਸ਼ਹਿਰ, ਵਿਮਨ ਵਿੰਗ, ਆਰਥਕ ਅਪਰਾਧ ਸ਼ਾਖਾ, ਪੀ.ਸੀ.ਆਰ.ਵਿੰਗ, ਫਿੰਗਰ ਐਂਡ ਫੋਰੈਸਿੰਕ ਵਿਭਾਗ, ਪੀ.ਓ. ਵਿੰਗ ਦੇ ਇਲਾਵਾ ਡੀ.ਐੱਸ.ਪੀ. ਨਵਾਂਸ਼ਹਿਰ ਕਿਰਾਏ ਦੀ ਬਿਲਡਿੰਗ ’ਚ ਅਤੇ ਟ੍ਰੈਫਿਕ ਪੁਲਸ ਦਾ ਦਫਤਰ ਵੀ ਸਿਵਲ ਹਸਪਤਾਲ ਦੀ ਪੁਰਾਣੀ ਬਿਲਡਿੰਗ ’ਚ ਚੱਲ ਰਿਹਾ ਹੈ।
ਵਿਜ਼ਿਟਰ ਕਾਰਨਰ ਦਾ ਨੀਂਹ ਪੱਥਰ ਬਣਿਐ ‘ਕਬਾਡ਼ ਕਾਰਨਰ’
ਕਰਿਆਮ ਰੋਡ ’ਤੇ ਸਥਿਤ ਥਾਣਾ ਸਦਰ ਜਿੱਥੇ ਪਹਿਲਾਂ ਐੱਸ.ਐੱਸ.ਪੀ. ਦਫ਼ਤਰ ਚੱਲਦਾ ਸੀ, ਵਿਚ ਅਤੇ ਹੁਣ ਥਾਣਾ ਸਦਰ, ਐੱਨ.ਆਰ.ਆਈ. ਥਾਣਾ ਅਤੇ ਵੂਮੈਨ ਸੈੱਲ ਆਦਿ ਵਿਭਾਗ ਚੱਲ ਰਹੇ ਹਨ, ਦੇ ਬਾਹਰ ਆਉਣ ਵਾਲੇ ਲੋਕਾਂ ਨੂੰ ਬੈਠਣ ਦੇ ਲਈ ਵਿਜ਼ਿਟਰ ਕਾਰਨਰ ਦਾ ਉਦਘਾਟਨ ਉਸ ਸਮੇਂ ਦੇ ਡੀ.ਆਈ.ਜੀ. ਜਲੰਧਰ ਦਿਨਕਰ ਗੁਪਤਾ ਨੇ ਆਪਣੇ ਕਰ-ਕਮਲਾਂ ਨਾਲ ਕੀਤਾ ਸੀ ਪਰ ਉਕਤ ਵਿਜ਼ਿਟਰ ਕਾਰਨਰ ਵੱਖ-ਵੱਖ ਮੁਕੱਦਮਿਆਂ ’ਚ ਕਬਾਡ਼ ਬਣ ਚੁੱਕੇ ਸਕੂਟਰ-2 ਪਹੀਆਂ ਵਾਹਨਾਂ ਦੇ ਲਈ ਕਬਾਡ਼ ਰੱਖਣ ਅਤੇ ਪਾਰਕਿੰਗ ਦਾ ਸਥਾਨ ਬਣ ਕੇ ਰਹਿ ਗਿਆ ਹੈ। ਜਦਕਿ ਇਕ ਕਰਮਚਾਰੀ ਨੇ ਦੱਸਿਆ ਕਿ ਥਾਣੇ ’ਚ ਆਉਣ ਵਾਲੀਆਂ ਪਾਰਟੀਆਂ ਦੇ ਲਈ ਕੋਈ ਬੈਠਣ ਦਾ ਉਚਿਤ ਪ੍ਰਬੰਧ ਨਹੀਂ ਹੈ।
ਨਸ਼ਾ ਪੂਰਤੀ ਵਿਚ ਕੰਮ ਆਉਣ ਵਾਲੇ ਕੈਪਸੂਲਾਂ ਸਮੇਤ ਪਤੀ-ਪਤਨੀ ਗ੍ਰਿਫ਼ਤਾਰ
NEXT STORY