ਪਟਿਆਲਾ (ਰਾਣਾ) - ਹਲਕਾ ਘਨੌਰ ਦੇ ਪਿੰਡ ਰਾਜਗੜ੍ਹ ਵਿਚ ਗੈਰ-ਕਾਨੂੰਨੀ ਹੋ ਰਹੀ ਮਾਈਨਿੰਗ ਦੀ ਚੈÎਕਿੰਗ ਕਰਨ ਗਏ ਮਾਈਨਿੰਗ ਵਿਭਾਗ ਦੇ ਜਨਰਲ ਮੈਨੇਜਰ ਟਹਿਲ ਸਿੰਘ ਸੇਖੋਂ 'ਤੇ ਮਾਈਨਿੰਗ ਮਾਫੀਆ ਨੇ ਹਮਲਾ ਕਰ ਦਿੱਤਾ। ਮਾਫੀਆ ਦੇ ਗੁੰਡਿਆਂ ਨੇ ਜਿਹੜੇ ਟਿੱਪਰ ਨੂੰ ਰੁਕਣ ਲਈ ਇਸ਼ਾਰਾ ਕੀਤਾ ਸੀ, ਉਹ ਟਿੱਪਰ ਹੀ ਜੀ. ਐੱਮ. ਦੀ ਕਾਰ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਚਾਅ ਵਿਚ ਮਾਈਨਿੰਗ ਜੀ. ਐੱਮ. ਨੇ ਟਿੱਪਰ ਦੇ ਟਾਇਰ 'ਤੇ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਮਾਫੀਆ ਦੇ ਗੁੰਡਿਆਂ ਨੇ ਜੀ. ਐੱਮ. ਨੂੰ 'ਬੰਧਕ' ਬਣਾ ਕੇ ਕੁੱਟਿਆ।
ਇਸੇ ਦੌਰਾਨ ਜੀ. ਐੱਮ. ਨੇ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਦੋਂ ਥਾਣਾ ਸ਼ੰਭੂ ਪੁਲਸ ਆਈ ਤਾਂ ਉਨ੍ਹਾਂ ਜੀ. ਐੱਮ. ਨੂੰ ਹਿਰਾਸਤ ਵਿਚ ਲੈ ਲਿਆ। ਜਦੋਂ ਜੀ. ਐੱਮ. ਟਹਿਲ ਸਿੰਘ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਥਾਣੇ ਗਿਆ। ਉਨ੍ਹਾਂ ਨੂੰ ਵੀ ਪੁਲਸ ਨੇ ਥਾਣੇ ਵਿਚ ਬੰਦ ਕਰ ਦਿੱਤਾ। ਉਕਤ ਪੁਸ਼ਟੀ ਟਹਿਲ ਸਿੰਘ ਦੇ ਵਕੀਲ ਰਜਤ ਗੌਤਮ ਨੇ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਨੇ ਜੀ. ਐੱਮ. ਦੀ ਤਾਂ ਕੀ ਸੁਣਨੀ ਸੀ? ਉਲਟਾ ਉਸ ਦੇ ਪਰਿਵਾਰ ਦੀ ਵੀ ਕੁੱਟਮਾਰ ਕੀਤੀ। ਇਸ ਸਬੰਧੀ ਇਥੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀ ਕਿਸੇ ਵੱਲੋਂ ਮੁੱਖ ਮੰਤਰੀ ਨਿਵਾਸ ਵਿਚ ਸ਼ਿਕਾਇਤ ਕੀਤੀ ਗਈ ਸੀ, ਜਿੱਥੋਂ ਜਾਂਚ ਦੇ ਹੁਕਮ ਆਏ ਸਨ। ਦੂਜੇ ਪਾਸੇ ਖਬਰ ਲਿਖੇ ਜਾਣ ਤੱਕ ਜੀ. ਐੱਮ. ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਸ ਨੇ ਹਿਰਾਸਤ ਵਿਚ ਰੱਖਿਆ ਹੋਇਆ ਸੀ। ਬਾਕੀ ਕਿਸੇ ਵੀ ਅਧਿਕਾਰੀ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਸੀ ਕੀਤੀ ਜਾ ਰਹੀ। ਮੌਕੇ 'ਤੇ ਐੈੱਸ. ਪੀ. ਟਰੈਫਿਕ ਪਟਿਆਲਾ ਏ. ਐੈੱਸ. ਘੁੰਮਣ, ਤਹਿਸੀਲ ਰਾਜਪੁਰਾ ਸਿਮਰਨਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਪਹੁੰਚੇ ਹੋਏ ਸਨ। ਤਿੰਨ ਖਿਲਾਫ ਕੇਸ ਦਰਜ-ਕਾਫੀ ਦਬਾਅ ਤੋਂ ਬਾਅਦ ਆਖਰ ਸ਼ੰਭੂ ਪੁਲਸ ਵੱਲੋਂ ਇਸ ਮਾਮਲੇ ਵਿਚ 3 ਵਿਅਕਤੀਆਂ ਖਿਲਾਫ ਗੈਰ-ਕਾਨੂੰਨੀ ਮਾਈਨਿੰਗ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਟਿੰਕੂ, ਪੂਰਨ ਅਤੇ ਕੁਲਵਿੰਦਰ ਸਿੰਘ ਨਾਂ ਦੇ ਵਿਅਕਤੀ ਨਾਮਜ਼ਦ ਕੀਤੇ ਹਨ।
ਕੰਨੜ ਪ੍ਰੋਫੈਸਰ ਨੇ ਚੁੱਕਿਆ ਨਵਾਂ ਬੀੜਾ : ਲੱਚਰ ਗਾਇਕੀ ਵਿਰੁੱਧ ਪੰਜਾਬੀ ਸੰਗੀਤ ਚੈਨਲਾਂ, ਗਾਇਕਾਂ ਤੇ ਰਿਕਾਰਡ ਕੰਪਨੀਆਂ ਨੂੰ ਦਿੱਤਾ ਕਾਨੂੰਨੀ ਨੋਟਿਸ
NEXT STORY