ਖਡੂਰ ਸਾਹਿਬ/ਤਰਨਤਾਰਨ, (ਕੁਲਾਰ, ਜਸਵਿੰਦਰ ਖਹਿਰਾ, ਰਾਜੂ)- ਵਿਧਾਨ ਸਭਾ ਪੋਲਿੰਗ ਬੂਥਾਂ ਦੀ ਚੈਕਿੰਗ ਕਰਨ ਲਈ ਰਾਜ ਕਮਲ ਚੌਧਰੀ ਆਈ. ਏ. ਐੱਸ. ਕਮਿਸ਼ਨਰ ਜਲੰਧਰ ਮੰਡਲ ਅੱਜ ਐੱਸ. ਡੀ. ਐੱਮ. ਦਫਤਰ ਖਡੂਰ ਸਾਹਿਬ ਵਿਖੇ ਪੁੱਜੇ, ਜਿਥੇ ਡਾ. ਪੱਲਵੀ ਚੌਧਰੀ ਐੱਸ. ਡੀ. ਐੱਮ. ਖਡੂਰ ਸਾਹਿਬ, ਮੈਡਮ ਸੀਮਾ ਸਿੰਘ ਤਹਿਸੀਲਦਾਰ ਖਡੂਰ ਸਾਹਿਬ, ਹਰਵਿੰਦਰ ਸਿੰਘ ਗਿੱਲ ਨਾਇਬ ਤਹਿਸੀਲਦਾਰ ਖਡੂਰ ਸਾਹਿਬ ਨੇ ਕਮਿਸ਼ਨਰ ਚੌਧਰੀ ਦਾ ਨਿੱਘਾ ਸਵਾਗਤ ਕੀਤਾ। ਉਪਰੰਤ ਕਮਿਸ਼ਨਰ ਰਾਜ ਕਮਲ ਚੌਧਰੀ ਸਰਕਾਰੀ ਸੈਕੰਡਰੀ ਸਕੂਲ ਖਡੂਰ ਸਾਹਿਬ ਵਿਖੇ ਬੂਥਾਂ ਦੀ ਚੈਕਿੰਗ ਕਰਨ ਲਈ ਪੁੱਜੇ, ਜਿਥੇ ਉਨ੍ਹਾਂ ਬੀ. ਐੱਲ. ਓਜ਼ ਦਾ ਸਾਰਾ ਰਿਕਾਰਡ ਚੈੱਕ ਕੀਤਾ ਅਤੇ ਕੁੱਝ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਏ. ਡੀ. ਸੀ. ਜਨਰਲ ਤਰਨਤਾਰਨ ਸੰਦੀਪ ਰਿਸ਼ੀ, ਤਹਿਸੀਲਦਾਰ ਮੈਡਮ ਸੀਮਾ ਸਿੰਘ, ਨਾਇਬ ਤਹਿਸੀਲਦਾਰ ਹਰਵਿੰਦਰ ਸਿੰਘ ਗਿੱਲ, ਚੋਣ ਤਹਿਸੀਲਦਾਰ ਅਤਿੰਦਰ ਕੁਮਾਰ, ਸੁਪਰਡੈਂਟ ਜਨਰਲ ਰਾਜਵਿੰਦਰ ਸਿੰਘ, ਸ਼ਿਵ ਕਰਨ ਰੀਡਰ ਤਹਿਸੀਲਦਾਰ, ਪ੍ਰਿੰਸੀਪਲ ਅਮਰੀਕ ਸਿੰਘ ਨਾਗੋਕੇ, ਮਾਸਟਰ ਜਸਵਿੰਦਰ ਸਿੰਘ, ਬੀ. ਐੱਲ. ਓ. ਨੀਰੂ ਬਾਲਾ, ਬੀ. ਐੱਲ. ਓ. ਜਸਬੀਰ ਸਿੰਘ ਤੇ ਬੀ. ਐੱਲ. ਓ. ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ।
ਨਸ਼ੱਈ ਪਿਉ ਵੱਲੋਂ ਗਲ ਘੁੱਟਣ ਕਾਰਨ ਹਸਪਤਾਲ 'ਚ ਦਾਖਲ 2 ਬੱਚਿਆਂ 'ਚੋਂ ਇਕ ਦੀ ਮੌਤ
NEXT STORY