ਨਿਹਾਲ ਸਿੰਘ ਵਾਲਾ (ਗੁਪਤਾ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਸੀਨੀਅਰ ਅਕਾਲੀ ਆਗੂ ਬਲਵਿੰਦਰ ਪਾਲ ਸਿੰਘ ਹੈਪੀ ਬੱਧਨੀ ਨੂੰ ਪਾਰਟੀ ਪ੍ਰਤੀ ਬੇਦਾਗ ਦਿੱਤੀਆਂ ਗਈਆਂ ਸੇਵਾਵਾਂ ਦੇ ਬਦਲੇ ਉਨ੍ਹਾਂ ਨੂੰ ਪਹਿਲਾਂ ਜ਼ਿਲਾ ਮੋਗਾ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਣ ਦਾ ਮਾਣ ਮਿਲਿਆ ਸੀ ਅਤੇ ਹੁਣ ਬਲਵਿੰਦਰ ਪਾਲ ਸਿੰਘ ਹੈਪੀ ਨੂੰ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐੱਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਵੱਲੋਂ ਮਾਲਵਾ ਜ਼ੋਨ 1 ਦਾ ਜ਼ੋਨਲ ਪ੍ਰਧਾਨ ਨਿਯੁਕਤ ਕੀਤਾ।
ਆਪਣੀ ਇਸ ਨਿਯੁਕਤੀ ਤੋਂ ਬਾਅਦ ਪ੍ਰਧਾਨ ਬਲਵਿੰਦਰ ਪਾਲ ਸਿੰਘ ਹੈਪੀ ਬੱਧਨੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ, ਜਿਥੇ ਸੁਖਬੀਰ ਸਿੰਘ ਅਤੇ ਪ੍ਰਧਾਨ ਬਲਵਿੰਦਰ ਪਾਲ ਸਿੰਘ ਹੈਪੀ ਨੇ ਮਾਲਵਾ ਜ਼ੋਨ 'ਚ ਅਕਾਲੀ ਦਲ ਬਾਦਲ ਦੇ ਐੱਸ. ਸੀ. ਵਿੰਗ ਨੂੰ ਅੱਗੇ ਨਾਲੋਂ ਜ਼ਿਆਦਾ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਸ. ਹੈਪੀ ਨੇ ਪਾਰਟੀ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਵੱਲੋਂ ਲਾÂ ਇਸ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਲੰਗਾਹ 14 ਫਰਵਰੀ ਨੂੰ ਅਦਾਲਤ 'ਚ ਹੋਣਗੇ ਪੇਸ਼
NEXT STORY