ਨਵਾਂਸ਼ਹਿਰ (ਤ੍ਰਿਪਾਠੀ) : ਬਠਿੰਡਾ ਜੇਲ ’ਚ ਬੰਦ ਗੈਂਗਸਟਰ ਤੇਜਿੰਦਰ ਸਿੰਘ ਉਰਫ ਤੇਜਾ ਵੱਲੋਂ ਭੇਜੀ ਹਥਿਆਰਾਂ ਦੇ ਖੇਪ ਸਮੇਤ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਬਿਹਾਰ ’ਚ ਬਣੇ 3 ਪਿਸਤੌਲ, 6 ਮੈਗਜ਼ੀਨ ਅਤੇ 33 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਜਦਕਿ ਗ੍ਰਿਫ਼ਤਾਰ ਦੋਸ਼ੀਆਂ ਦੇ ਖ਼ੁਲਾਸੇ ’ਤੇ ਪੁਲਸ ਨੇ ਜੇਲ ’ਚ ਬੰਦ ਮੁਲਜ਼ਮ ਬਲਵੀਰ ਸਿੰਘ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲੈ ਕੇ 1 ਪਿਸਤੌਲ, 2 ਮੈਗਜ਼ੀਨ ਅਤੇ 14 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਤਹਿਲਕਾ ਮਚਾਉਣ ਵਾਲੇ ਕੁੰਵਰ ਵਿਜੇ ਪ੍ਰਤਾਪ ਬਾਰੇ ਛਿੜੀ ਨਵੀਂ ਚਰਚਾ
ਪ੍ਰੈੱਸ ਕਾਨਫਰੰਸ ’ਚ ਐੱਸ.ਪੀ. ਵਜ਼ੀਰ ਸਿੰਘ ਖਹਿਰਾ ਨੇ ਦੱਸਿਆ ਕਿ ਡੀ.ਐੱਸ.ਪੀ. ਨਵਾਂਸ਼ਹਿਰ ਸੁਵਿੰਦਰ ਸਿੰਘ ਅਤੇ ਐੱਸ.ਐੱਚ.ਓ. ਸਿਟੀ ਨਵਾਂਸ਼ਹਿਰ ਬਖਸ਼ੀਸ਼ ਸਿੰਘ ਦੀ ਅਗਵਾਈ ਹੇਠ ਏ.ਐੱਸ.ਆਈ. ਜਸਵਿੰਦਰ ਸਿੰਘ, ਰਾਮ ਸਿੰਘ ਅਤੇ ਏ.ਐੱਸ.ਆਈ. ਸਤਨਾਮ ਸਿੰਘ ਦੀ ਪੁਲਸ ਪਾਰਟੀ ਚੌਮਾਰਗ ਪਿੰਡ ਮਹਿੰਦੀਪੁਰ ਵਿਖੇ ਮੌਜੂਦ ਸੀ ਕਿ ਪਿੰਡ ਅਲਾਚੌਰ ਵੱਲੋਂ ਪੈਦਲ ਆ ਰਹੇ 3 ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਅਤੇ ਦੌੜਨ ਦਾ ਯਤਨ ਕਰਨ ਲੱਗੇ, ਜਿਨ੍ਹਾਂ ਨੂੰ ਪੁਲਸ ਪਾਰਟੀ ਵੱਲੋਂ ਕਾਬੂ ਕਰਕੇ ਉਨ੍ਹਾਂ ਤੋਂ 3 ਪਿਸਤੌਲ, 6 ਮੈਗਜ਼ੀਨ ਅਤੇ 33 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਐੱਸ. ਆਈ. ਟੀ. ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕਰਨ ਵਾਲਿਆਂ ਨੂੰ ਕੁੰਵਰ ਵਿਜੇ ਪ੍ਰਤਾਪ ਦਾ ਤਿੱਖਾ ਜਵਾਬ
ਐੱਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਤੋਂ ਹੋਏ ਖ਼ੁਲਾਸੇ ’ਤੇ ਪੁਲਸ ਨੇ ਲੁਧਿਆਣਾ ਜੇਲ ’ਚ ਬੰਦ ਦੋਸ਼ੀ ਬਲਵੀਰ ਸਿੰਘ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲੈ ਕੇ ਉਸਦੀ ਨਿਸ਼ਾਨਦੇਹੀ ’ਤੇ 1 ਹੋਰ ਪਿਸਤੌਲ, 2 ਮੈਗਜ਼ੀਨ ਅਤੇ 15 ਜਿੰਦਾ ਕਾਰਤੂਸ ਬਰਾਮਦ ਕੀਤੇ। ਐੱਸ.ਪੀ. ਖਹਿਰਾ ਨੇ ਦੱਸਿਆ ਕਿ ਉਪਰੋਕਤ 4 ਪਿਸਤੌਲ ਬਠਿੰਡਾ ਜੇਲ ’ਚ ਬੰਦ ਗੈਂਗਸਟਰ ਤੇਜਿੰਦਰ ਸਿੰਘ ਉਰਫ ਤੇਜਾ ਵਾਸੀ ਮਹਿੰਦੀਪੁਰ ਵੱਲੋਂ ਆਪਣੇ ਕਿਸੇ ਖਾਸ ਬੰਦ ਵੱਲੋਂ ਬਲਵੀਰ ਸਿੰਘ ਬਿੰਦਾ ਨੂੰ ਪਹੁੰਚਾਏ ਹਨ।
ਇਹ ਵੀ ਪੜ੍ਹੋ : ਐੱਸ. ਆਈ. ਟੀ. ਮਾਮਲੇ ’ਤੇ ਨਵਜੋਤ ਸਿੱਧੂ ਦਾ ਵੱਡਾ ਧਮਾਕਾ, ਆਪਣੀ ਹੀ ਸਰਕਾਰ ’ਤੇ ਚੁੱਕੇ ਸਵਾਲ
ਇਸਦਾ ਖ਼ੁਲਾਸਾ ਪ੍ਰੋਟੈਕਸ਼ਨ ਵਾਰੰਟ ’ਤੇ ਲਿਆਂਦੇ ਗਏ ਬਲਵੀਰ ਸਿੰਘ ਨੇ ਕਰਦਿਆਂ ਦੱਸਿਆ ਕਿ ਤੇਜਾ ਦੇ ਹੁਕਮ ’ਤੇ 2 ਪਿਸਤੌਲ ਅਤੇ 21 ਕਾਰਤੂਸ ਚਰਨਜੀਤ ਸਿੰਘ ਉਰਫ ਜੀਤੀ ਪੁੱਤਰ ਨਛੱਤਰ ਸਿੰਘ ਵਾਸੀ ਗੜੀ ਅਮਰਜੀਤ ਸਿੰਘ ਨੂੰ ਦਿੱਤੇ ਸਨ, ਜਦਕਿ 2 ਸਿਪਤੌਲ ਅਤੇ 27 ਕਾਰਤੂਸ ਆਪਣੇ ਕੋਲ ਰੱਖ ਲਏ ਹਨ ਜਿਨ੍ਹਾਂ ’ਤੋਂ 1 ਪਿਸਤੌਲ 2 ਮੈਗਜ਼ੀਨ ਅਤੇ 12 ਕਾਰਤੂਸ ਸਰਬਜੀਤ ਸਿੰਘ ਉਰਫ ਸੱਬਾ ਨੂੰ ਦਿੱਤੇ ਗਏ ਸਨ। ਖਹਿਰਾ ਨੇ ਦੱਸਿਆ ਕਿ ਜੇਲ ’ਚ ਬੰਦ ਗੈਂਗਸਟਰ ਤੇਜਾ ਜੇਲ ਦੇ ਬਾਹਰ ਆਪਣੇ ਸੈੱਲ ਬਣਾਉਣ ’ਚ ਲੱਗਾ ਹੋਇਆ ਹੈ, ਜਿਸਦੇ ਤਹਿਤ ਹੀ ਉਪਰੋਕਤ ਖੇਪ ਉਸ ਵੱਲੋਂ ਭੇਜੀ ਗਈ ਸੀ। ਉਨ੍ਹਾਂ ਦੱਸਿਆ ਕਿ ਤੇਜਾ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਪੜਤਾਲ ਕੀਤੀ ਜਾਵੇਗੀ, ਜਿਸ ਨਾਲ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਤੇਜਾ ਵੱਲੋਂ ਇਕ ਖੇਪ ਜਿਸ ’ਚ 3 ਪਿਸਤੌਲ, 6 ਮੈਗਜ਼ੀਨ, 46 ਜਿੰਦਾ ਕਾਰਤੂਸ ਅਤੇ ਇਕ ਜਾਅਲੀ ਨੰਬਰ ਦੀ ਸਵਿਫਟ ਕਾਰ ਭੇਜੀ ਗਈ ਸੀ।
ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਤੋਂ ਬਾਅਦ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦਾ ਇਕ ਹੋਰ ਵੱਡਾ ਧਮਾਕਾ
ਉਨ੍ਹਾਂ ਦੱਸਿਆ ਕਿ ਤੇਜਾ ਵੱਲੋਂ ਭੇਜੀ ਗਈ ਦੂਜੀ ਖੇਪ ਦਾ ਕੀ ਟੀਚਾ ਸੀ ਅਤੇ ਕਿਨ੍ਹਾਂ ਲੋਕਾਂ ਕੋਲ ਪਹੁੰਚਾਉਣ ਸੀ, ਸਬੰਧੀ ਖੁਲਾਸਾ ਕੀਤਾ ਜਾਵੇਗਾ। ਖਹਿਰਾ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਕੁਲਵੀਰ ਰਾਮ ਉਰਫ ਸੋਨੂੰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਗੁੱਜਰਪੁਰ ਕਲਾਂ, ਚਰਨਜੀਤ ਸਿੰਘ ਉਰਫ ਜੀਤੀ ਪੁੱਤਰ ਨਛੱਤਰ ਸਿੰਘ ਵਾਸੀ ਗੜ੍ਹੀ ਅਜੀਤ ਸਿੰਘ ਅਤੇ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਚੈਂਚਲ ਸਿੰਘ ਵਾਸੀ ਅਲੀਪੁਰ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ।
ਇਹ ਵੀ ਪੜ੍ਹੋ : ਵੱਡੇ ਖੁਲਾਸੇ ਸਾਂਭੀ ਬੈਠੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਦੀ ਦਸਵੀਂ ਪਰਤ, ਕੀ ਹੋਵੇਗੀ ਜਨਤਕ?
ਗ੍ਰਿਫਤਾਰ ਦੋਸ਼ੀਆਂ ’ਤੇ ਦਰਜ ਹਨ ਵੱਖ-ਵੱਖ ਮਾਮਲੇ
ਐੱਸ.ਪੀ. ਖਹਿਰਾ ਨੇ ਦੱਸਿਆ ਕਿ ਗ੍ਰਿਫ਼ਤਾਰ ਚਰਨਜੀਤ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ 9 ਮਾਮਲੇ ਦਰਜ ਹਨ, ਕੁਲਵੀਰ ਰਾਮ ਉਰਫ ਸੋਨੂੰ ਦੇ ਖ਼ਿਲਾਫ਼ 2 ਅਤੇ ਬਲਵੀਰ ਸਿੰਘ ਉਰਫ ਬਿੰਦਾ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ 5 ਮਾਮਲੇ ਦਰਜ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਗਾਹਕ ਨੂੰ ਆਪਣੇ ਵੱਲ ਖਿੱਚਣ 'ਤੇ ਆਪਸ 'ਚ ਭਿੜੇ ਦੁਕਾਨਦਾਰ, 4 ਖ਼ਿਲਾਫ਼ ਮਾਮਲਾ ਦਰਜ
NEXT STORY