ਚੰਡੀਗੜ੍ਹ : ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਅਤੇ ਇਸ ਦੇ ਰਿਪੇਰੀਅਨ ਅਧਿਕਾਰਾਂ ਬਾਰੇ ਅਥਾਰਟੀ ਵੱਜੋਂ ਜਾਣੇ ਜਾਂਦੇ ਪ੍ਰੀਤਮ ਸਿੰਘ ਕੁਮੇਦਾਨ ਦਾ ਵੀਰਵਾਰ ਸ਼ਾਮ ਮੋਹਾਲੀ ਵਿਖੇ ਸੰਖੇਪ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਟਵੀਟ ਕੀਤਾ ਹੈ ਕਿ ਸਾਬਕਾ PCS ਅਫ਼ਸਰ ਸ. ਪ੍ਰੀਤਮ ਸਿੰਘ ਕੁਮੇਦਾਨ ਜੀ ਪੰਜਾਬ ਦੇ ਸੱਚੇ ਸਪੂਤ ਸਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ : ਮਾਂ ਨੂੰ ਕਮਰੇ 'ਚ ਡੱਕ ਪੰਘੂੜੇ 'ਚੋਂ 3 ਮਹੀਨੇ ਦਾ ਬੱਚਾ ਚੁੱਕ ਲੈ ਗਏ ਬਦਮਾਸ਼
ਉਨ੍ਹਾਂ ਲਿਖਿਆ ਕਿ ਆਪਣੀ ਧਰਤੀ ਅਤੇ ਦਰਿਆਈ ਪਾਣੀਆਂ ਦੇ ਹੱਕਾਂ ਲਈ ਆਖ਼ਰੀ ਸਾਹ ਤੱਕ ਲੜਨ ਵਾਲੇ ਇਸ ਯੋਧੇ ਦੇ ਸਦੀਵੀਂ ਵਿਛੋੜੇ ਬਾਰੇ ਸੁਣ ਕੇ ਡੂੰਘਾ ਧੱਕਾ ਲੱਗਾ। ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਿਸ਼ ਕਰਨ-ਅਲਵਿਦਾ ਪ੍ਰੀਤਮ ਜੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਟਵੀਟ ਕਰਕੇ ਪ੍ਰੀਤਮ ਸਿੰਘ ਕੁਮੇਦਾਨ ਦੇ ਦਿਹਾਂਤ 'ਤੇ ਅਫ਼ਸੋਸ ਜ਼ਾਹਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 'ਜੇਲ੍ਹ 'ਚ ਤਾਂ ਨਜ਼ਾਰਾ ਹੀ ਬਾਹਲਾ', ਮਜੀਠੀਆ ਨੇ ਸਟੇਜ 'ਤੇ ਖੜ੍ਹੇ ਹੋ ਕੇ ਦੱਸਿਆ ਕਿਵੇਂ ਬੀਤੇ ਦਿਨ
ਉਨ੍ਹਾਂ ਟਵੀਟ ਕੀਤਾ ਕਿ ਸ. ਪ੍ਰੀਤਮ ਸਿੰਘ ਕੁਮੇਦਾਨ ਜੀ ਦੇ ਦਿਹਾਂਤ ਨਾਲ ਭਾਰਤ ਨੇ ਆਪਣਾ ਦਰਿਆਈ ਪਾਣੀ ਮਾਹਰ ਅਤੇ ਜਨਸੰਖਿਆ ਵਿਸ਼ਲੇਸ਼ਕ ਗੁਆ ਦਿੱਤਾ ਹੈ। ਕੁਮੇਦਾਨ ਜੀ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਅਥਾਹ ਵਫ਼ਾਦਾਰੀ ਅਤੇ ਰਿਪੇਰੀਅਨ ਸਿਧਾਂਤ ਪ੍ਰਤੀ ਉਨ੍ਹਾਂ ਦੀ ਬੇਮਿਸਾਲ ਵਚਨਬੱਧਤਾ ਅਜਿਹੇ ਸੰਪੱਤੀ ਹਨ, ਜਿਨ੍ਹਾਂ ਨੂੰ ਸਦਾ ਹੀ ਯਾਦ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੰਤਰੀ ਅਮਨ ਅਰੋੜਾ ਬੋਲੇ, ਪੰਜਾਬ ਸਰਕਾਰ ਸ਼ਹਿਰੀਕਰਨ ਲਈ ਲਿਆ ਰਹੀ ਹੈ ਨਵੀਂ ਪਾਲਿਸੀ
NEXT STORY