ਬੱਧਨੀ ਕਲਾਂ (ਮਨੋਜ) - ਸਥਾਨਕ ਕਸਬੇ ਅੰਦਰ ਅਗਵਾਡ਼ ਲੋਹਟਬੱਧੀ ’ਚ ਕਾਫੀ ਲੰਬੇ ਸਮੇਂ ਤੋਂ ਇਕ ਸਡ਼ਕ ’ਚ ਰੂਡ਼ੀ ਲਗੀ ਹੋਈ ਸੀ, ਜਿਸ ਕਾਰਨ ਜਿਥੇ ਪਾਣੀ ਦੀ ਨਿਕਾਸੀ ਵਾਲਾ ਗੰਦਾ ਨਾਲਾ ਬੰਦ ਹੋ ਚੁੱਕਾ ਸੀ, ਉਥੇ ਜਦੋਂ ਕੋਈ ਵੀ ਘਟਨਾ ਵਾਪਰਦੀ ਸੀ ਤਾਂ ਅੰਤਿਮ ਸੰਸਕਾਰ ਲਈ ਰਸਤਾ ਬੰਦ ਹੋਣ ਕਰ ਕੇ ਪਰਿਵਾਰ ਲਈ ਵੱਡੀ ਮੁਸੀਬਤ ਬਣ ਜਾਂਦੀ ਸੀ ਕਿ ਹੁਣ ਸ਼ਮਸ਼ਾਨਘਾਟ ਨੂੰ ਕਿਥੋਂ ਦੀ ਜਾਵਾਂਗੇ ਤਾਂ ਪਹਿਲਾਂ ਅਗਵਾਡ਼ ਦੇ ਨੌਜਵਾਨ ਅੱਤ ਦੀ ਗਰਮੀ ਵਿਚ ਕਹੀਆਂ ਨਾਲ ਇਹ ਰੂਡ਼ੀ ਪਾਸੇ ਕਰਦੇ ਸਨ ਅਤੇ ਫਿਰ ਅੱਗੇ ਲੋਕ ਸ਼ਮਸ਼ਾਨਘਾਟ ਪਹੁੰਚਦੇ ਸਨ। ਇਥੇ ਹੀ ਬਸ ਨਹੀਂ ਪਿੰਡ ਦੇ ਧਾਰਮਕ ਅਸਥਾਨਾਂ ਨੂੰ ਵੀ ਰਸਤਾ ਜਾਂਦਾ ਸੀ, ਜਿਸ ਨਾਲ ਸਵੇਰੇ ਦਰਸ਼ਨ ਕਰਨ ਜਾਣ ਵਾਲੇ ਬਜ਼ੁਰਗਾਂ ਨੂੰ ਵੀ ਵੱਡੀ ਸਮੱਸਿਆ ਆਉਂਦੀ ਸੀ ਅਤੇ ਨਾਲ ਹੀ ਕਿਸਾਨ ਵੀਰ ਜਦੋਂ ਅਨਾਜ ਮੰਡੀ ਵਿਚ ਜਾਂਦੇ ਸਨ ਤਾਂ ਉਨ੍ਹਾਂ ਨੂੰ ਆਪਣਾ ਰਸਤਾ ਬਦਲਣਾ ਪੈਂਦਾ ਸੀ, ਜਿਸ ਨਾਲ ਸਮਾਂ ਵੀ ਖਰਾਬ ਹੁੰਦਾ ਸੀ ਅਤੇ ਤੇਲ ਵੀ ਵੱਧ ਫੂਕਣਾ ਪੈ ਰਿਹਾ ਸੀ। ਅਗਵਾਡ਼ ਦੀ ਇਸ ਸਮੱਸਿਆ ਤੋਂ ਨਿਜਾਤ ਦੇਣ ਲਈ ਲੋਕਾਂ ਨੇ ਕਈ ਵਾਰ ਇਕੱਠ ਕਰ ਕੇ ਪੰਚਾਇਤ ਕੋਲੋਂ ਵੀ ਮੰਗ ਕੀਤੀ ਪਰ ਮਸਲਾ ਜਿਉਂ ਦਾ ਤਿਉਂ ਹੀ ਰਿਹਾ। ਅੱਜ ਨੌਜਵਾਨ ਕਾਂਗਰਸੀ ਆਗੂ ਰਵੀਇੰਦਰ ਸਿੰਘ ਰਵੀ ਲੋਪੋਂ ਨੇ ਜੇ. ਸੀ. ਬੀ. ਦਾ ਪ੍ਰਬੰਧ ਕਰ ਕੇ ਦੋ ਟਰੈਕਟਰ ਟਰਾਲੀਆਂ ਰਾਹੀਂ ਇਸ ਰੂਡ਼ੀ ਨੂੰ ਚੁਕਵਾਇਆ ਅਤੇ ਪਿੰਡ ਤੋਂ ਬਾਹਰ ਇਹ ਸਾਰੀ ਗੰਦਗੀ ਸੁੱਟੀ। ਇਸ ਨਾਲ ਜਿਥੇ ਬੰਦ ਰਸਤਾ ਚਾਲੂ ਹੋਇਆ, ਉਥੇ ਗੰਦੇ ਨਾਲੇ ਦੀ ਵੀ ਸਫਾਈ ਹੋ ਗਈ। ਇਸ ਗੰਦਗੀ ਨਾਲ ਦਲਿਤ ਬਸਤੀ ਵਿਚ ਕੋਈ ਭਿਆਨਕ ਬੀਮਾਰੀ ਫੈਲਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਸੀ। ਇਸ ਕੰਮ ਦੀ ਪਿੰਡ ਵਾਸੀ ਜ਼ੋਰਦਾਰ ਸ਼ਲਾਘਾ ਕਰ ਰਹੇ ਹਨ ਤੇ ਹਰ ਰੋਜ਼ ਇਥੋਂ ਲੰਘਣ ਵਾਲੇ ਰਾਹਗੀਰਾਂ ਨੇ ਜਿਥੇ ਸੁੱਖ ਦਾ ਸਾਹ ਲਿਆ ਉਥੇ ਰਵੀ ਲੋਪੋਂ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਦੀ ਨੁਮਾਇੰਦਗੀ ਲਈ ਅਜਿਹੇ ਨੌਜਵਾਨ ਆਗੂਆਂ ਨੂੰ ਮੌਕਾ ਦੇਣਾ ਚਾਹੀਦਾ ਹੈ। ਇਸ ਮੌਕੇ ਚੌਧਰੀ ਬੁੱਧ ਸਿੰਘ ਗਿੱਲ, ਧਰਮਪਾਲ ਸਿੰਘ, ਇਕਬਾਲ ਸਿੰਘ ਕਾਲੀ, ਬਿੱਲੂ ਸਿੰਘ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।
ਆਪਣੀ ਤਰਸਯੋਗ ਹਾਲਤ ’ਤੇ ਅੱਥਰੂ ਵਹਾਅ ਰਿਹੈ ਧਰਮਕੋਟ ਦਾ ਬੱਸ ਅੱਡਾ
NEXT STORY