ਅੰਮ੍ਰਿਤਸਰ - ਪ੍ਰਾਪਰਟੀ ਡੀਲਰ ਤੋਂ 1 ਲੱਖ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਜਾਣ ਦੇ ਦੋਸ਼ 'ਚ ਥਾਣਾ ਕੰਬੋਅ ਦੀ ਪੁਲਸ ਨੇ 3 ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਜਸਬੀਰ ਸਿੰਘ ਨਜ਼ਦੀਕ ਮੀਰਾਂਕੋਟ ਚੌਕ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਅੱਜ ਸਵੇਰੇ ਫਾਈਨਾਂਸਰ ਗੁਰਵਿੰਦਰ ਸਿੰਘ ਦੇ ਘਰ 'ਤੇ 1 ਲੱਖ ਰੁਪਏ ਦੀ ਰਾਸ਼ੀ ਦੇਣ ਲਈ ਜਾ ਰਿਹਾ ਸੀ, ਜਿਵੇਂ ਹੀ ਉਹ ਸਾਬਕਾ ਸਰਪੰਚ ਨਿਵਾਸੀ ਖਹਿਰਾਬਾਦ ਦੀ ਬੰਬੀ ਦੇ ਨੇੜੇ ਪਹੁੰਚਿਆ ਤਾਂ ਪਿੱਛੋਂ ਆਏ ਐਕਟਿਵਾ ਸਵਾਰ 3 ਲੁਟੇਰਿਆਂ ਨੇ ਉਸ ਨੂੰ ਰੋਕਿਆ ਅਤੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਵਾਰ ਕਰ ਕੇ 1 ਲੱਖ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਮੁਲਜ਼ਮਾਂ ਦੇ ਵਾਹਨ ਦਾ ਨੰਬਰ ਪੀ ਬੀ 02-3480 ਪੜ੍ਹਿਆ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋਗਾ ਦਾ ਪਿੰਡ ਡਰੋਲੀ ਭਾਈ ਬਣਿਆ ਜੰਗ ਦਾ ਮੈਦਾਨ, ਕਾਂਗਰਸ, ਅਕਾਲੀ ਅਤੇ 'ਆਪ' ਦਾ ਭਵਿੱਖ ਲੱਗਾ ਦਾਅ 'ਤੇ
NEXT STORY