ਲੁਧਿਆਣਾ (ਤਰੁਣ) : ਬੀਤੇ ਦਿਨੀਂ ਬੱਸ ਸਟੈਂਡ ਨੇੜੇ 2 ਹੋਟਲਾਂ ’ਚ ਰੇਡ ਤੋਂ ਬਾਅਦ ਜਿਸਮਫਰੋਸ਼ੀ ਦਾ ਧੰਦਾ ਫਿਲਹਾਲ ਕੁਝ ਦੇਰ ਲਈ ਰੁਕ ਗਿਆ ਹੈ। ਹੋਟਲਾਂ ਦੇ ਸੰਚਾਲਕਾਂ ’ਚ ਖੌਫ ਬਣਿਆ ਹੋਇਆ ਹੈ ਜਦਕਿ ਉਥੇ ਨੇੜੇ ਰਹਿਣ ਵਾਲੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਜ਼ਿਕਰਯੋਗ ਹੈ ਕਿ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਰੇਡ ਕਰਕੇ 2 ਹੋਟਲਾਂ ਦੇ ਸੰਚਾਲਕਾਂ ਨੂੰ ਹਿਰਾਸਤ ਵਿਚ ਲੈ ਕੇ ਕੇਸ ਦਰਜ ਕੀਤਾ ਸੀ, ਜਦਕਿ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੀਆਂ ਲੜਕੀਆਂ ਨੂੰ ਪੁਲਸ ਨੇ ਹਿਰਾਸਤ ’ਚ ਲੈ ਕੇ ਗਵਾਹ ਦੇ ਰੂਪ ਵਿਚ 164 ਦੇ ਬਿਆਨ ਦਰਜ ਕਰਵਾਏ ਹਨ। ਸੂਤਰਾਂ ਅਨੁਸਾਰ ਹੋਟਲਾਂ ਵਿਚ ਰੇਡ ਤੋਂ ਬਾਅਦ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੀਆਂ ਜ਼ਿਆਦਾਤਰ ਲੜਕੀਆਂ ਸ਼ਹਿਰ ’ਚੋਂ ਬਾਹਰ ਜਾ ਚੁੱਕੀਆਂ ਹਨ। ਉਨ੍ਹਾਂ ਦੇ ਮਨ ’ਚ ਵੀ ਖੌਫ ਹੈ। ਉਥੇ ਜ਼ਿਆਦਾਤਰ ਹੋਟਲਾਂ ਦੇ ਅਸਲੀ ਮਾਲਕ ਵੀ ਅੰਡਰਗਰਾਊਂਡ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਅੱਜ ਐਲਾਨੀ ਗਈ ਅੱਧੇ ਦਿਨ ਦੀ ਛੁੱਟੀ, ਸਕੂਲ, ਕਾਲਜ ਸਭ ਬੰਦ
ਪੁਲਸ ਦੀ ਰੇਡ ਦਾ ਕੁਝ ਦਿਨ ਰਹੇਗਾ ਅਸਰ
ਭਾਵੇਂ ਪੁਲਸ ਦੀ ਰੇਡ ਹੋਈ ਪਰ 2-4 ਦਿਨ ਬਾਅਦ ਜਿਸਮਫਰੋਸ਼ੀ ਦਾ ਧੰਦਾ ਫਿਰ ਤੋਂ ਸਿਰ ਚੁੱਕਣ ਲੱਗੇਗਾ। ਥਾਣਾ ਡਵੀਜ਼ਨ ਨੰ. 5 ਅਤੇ ਚੌਕੀ ਕੋਚਰ ਮਾਰਕੀਟ ਦੇ ਇਸ ਇਲਾਕੇ ’ਚ ਪੁਲਸ 3-4 ਮਹੀਨਿਆਂ ’ਚ ਇਕ ਰੇਡ ਕਰਦੀ ਹੈ, ਜਿੱਥੇ ਲੜਕੀਆਂ ਜਿਸਮਫਰੋਸ਼ੀ ਦਾ ਧੰਦਾ ਕਰਦੇ ਹੋਏ ਹੋਟਲ ਸੰਚਾਲਕਾਂ ਨਾਲ ਫੜੀਆਂ ਵੀ ਜਾਂਦੀਆਂ ਹਨ ਪਰ ਸੱਚਾਈ ਇਹ ਹੈ ਕਿ ਸਿਰਫ ਕੁਝ ਦਿਨ ਵਿਚ ਹੀ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੇ ਹੋਟਲ ਸੰਚਾਲਕ ਫਿਰ ਤੋਂ ਜਿਸਮਫਰੋਸ਼ੀ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜ੍ਹੋ : ਸੂਬੇ ਦੀ ਔਰਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਇਸ ਦਾ ਇਕ ਕਾਰਨ ਇਹ ਵੀ ਹੈ ਕਿ ਲੀਜ਼ ’ਤੇ ਹੋਟਲ ਲੈਣ ਵਾਲੇ ਅਸਲੀ ਮਾਲਕ ਸਾਹਮਣੇ ਨਾ ਆ ਕੇ ਲੀਜ਼ ਆਪਣੇ ਕਰਿੰਦੇ ਦੇ ਨਾਂ ’ਤੇ ਕਰਵਾਉਂਦੇ ਹਨ। ਕਰਿੰਦਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਤੇ ਜਿਸਮਫਰੋਸ਼ੀ ਦੇ ਧੰਦੇ ’ਚ ਕਮਿਸ਼ਨ ਦਿੰਦੇ ਹਨ। ਇਸ ਸਬੰਧੀ ਥਾਣਾ ਇੰਚਾਰਜ ਬਲਵੰਤ ਸਿੰਘ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੇ ਇਲਾਕੇ ਵਿਚ ਜਿਸਮਫਰੋਸ਼ੀ ਦਾ ਧੰਦਾ ਨਹੀਂ ਚੱਲਣ ਦੇਣਗੇ। ਉਨ੍ਹਾਂ ਨੇ ਹੋਟਲਾਂ ਦੇ ਅਸਲੀ ਮਾਲਕ ਅਤੇ ਸੰਚਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਅਨੈਤਿਕ ਕਾਰਜ ਨੂੰ ਬੰਦ ਕਰ ਦੇਣ, ਨਹੀਂ ਤਾਂ ਪੁਲਸ ਅਸਲੀ ਮਾਲਕਾਂ ਨੂੰ ਲੱਭ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੁਜ਼ਗਾਰ ਤੇ ਭਵਿੱਖ ਲਈ ਚਿੰਤਤ ਨੌਜਵਾਨ ਆਪਣਾ ਵਤਨ ਛੱਡਣ ਲਈ ਮਜਬੂਰ
NEXT STORY